Create your Account
ਕਾਨਸ ਫੈਸਟੀਵਲ ਤੋਂ ਬਾਅਦ ਆਲੀਆ ਪਹੁੰਚੀ ਸਪੇਨ, ਦੋਖੋ ਖੂਬਸੂਰਤ ਤਸਵੀਰਾਂ

ਚੰਡੀਗੜ੍ਹ : ਕਾਨਸ ਫਿਲਮ ਫੈਸਟੀਵਲ 2025 ‘ਚ ਅਦਾਕਾਰਾਂ ਨੇ ਹਰ ਕਿਸੇ ਦਾ ਆਪਣੇ ਸ਼ਾਨਦਾਨ ਡੈਬਿਊ ਨਾਲ ਦਿਲ ਜਿੱਤਿਆ। ਕਾਨਸ ਫੈਸਟੀਵਲ ਵਿੱਚ ਆਲੀਆ ਭੱਟ ਨੇ ਵੀ ਆਪਣੇ ਫੈਸ਼ਨ ਤੇ ਜਲਵੇ ਨਾਲ ਫੈਸਟੀਵਲ ਨੂੰ ਖੂਬਸੂਰਤ ਬਣਾਇਆ। ਕਾਨਸ ਫੈਸਟੀਵਲ ਤੋਂ ਤੁਰੰਤ ਬਾਅਦ ਹੀ ਆਲੀਆ ਭੱਟ ਆਪਣੀ ਦੋਸਤ ਤਾਨਿਆ ਸਾਹਾ ਗੁਪਤਾ ਦੇ ਵਿਆਹ ਲਈ ਸਪੇਨ ਪਹੁੰਚੀ। ਆਲੀਆ ਦੀ ਦੋਸਤ ਤਾਨਿਆ ਸਾਹਾ ਗੁਪਤਾ ਆਪਣੇ ਬੁਆਏਫ੍ਰੈਂਡ ਡੇਵਿਡ ਐਂਜਲੋਵ ਨਾਲ ਵਿਆਹ ਕਰ ਰਹੀ ਹੈ। ਆਲੀਆਂ ਦੀ ਦੋਸਤ ਦੇ ਵਿਆਹ ਦਾ ਫੰਕਸ਼ਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਆਲੀਆ ਦਾ ਲੁੱਕ ਸਿਰਫ਼ ਕਾਨਸ ਵਿੱਚ ਹੀ ਨਹੀਂ ਸਗੋਂ ਉਸ ਦੇ ਦੋਸਤ ਦੇ ਵਿਆਹ ਦਾ ਵੀ ਵੀਡੀਓ ਵਾਇਰਲ ਹੋ ਰਿਹਾ ਹੈ।
ਆਲੀਆ ਆਪਣੀ ਹਰ ਇੱਕ ਦੋਸਤ ਦੇ ਵਿਆਹ ‘ਤੇ ਜਾਂਦੀ ਹੈ, ਇਸ ਦੀਆਂ ਪਹਿਲਾ ਵੀ ਕਈ ਵੀਡੀਓਜ਼ ਵਾਇਰਲ ਹੋਈਆਂ ਹਨ। ਜਿਸ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰਦੇ ਹਨ। ਆਲੀਆ ਆਪਣੇ ਦੋਸਤਾਂ ਨਾਲ ਕੋਈ ਵੀ ਪਲ ਬਿਤਾਉਣ ਦਾ ਮੌਕਾ ਨਹੀਂ ਛੱਡਦੀ। ਆਲੀਆ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜੋ ਕਿ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆ ਰਹੀਆਂ ਹਨ। ਆਲੀਆ ਦਾ ਲੁੱਕ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਸਿਰਫ਼ ਆਲੀਆ ਹੀ ਨਹੀਂ ਸਗੋਂ ਉਸ ਦੀ ਦੋਸਤ ਵੀ ਸਪੇਨ ਵਿਆਹ ਵਿੱਚ ਪਹੁੰਚੀ ਹੋਈ ਸੀ।
ਸੋਸ਼ਲ ਮੀਡੀਆ ‘ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਇਹਨਾਂ ਵਿੱਚ ਆਲੀਆ ਆਪਣੀਆਂ ਦੋਸਤਾਂ ਦੇ ਨਾਲ ਕਾਫੀ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਆਲੀਆ ਦੇ ਸੁਭਾਅ ਦਾ ਹਰ ਕੋਈ ਫੈਨ ਹੈ, ਉਸ ਦੀ ਆਪਣੇ ਦੋਸਤਾਂ ਨਾਲ ਬਾਂਡਿੰਗ ਕਾਫ਼ੀ ਪਸੰਦ ਆ ਰਹੀ ਹੈ।
Leave a Reply
Your email address will not be published. Required fields are marked *