Create your Account
ਅਭਿਨੇਤਰੀ ਇਲਿਆਨਾ ਡੀ'ਕਰੂਜ਼ ਨੇ ਦਿੱਤਾ ਬੇਟੇ ਨੂੰ ਜਨਮ, ਸਾਂਝੀ ਕੀਤੀ ਬੇਟੇ ਦੀ ਤਸਵੀਰ

ਮੁਹਾਲੀ – ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਇਲਿਆਨਾ ਡੀ'ਕਰੂਜ਼ ਇੱਕ ਵਾਰ ਫਿਰ ਮਾਂ ਬਣੀ। ਦੱਸ ਦੇਈਏ ਕਿ ਇਲਿਆਨਾ ਡੀ'ਕਰੂਜ਼ ਨੇ ਬੇਟੇ ਨੂੰ ਜਨਮ ਦਿੱਤਾ ਹੈ। ਜਿਸ ਦੀ ਜਾਣਕਾਰੀ ਇਲਿਆਨਾ ਡੀ'ਕਰੂਜ਼ ਨੇ ਆਪਣੇ ਸੋਸ਼ਲ ਮੀਡੀਆਂ ਹੈਂਡਲ ‘ਤੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ। ਇਲਿਆਨਾ ਡੀ'ਕਰੂਜ਼ ਨੇ ਲੰਮੇ ਸਮੇਂ ਤੋਂ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਹੈ। ਇਲਿਆਨਾ ਨੇ ਆਪਣੇ ਬੇਟੇ ਦੀ ਪਹਿਲੀ ਝਲਕ ਦੇ ਨਾਲ ਉਸ ਦਾ ਨਾਮ ਵੀ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। ਪ੍ਰਸ਼ੰਸਕ ਇਲਿਆਨਾ ਡੀ'ਕਰੂਜ਼ ਨੂੰ ਵਧਾਈਆਂ ਦੇ ਰਹੇ ਹਨ। ਇਲੀਆਨਾ ਦੀ ਖੂਬਸੂਰਤ ਪੋਸਟ ‘ਤੇ ਪ੍ਰਿਯੰਕਾ ਚੋਪੜਾ, ਆਥੀਆ ਸ਼ੈੱਟੀ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਉਹਨਾਂ ਨੂੰ ਵਧਾਈ ਦਿੱਤੀ।
ਇਲਿਆਨਾ
ਡੀ'ਕਰੂਜ਼ ਨੇ ਲਿਖਿਆ, ‘Our Hearts Are So Full’, ਇਲਿਆਨਾ ਨੇ ਤਸਵੀਰ ਵੀ ਸਾਂਝੀ ਕੀਤੀ ਤੇ
ਬੇਟੇ ਦਾ ਨਾਮ ਕੇਆਨੂ ਰੇਫ ਡੋਲਨ ਦੱਸਿਆ। ਇਲਿਆਨਾ ਡੀ'ਕਰੂਜ਼ ਨੇ ਦੱਸਿਆ ਕਿ ਕੇਆਨੂੰ ਦਾ ਜਨਮ 19
ਜੂਨ 2025 ਨੂੰ ਹੋਇਆ ਹੈ। ਇਲੀਆਨਾ ਨੇ ਅਗਸਤ 2023 ਵਿੱਚ ਆਪਣੇ ਪਹਿਲੇ ਬੇਟੇ ਖੋਆ
ਫਿਨਕਸ ਡੋਲਨ (koa
phoenix dolan)
ਨੂੰ ਜਨਮ ਦਿੱਤਾ ਸੀ। ਇਲੀਆਨਾ ਡੀ'ਕਰੂਜ਼
ਦੋ ਬੇਟਿਆਂ ਦੀ ਮਾਂ ਬਣ ਚੁੱਕੀ ਹੈ।
ਇਲੀਆਨਾ
ਡੀ'ਕਰੂਜ਼ ਚਾਹੇ ਇੰਡਸਟਰੀ ਤੋਂ ਲੰਮੇ ਸਮੇਂ ਤੋਂ
ਦੂਰ ਹੈ ਪਰ ਉਹ ਸੋਸ਼ਲ ਮੀਡੀਆ ਇੰਸਟਾਗ੍ਰਾਮ ‘ਤੇ ਕਾਫ਼ੀ ਜ਼ਿਆਦਾ ਐਕਟਿਵ ਰਹਿੰਦੀ ਹੈ। ਇਲੀਆਨਾ ਡੀ'ਕਰੂਜ਼ ਆਪਣੇ ਪ੍ਰਸ਼ੰਸਕਾਂ ਨਾਲ ਲਗਾਤਾਰ ਹਰ
ਪਲ ਸਾਂਝਾ ਕਰਦੀ ਰਹਿੰਦੀ ਹੈ। ਉਹ ਆਪਣੀ ਜ਼ਿੰਦਗੀ ਦੀ ਹਰ ਖੁਸ਼ੀ ਸਾਂਝੀ ਕਰਦੀ ਹੈ।
Leave a Reply
Your email address will not be published. Required fields are marked *