BREAKING

ChinaIndia

ਭਾਰਤ ਦੌਰੇ ‘ਤੇ ਆ ਸਕਦੇ ਹਨ ਚੀਨੀ ਰਾਸ਼ਟਰਪਤੀ ਜਿਨਪਿੰਗ

ਭਾਰਤ ਦੌਰੇ ‘ਤੇ ਆ ਸਕਦੇ ਹਨ ਚੀਨੀ ਰਾਸ਼ਟਰਪਤੀ ਜਿਨਪਿੰਗ

ਭਾਰਤ ਵਿੱਚ 12 ਅਤੇ 13 ਸਤੰਬਰ ਨੂੰ 18ਵਾਂ ਬ੍ਰਿਕਸ (BRICS) ਸੰਮੇਲਨ ਹੋਣ ਜਾ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਵੀ ਭਾਰਤ ਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਜੇਕਰ ਜਿਨਪਿੰਗ ਭਾਰਤ ਆਉਂਦੇ ਹਨ ਤਾਂ ਅਕਤੂਬਰ 2019 ਤੋਂ ਬਾਅਦ, ਯਾਨੀ ਲਗਭਗ 7 ਸਾਲਾਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਭਾਰਤ ਦੌਰਾ ਹੋਵੇਗਾ। ਹਾਲਾਂਕਿ ਵਿਦੇਸ਼ ਮੰਤਰਾਲੇ ਵੱਲੋਂ ਅਜੇ ਰਸਮੀ ਪੁਸ਼ਟੀ ਹੋਣੀ ਬਾਕੀ ਹੈ, ਪਰ ਦੋਹਾਂ ਦੇਸ਼ਾਂ ਦੀਆਂ ਅਡਵਾਂਸ ਟੀਮਾਂ ਦੀਆਂ ਤਿਆਰੀਆਂ ਤੋਂ ਉਨ੍ਹਾਂ ਦੇ ਆਉਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ।

ਸੀਮਾ ਵਿਵਾਦ ਅਤੇ LAC ‘ਤੇ ਸ਼ਾਂਤੀ ਸਭ ਤੋਂ ਅਹਿਮ: ਦੌਰੇ ਦੀਆਂ ਤਿਆਰੀਆਂ ਵਿੱਚ LAC ‘ਤੇ ਤਣਾਅ ਘੱਟ ਕਰਨ ਅਤੇ ਸੀਮਾ ਵਿਵਾਦ ਨੂੰ ਸੁਲਝਾਉਣਾ ਮੁੱਖ ਮੁੱਦਾ ਹੈ। ਜਿਨਪਿੰਗ ਦੀ ਯਾਤਰਾ ਤੋਂ ਪਹਿਲਾਂ ਭਾਰਤ ਦੇ NSA ਅਜੀਤ ਡੋਭਾਲ 25ਵੇਂ ਦੌਰ ਦੀ ਵਿਸ਼ੇਸ਼ ਵਾਰਤਾ ਲਈ ਬੀਜਿੰਗ ਜਾ ਸਕਦੇ ਹਨ, ਜਿੱਥੇ ਉਹ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕਰਨਗੇ।

ਵਪਾਰ ਅਤੇ ਜ਼ਰੂਰੀ ਸਾਮਾਨ ਦੀ ਸਪਲਾਈ: ਭਾਰਤ ਚੀਨ ਨਾਲ ਆਪਣੇ ਵੱਡੇ ਵਪਾਰ ਘਾਟੇ ਨੂੰ ਘਟਾਉਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਰੇਅਰ ਅਰਥ ਮੈਗਨੇਟ ਅਤੇ ਇਲੈਕਟ੍ਰਾਨਿਕ ਕੰਪੋਨੈਂਟਸ ਦੀ ਸਪਲਾਈ ਸਮੇਤ ਵੀਜ਼ਾ ਪ੍ਰਕਿਰਿਆ ਨੂੰ ਆਸਾਨ ਬਣਾਉਣ ‘ਤੇ ਵੀ ਚਰਚਾ ਜਾਰੀ ਹੈ। ਲਿਪੂਲੇਖ ਅਤੇ ਸ਼ਿਪਕੀ ਲਾ ਦਰਿਆਂ ਰਾਹੀਂ ਸੀਮਾ ਵਪਾਰ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਪਹਿਲਾਂ ਹੀ ਬਹਾਲ ਹੋ ਚੁੱਕੀ ਹੈ।

ਭਾਰਤ ਕੋਲ ਬ੍ਰਿਕਸ ਦੀ ਪ੍ਰਧਾਨਗੀ: ਇਸ ਸਾਲ BRICS ਦੀ ਕਮਾਨ ਭਾਰਤ ਕੋਲ ਹੈ। ਭਾਰਤ ਦਾ ਮੁੱਖ ਫੋਕਸ ‘ਗਲੋਬਲ ਸਾਊਥ’ ਦੀ ਆਵਾਜ਼ ਨੂੰ ਮਜ਼ਬੂਤ ਕਰਨ, ਆਰਥਿਕ ਸਹਿਯੋਗ, ਊਰਜਾ ਸੁਰੱਖਿਆ, ਡਿਜੀਟਲ ਤਕਨਾਲੋਜੀ ਅਤੇ ਅੱਤਵਾਦ ਵਿਰੁੱਧ ਲੜਾਈ ‘ਤੇ ਹੈ।

ਮੋਦੀ-ਜਿਨਪਿੰਗ-ਪੁਤਿਨ ਦੀ ਅਹਿਮ ਮੁਲਾਕਾਤ: ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸੀ ਰਾਸ਼ਟਰਪਤੀ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਦੀ ਮੌਜੂਦਗੀ ਇਸ ਬੈਠਕ ਨੂੰ ਕੂਟਨੀਤਕ ਤੌਰ ‘ਤੇ ਬਹੁੱਤ ਮਹੱਤਵਪੂਰਨ ਬਣਾਉਂਦੀ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds