BREAKING

DelhiIndiaUncategorized @hi

ਦਿੱਲੀ ‘ਚ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨਾਕਾਮ!

ਦਿੱਲੀ ‘ਚ ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਹੈ। ਆਈ.ਐੱਸ.ਆਈ. ਨੈੱਟਵਰਕ ਨਾਲ ਜੁੜੇ 4 ਅੱਤਵਾਦੀ ਗ੍ਰਿਫ਼ਤਾਰ ਕੀਤੇ ਗਏ ਹਨ। ਤਿੰਨ ਪੰਜਾਬ ਤੋਂ ਅਤੇ ਇਕ ਦਿੱਲੀ ਤੋਂ ਹੈ। ਜਾਣਕਾਰੀ ਦੇ ਅਨੁਸਾਰ, ਇਕ ਦੋਸ਼ੀ ਨੇ ਦਿੱਲੀ ਦੇ ਪੁਲਿਸ ਅਦਾਰਿਆਂ ਦੀ ਰੇਕੀ ਕੀਤੀ ਅਤੇ ਇਨ੍ਹਾਂ ਕੋਲੋ ਦੋ ਵਿਦੇਸ਼ੀ ਪਿਸਤੌਲ ਅਤੇ ਨੌ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।

ਆਈ.ਐਸ.ਆਈ. ਹੈਂਡਲਰ ਸ਼ਹਿਜ਼ਾਦ ਭੱਟੀ ਅਤੇ ਉਸਦੇ ਸਾਥੀਆਂ ਦੇ ਨਿਰਦੇਸ਼ਾਂ ‘ਤੇ ਦਿੱਲੀ ਵਿਚ ਇਕ ਅੱਤਵਾਦੀ ਗਤੀਵਿਧੀ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਮੁਲਜ਼ਮ ਪਤਾ ਲੱਗਣ ਤੋਂ ਬਚਣ ਲਈ ਵਿਦੇਸ਼ੀ ਨੰਬਰਾਂ ਦੀ ਵਰਤੋਂ ਕਰ ਰਹੇ ਸਨ। ਇਨ੍ਹਾਂ ਨੰਬਰਾਂ ਦਾ ਪ੍ਰਬੰਧ ਉਨ੍ਹਾਂ ਦੇ ਪਾਕਿਸਤਾਨੀ ਹੈਂਡਲਰਾਂ ਨੇ ਕੀਤਾ ਸੀ। ਮੁਲਜ਼ਮਾਂ ਦਾ ਪਹਿਚਾਣ ਸ਼ੁਭਦੀਪ ਸਿੰਘ ਉਰਫ਼ ਵਿਸ਼ਾਲ ਪੁੱਤਰ ਸਤਨਾਮ ਸਿੰਘ, ਨਿਵਾਸੀ ਜ਼ਿਲ੍ਹਾ ਤਰਨਤਾਰਨ, ਪੰਜਾਬ, ਉਮਰ 23 ਸਾਲ, ਗੁਰਜੰਟ ਸਿੰਘ ਰਿਸ਼ੀ ਪੁੱਤਰ ਸ. ਸਤਨਾਮ ਸਿੰਘ, ਜ਼ਿਲ੍ਹਾ ਤਰਨਤਾਰਨ, ਪੰਜਾਬ, ਉਮਰ 22 ਸਾਲ, ਸਾਜਨ ਸਿੰਘ ਹਨੀ ਪੁੱਤਰ ਸ਼. ਗੋਪਾਲ ਸਿੰਘ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ, ਉਮਰ 28 ਸਾਲ, ਗਗਨਪ੍ਰੀਤ ਪੁੱਤਰ ਸੁਖਵਿੰਦਰ ਵਾਸੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਪੰਜਾਬ ਉਮਰ-24 ਸਾਲ ਵਜੋਂ ਹੋਈ ਹੈ। ਇਨ੍ਹਾਂ ਕੋਲੋ ਦੋ ਛੋਟੇ ਹਥਿਆਰ (01 ਜ਼ਿਗਾਨਾ ਪਿਸਤੌਲ ਅਤੇ ਇਕ .30 ਬੋਰ ਪਿਸਤੌਲ), 9 ਲਾਈਵ ਕਾਰਤੂਸ ਅਤੇ 5 ਮੋਬਾਈਲ ਫੋਨ ਬਰਾਮਦ ਹੋਏ ਹਨ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds