/uploads/images/ads/adds.jpeg
Breaking News

7 ਸਾਲਾਂ ਬਾਅਦ ਆ ਰਹੀ ਇਸ ਫਿਲਮ ਨੂੰ ਦੇਖਣ ਲਈ ਦਰਸ਼ਕ ਉਤਸੁਕ...

top-news
  • 27 May, 2025
/uploads/images/ads/adds.jpeg

ਚੰਡੀਗੜ੍ਹ- ਬਾਲੀਵੁੱਡ ਦੇ ਅਦਾਕਾਰ ਈਸ਼ਾਨ ਖੱਟਰ ਅਤੇ ਅਭਿਨੀਤ ਜਾਨ੍ਹਵੀ ਕਪੂਰ ਦੀ ਫਿਲਮ ਧੜਕ ਸਾਲ 2018 'ਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ  ਰੋਮਾਂਟਿਕ ਥ੍ਰਿਲਰ ਬਾਕਸ ਆਫਿਸ 'ਤੇ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਸੀ। ਹੁਣ ਇਸਦਾ ਸੀਕਵਲ ਆਉਣ ਵਾਲਾ ਹੈ, ਜੋ ਪ੍ਰਸ਼ੰਸਕਾਂ ਵਿਚ ਕਾਫ਼ੀ ਸਮੇਂ ਤੋਂ ਉਤਸ਼ਾਹਿਤ ਪੈਦਾ ਕਰ ਰਿਹਾ ਹੈ, ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਇਸਦਾ ਦੂਜਾ ਭਾਗ, ਜੋ ਕਿ 7 ਸਾਲ ਪਹਿਲਾਂ ਰਿਲੀਜ਼ ਹੋਈ ਫਿਲਮ ਧੜਕ ਵਾਂਗ ਸਫਲਤਾ ਹਾਸਲ ਕਰ ਸਕੇਗਾ ਜਾਂ ਨਹੀਂ।  ਹੁਣ ਫਿਲਮ ਨਿਰਮਾਤਾਵਾਂ ਨੇ ਧੜਕ ਭਾਗ 2 ਦੀ ਰਿਲੀਜ਼ ਦਾ ਐਲਾਨ ਕਰ ਦਿੱਤਾ ਹੈ, ਜੋ ਕਿ 1 ਅਗਸਤ 2025 ਨੂੰ ਸਾਰੇ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀl 

ਨਿਰਮਾਤਾ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫਿਲਮ ਧੜਕ-2, ਲੰਬੇ ਸਮੇਂ ਤੋਂ ਰਿਲੀਜ਼ ਡੇਟ ਦੀ ਭਾਲ ਕਰ ਰਹੀ ਸੀ, ਜੋ ਹੁਣ ਪੂਰੀ ਹੋ ਗਈ ਹੈ। ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ, ਇਸਦੇ ਨਿਰਮਾਤਾਵਾਂ ਨੇ ਸੋਮਵਾਰ ਨੂੰ ਕੀਤਾ ਹੈ। ਜਿਸ ਦੇ ਆਧਾਰ 'ਤੇ 'ਧੜਕ 2' 1 ਅਗਸਤ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ, ਫਿਲਮ ਦੇ 2 ਨਵੇਂ ਪੋਸਟਰ ਵੀ ਸਾਂਝੇ ਕੀਤੇ ਗਏ ਹਨ।

ਇਸ ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਜ਼ਬਰਦਸਤ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਰਿਲੀਜ਼ ਦੀ ਤਰੀਕ ਦੇ ਐਲਾਨ ਤੋਂ ਬਾਅਦ, ਸਿਨੇਮਾ ਪ੍ਰੇਮੀਆਂ ਦਾ ਉਤਸ਼ਾਹ ਵੀ ਬਹੁਤ ਵੱਧ ਗਿਆ ਹੈ। ਅਜਿਹੀ ਸਥਿਤੀ ਵਿੱਚ,ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਇਸਦਾ ਦੂਜਾ ਭਾਗ 7 ਸਾਲ ਪਹਿਲਾਂ ਰਿਲੀਜ਼ ਹੋਈ ਧੜਕ ਵਾਂਗ ਸਫਲਤਾ ਪ੍ਰਾਪਤ ਕਰ ਸਕੇਗਾ ਜਾਂ ਨਹੀਂ।  ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਤ੍ਰਿਪਤੀ ਡਿਮਰੀ ਦੀ ਇਹ ਅਗਲੀ ਫਿਲਮ ਹੋਵੇਗੀ, ਜੋ ਫਿਲਮ ਐਨੀਮਲ ਨਾਲ ਪ੍ਰਸ਼ੰਸਕਾਂ ਦੀ ਪਸੰਦੀਦਾ ਬਣ ਗਈ ਸੀ।

/uploads/images/ads/adds.jpeg

Leave a Reply

Your email address will not be published. Required fields are marked *