BREAKING

China

ਚੀਨ ‘ਚ ਖ਼ੌਫ਼ਨਾਕ ਹਾਦਸਾ, ਸਮੁੰਦਰੀ ਜਹਾਜ਼ ‘ਚ ਤਬਾਹੀ !

ਚੀਨ ‘ਚ ਖ਼ੌਫ਼ਨਾਕ ਹਾਦਸਾ, ਸਮੁੰਦਰੀ ਜਹਾਜ਼ ‘ਚ ਤਬਾਹੀ !

ਚੀਨ ਦੇ ਕਿੰਗਦਾਓ ਸ਼ਹਿਰ ਵਿੱਚ ਵੀਰਵਾਰ ਨੂੰ ਮੁਰੰਮਤ ਲਈ ਖੜ੍ਹੇ ਲਾਇਬੇਰੀਆਈ ਝੰਡੇ ਵਾਲੇ ਮਾਲਵਾਹਕ ਜਹਾਜ਼ (ਕਾਰਗੋ ਸ਼ਿਪ) ‘ਚ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ 25 ਲੋਕਾਂ ਦੀ ਮੌਤ ਹੋ ਗਈ। ਪਹਿਲਾਂ 20 ਲੋਕਾਂ ਦੀ ਮੌਤ ਦੀ ਖ਼ਬਰ ਆਈ ਸੀ, ਜਦਕਿ 5 ਲੋਕ ਲਾਪਤਾ ਦੱਸੇ ਜਾ ਰਹੇ ਸਨ। ਜਹਾਜ਼ ‘ਚ ਕੁੱਲ 42 ਲੋਕ ਮੌਜੂਦ ਸਨ, ਜਿਨ੍ਹਾਂ ਵਿੱਚੋਂ 12 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਨਿਊਜ਼ ਏਜੰਸੀ ਸ਼ਿਨਹੂਆ ਅਨੁਸਾਰ, ਅੱਗ ਸਵੇਰੇ ਲਗਭਗ 11 ਵਜੇ ਬੇਈਹਾਈ ਸ਼ਿਪਯਾਰਡ ‘ਚ ਲੱਗੀ। ਉਸ ਸਮੇਂ ਜਹਾਜ਼ ‘ਤੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਲਗਭਗ ਸਾਢੇ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਦੁਪਹਿਰ 2:30 ਵਜੇ ਅੱਗ ‘ਤੇ ਕਾਬੂ ਪਾਇਆ ਗਿਆ।

ਜ਼ਖ਼ਮੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਹਾਦਸੇ ਤੋਂ ਬਾਅਦ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਲਾਪਤਾ ਲੋਕਾਂ ਦੀ ਭਾਲ ਅਤੇ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਦੇ ਵੀ ਹੁਕਮ ਦਿੱਤੇ ਹਨ।

ਸ਼ੀ ਜਿਨਪਿੰਗ ਨੇ ਅਧਿਕਾਰੀਆਂ ਨੂੰ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧਾਂ ਦੀ ਮੁੜ ਜਾਂਚ ਕਰਨ ਲਈ ਕਿਹਾ ਹੈ। ਚੀਨੀ ਪ੍ਰਧਾਨ ਮੰਤਰੀ ਲੀ ਚਿਆਂਗ ਨੇ ਵੀ ਫਸੇ ਲੋਕਾਂ ਨੂੰ ਬਾਹਰ ਕੱਢਣ ਅਤੇ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ‘ਤੇ ਜ਼ੋਰ ਦਿੱਤਾ।

ਸਰਕਾਰੀ ਕੰਪਨੀ CSSC ਦੇ ਅਧੀਨ ਹੈ ਸ਼ਿਪਯਾਰਡ
ਜਿਸ ਸ਼ਿਪਯਾਰਡ ‘ਚ ਇਹ ਹਾਦਸਾ ਵਾਪਰਿਆ, ਉਹ ਸਰਕਾਰੀ ਕੰਪਨੀ ‘ਚਾਈਨਾ ਸਟੇਟ ਸ਼ਿਪਬਿਲਡਿੰਗ ਕਾਰਪੋਰੇਸ਼ਨ’ (CSSC) ਦੇ ਅਧੀਨ ਹੈ। CSSC ਚੀਨ ਦੀਆਂ ਸਭ ਤੋਂ ਵੱਡੀਆਂ ਜਹਾਜ਼ ਨਿਰਮਾਣ ਕੰਪਨੀਆਂ ‘ਚੋਂ ਇੱਕ ਹੈ ਅਤੇ ਦੁਨੀਆ ਦੀਆਂ ਪ੍ਰਮੁੱਖ ਸ਼ਿਪਬਿਲਡਿੰਗ ਕੰਪਨੀਆਂ ‘ਚ ਸ਼ਾਮਲ ਹੈ।

ਕਿੰਗਦਾਓ ਦਾ ਬੇਈਹਾਈ ਸ਼ਿਪਬਿਲਡਿੰਗ ਸ਼ਿਪਯਾਰਡ ਨਵੇਂ ਜਹਾਜ਼ ਬਣਾਉਣ ਦੇ ਨਾਲ-ਨਾਲ ਪੁਰਾਣੇ ਜਹਾਜ਼ਾਂ ਦੀ ਮੁਰੰਮਤ ਵੀ ਕਰਦਾ ਹੈ। ਇੱਥੇ ਵੱਡੇ ਮਾਲਵਾਹਕ ਜਹਾਜ਼ਾਂ ਤੋਂ ਇਲਾਵਾ ਹੋਰ ਸਮੁੰਦਰੀ ਜਹਾਜ਼ਾਂ ਦੇ ਨਿਰਮਾਣ ਅਤੇ ਮੁਰੰਮਤ ਦੀ ਸੁਵਿਧਾ ਹੈ। ਸ਼ਿਪਯਾਰਡ ‘ਚ 30 ਹਜ਼ਾਰ ਅਤੇ 20 ਹਜ਼ਾਰ ਟਨ ਸਮਰੱਥਾ ਵਾਲੇ ਜਹਾਜ਼ਾਂ ਦੇ ਨਿਰਮਾਣ ਲਈ ਬਰਥ ਮੌਜੂਦ ਹਨ। ਇਸ ਤੋਂ ਇਲਾਵਾ ਮਲਟੀ-ਪਰਪਜ਼ ਵਰਕ ਵੈਸਲ, ਤੇਲ ਟੈਂਕਰ ਅਤੇ 40 ਹਜ਼ਾਰ ਟਨ ਤੱਕ ਦੇ ਡਰਾਈ ਬਲਕ ਕੈਰੀਅਰ ਜਹਾਜ਼ ਵੀ ਇੱਥੇ ਤਿਆਰ ਕੀਤੇ ਜਾਂਦੇ ਹਨ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds