BREAKING

2 days ago
Canada

 ਸਾਹਿਤ ਜਗਤ ‘ਚ ਵੱਡਾ ਧਮਾਕਾ, ਐਨ ਕਾਰਸਨ ਚੁਣੀ ਗਈ 2026 ਨੋਬਲ ਜੇਤੂ

 ਸਾਹਿਤ ਜਗਤ ‘ਚ ਵੱਡਾ ਧਮਾਕਾ, ਐਨ ਕਾਰਸਨ ਚੁਣੀ ਗਈ 2026 ਨੋਬਲ ਜੇਤੂ

ਕੈਨੇਡਾ ਦੀ ਲੇਖਿਕਾ ਐਨ ਕਾਰਸਨ ਨੂੰ 2026 ਦਾ ਸਾਹਿਤ ਨੋਬਲ ਪੁਰਸਕਾਰ ਮਿਲਿਆ ਹੈ । ਨੋਬਲ ਕਮੇਟੀ ਨੇ ਉਨ੍ਹਾਂ ਨੂੰ ਇਹ ਸਨਮਾਨ ਉਨ੍ਹਾਂ ਦੀਆਂ ਅਜਿਹੀਆਂ ਰਚਨਾਵਾਂ ਲਈ ਦਿੱਤਾ ਹੈ, ਜਿਨ੍ਹਾਂ ਵਿੱਚ ਉਨ੍ਹਾਂ ਨੇ ਪੁਰਾਣੇ ਯੂਨਾਨੀ-ਰੋਮਨ ਸਾਹਿਤ ਅਤੇ ਪਰੰਪਰਾਵਾਂ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਹੈ । ਉਨ੍ਹਾਂ ਨੇ ਸਾਹਿਤ ਲਿਖਣ ਦੇ ਨਵੇਂ ਤਰੀਕੇ ਵੀ ਵਿਕਸਿਤ ਕੀਤੇ ਹਨ। ਨੋਬਲ ਪੁਰਸਕਾਰ ਦੇ ਜੇਤੂਆਂ ਨੂੰ ਦਸੰਬਰ ਵਿੱਚ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਮੈਡਲ, ਡਿਪਲੋਮਾ ਅਤੇ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਨਾਮੀ ਰਾਸ਼ੀ 1.2 ਕਰੋੜ ਸਵੀਡਿਸ਼ ਕਰੋਨਰ ਯਾਨੀ ਕਰੀਬ 11.5 ਕਰੋੜ ਰੁਪਏ ਹੈ।
ਪਿਛਲੇ 10 ਸਾਲਾਂ ਵਿੱਚ ਸਾਹਿਤ ਦਾ ਨੋਬਲ 10 ਲੇਖਕਾਂ ਨੂੰ ਮਿਲਿਆ, ਜਿਨ੍ਹਾਂ ਵਿੱਚ 4 ਔਰਤਾਂ ਸਨ। ਇਨ੍ਹਾਂ ਵਿੱਚੋਂ 6 ਨੇ ਅੰਗਰੇਜ਼ੀ ਤੋਂ ਇਲਾਵਾ ਦੂਜੀਆਂ ਭਾਸ਼ਾਵਾਂ ਵਿੱਚ ਲਿਖਿਆ, ਜਦਕਿ 6 ਜੇਤੂ ਯੂਰਪ ਤੋਂ ਰਹੇ। 2024 ਵਿੱਚ ਦੱਖਣੀ ਕੋਰੀਆ ਦੀ ਹਾਨ ਕਾਂਗ ਏਸ਼ੀਆ ਤੋਂ ਪੁਰਸਕਾਰ ਜਿੱਤਣ ਵਾਲੀ ਲੇਖਿਕਾ ਸੀ। ਇਸ ਦੌਰਾਨ ਦੱਖਣੀ ਏਸ਼ੀਆ ਤੋਂ ਕੋਈ ਲੇਖਕ ਨਹੀਂ ਜਿੱਤਿਆ।

ਜ਼ਿਕਰਯੋਗ ਹੈ ਕਿ ਹਰ ਸਾਲ ਸਵੀਡਿਸ਼ ਅਕਾਦਮੀ ਨਾਮਜ਼ਦਗੀਆਂ ਮੰਗਵਾਉਂਦੀ ਹੈ । ਇਸ ਵਿੱਚ ਅਕਾਦਮੀ ਦੇ ਮੈਂਬਰ, ਸਾਹਿਤ ਅਤੇ ਭਾਸ਼ਾ ਦੇ ਪ੍ਰੋਫੈਸਰ, ਪੂਰਵ ਨੋਬਲ ਜੇਤੂ ਅਤੇ ਲੇਖਕ ਸੰਗਠਨਾਂ ਦੇ ਮੁਖੀ ਨਾਂ ਭੇਜ ਸਕਦੇ ਹਨ । ਲੇਖਕ ਖ਼ੁਦ ਨੂੰ ਨਾਮਜ਼ਦ ਨਹੀਂ ਕਰ ਸਕਦੇ। ਨੋਬਲ ਕਮੇਟੀ ਪਹਿਲਾਂ 15 ਤੋਂ 20 ਨਾਂ ਚੁਣਦੀ ਹੈ, ਫਿਰ ਮਈ ਵਿੱਚ ਇਨ੍ਹਾਂ ਨੂੰ 5 ਉਮੀਦਵਾਰਾਂ ਤੱਕ ਸੀਮਤ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸਵੀਡਿਸ਼ ਅਕਾਦਮੀ ਦੇ 18 ਮੈਂਬਰ ਵੋਟਿੰਗ ਰਾਹੀਂ ਜੇਤੂ ਚੁਣਦੇ ਹਨ।

 

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds