BREAKING

India

ਪੁਲਾੜ ਯਾਨ ਐਕਸੀਓਮ-4 ਦੀ ਲਾਂਚਿੰਗ ਮੁੜ ਹੋਈ ਮੁਲਤਵੀ

ਹਾਲੀ : ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਅਤੇ ਤਿੰਨ ਹੋਰਾਂ ਨੂੰ ਆਈਐਸਐਸ ਲੈ ਕੇ ਜਾਣ ਵਾਲੇ ਪੁਲਾੜ ਯਾਨ ਐਕਸੀਓਮ-4 ਦੀ ਲਾਂਚਿੰਗ ਨੂੰ ਫਿਲਹਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਸਪੇਸਐਕਸ ਨੇ ਪੋਸਟ ਸਾਂਝੀ ਕਰਕੇ ਪੋਸਟ ਸਟੈਟਿਕ ਫਾਇਰ ਬੂਸਟਰ ਦੇ ਨਿਰੀਖਣ ਦੌਰਾਨਫਾਲਕਨ-9 ਰਾਕੇਟ ਵਿੱਚ ਆਕਸੀਜਨ ਲੀਕ ਦੀ ਸਮੱਸਿਆ ਆ ਗਈ ਹੈ। ਇਸ ਦੌਰਾਨ ਇੰਜੀਨੀਅਰਾਂ ਨੇ ਮੁਰੰਮਤ ਲਈ ਕੁਝ ਹੋਰ ਸਮਾਂ ਮੰਗਿਆ। ਸਪੇਸਐਕਸ ਨੇ ਕਿਹਾ ਕਿ ਹੁਣ ਮੁਰੰਮਤ ਤੋਂ ਬਾਅਦਅਸੀਂ ਜਲਦੀ ਹੀ ਇੱਕ ਨਵੀਂ ਲਾਂਚ ਮਿਤੀ ਜਾਰੀ ਕਰਾਂਗੇ।

ਇਹ ਚੌਥੀ ਵਾਰ ਹੈ ਜਦੋਂ ਪੁਲਾੜ ਯਾਨ ਐਕਸੀਓਮ-ਦੀ ਲਾਂਚਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸਦੀ ਲਾਂਚਿੰਗ ਦੀ ਮਿਤੀ ਪਹਿਲਾਂ 29 ਮਈ ਨਿਰਧਾਰਤ ਕੀਤੀ ਗਈ ਸੀ। ਪਰ ਕੁਝ ਕਾਰਨਾਂ ਕਰਕੇ ਉਸ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਫਿਰ ਜੂਨ ਤੱਕ ਮਿਤੀ ਨੂੰ ਵਧਾ ਦਿੱਤਾ ਗਿਆਫਿਰ 10 ਜੂਨ ਨੂੰ ਸ਼ਾਮ 5.30 ਵਜੇ ਲਾਚਿੰਗ ਦੀ ਮਿਤੀ ਤਹਿ ਕੀਤੀ ਗਈ ਸੀਮਿਸ਼ਨ ਦੇ ਵੇਰਵੇ ਨੂੰ ਦੇਖਦੇ ਹੋਏ ਜੂਨ ਤੋਂ 11 ਜੂਨ ਤੱਕ ਲਾਂਚ ਨੂੰ ਮੁਲਤਵੀ ਕੀਤਾ ਗਿਆ। ਇਸਰੋ ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣ ਵਾਲੇ ਵਾਹਨਐਕਸੀਓਮ-ਮਿਸ਼ਨ ਦੀ ਲਾਂਚਿੰਗ 10 ਦੀ ਬਜਾਏ 11 ਜੂਨ, 2025 ਤੱਕ ਮੌਸਮ ਖਰਾਬ ਹੋਣ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ।  

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds