Create your Account
ਪੰਜਾਬੀ ਗਾਇਕ Sukh-E ਦੇ ਵਿਆਹ ਦੀਆਂ ਤਸਵੀਰਾਂ ਹੋ ਰਹੀਆਂ ਤੇਜ਼ੀ ਨਾਲ ਵਾਇਰਲ

ਚੰਡੀਗੜ੍ਹ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਮਿਊਜ਼ਿਕ ਪ੍ਰੋਡਿਊਸਰ Sukh-E ਦਾ ਵਿਆਹ ਹੋ ਗਿਆ ਹੈ। Sukh-E ਨੇ ਆਪਣੇ ਜੀਵਨ ਸਾਥੀ ਦੇ ਨਾਲ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੱਸ ਦੇਈਏ ਕਿ Sukh-E ਨੇ ਆਪਣੀ ਗਰਲਫ੍ਰੈਂਡ ਐਲਾ ਨਾਲ ਵਿਆਹ ਕੀਤਾ। ਸੋਸ਼ਲ ਮੀਡੀਆ ‘ਤੇ ਫਿਲਹਾਲ Sukh-E ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
Sukh-E ਨੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ “ਵਾਹਿਗੁਰੂ”। ਗਾਇਕ ਨੂੰ ਪ੍ਰਸ਼ੰਸਕ ਖੂਬ ਪਿਆਰ ਅਤੇ ਆਸ਼ੀਰਵਾਦ ਦੇ ਰਹੇ ਹਨ। ਇਸ ਦੇ ਨਾਲ ਹੀ ਦੱਸ ਦੇਈਏ ਕਿ ਗਾਇਕ Sukh-E ਦਾ ਵਿਆਹ ਦੋ ਰੀਤੀ-ਰਿਵਾਜ਼ਾਂ ਦੇ ਨਾਲ ਹੋਇਆ। ਪਹਿਲਾ ਸਿੱਖ ਰੀਤੀ ਰਿਵਾਜ਼ ਨਾਲ ਅਤੇ ਫਿਰ ਵਿਦੇਸ਼ੀ ਰੀਤੀ-ਰਿਵਾਜ਼ ਨਾਲ।
Leave a Reply
Your email address will not be published. Required fields are marked *