BREAKING

Punjab

ਡੇਰਾਬੱਸੀ ‘ਚ ਦਿਨ – ਦਿਹਾੜੇ ਹੋਈ ਬਾਈਕ ਚੋਰੀ ਦੀ ਕੋਸ਼ਿਸ਼!

ਡੇਰਾਬੱਸੀ ‘ਚ ਦਿਨ – ਦਿਹਾੜੇ ਹੋਈ ਬਾਈਕ ਚੋਰੀ ਦੀ ਕੋਸ਼ਿਸ਼!

ਡੇਰਾਬੱਸੀ ਸ਼ਹਿਰ ‘ਚ ਦਿਨ – ਦਿਹਾੜੇ ਇੱਕ ਮੋਟਰਸਾਈਕਲ ਚੋਰੀ ਕਰਨ ਦੀ ਕੋਸਿਸ਼ ਦਾ ਮਾਮਲਾ ਸਾਹਮਣੇ ਆਇਆ ਹੈ।ਭਗਤ ਸਿੰਘ ਨਗਰ ਦੀ ਗਲੀ ਨੰਬਰ 2 ‘ਚ ਹੋਈ ਵਾਰਦਾਤ। ਚੋਰਾਂ ਦੇ ਵੱਲੋਂ ਘਰ ਦੇ ਬਾਹਰ ਖੜੀ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਮਾਲਕ ਵੱਲੋਂ ਸਮੇਂ ਸਿਰ ਪਹੁੰਚ ਕੇ ਚੋਰਾਂ ਦੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ ਗਿਆ।

ਹਾਦਸੇ ਦੀ ਪੂਰੀ ਘਟਨਾ CCTV ‘ਚ ਹੋਈ ਕੈਦ : ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੇ ਆਪਣਾ ਮੋਟਰਸਾਈਕਲ ਆਪਣੇ ਘਰ ਦੇ ਬਾਹਰ ਖੜਾ ਕੀਤਾ ਸੀ। ਇਸ ਦੌਰਾਨ ਕੁਝ ਚੋਰਾਂ ਵੱਲੋਂ ਉਸਦੀ ਬਾਈਕ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।

CCTV ‘ਚ ਕੈਦ ਹੋਈ ਸਾਰੀ ਵਾਰਦਾਤ: ਮੋਟਰਸਾਈਕਲ ਮਾਲਕ ਅਨੁਸਾਰ ਜੇ ਕਰ ਉਹ 2 ਮਿੰਟ ਹੋਰ ਲੇਟ ਹੋ ਜਾਦਾਂ ਤਾਂ ਉਸਦਾ ਮੋਟਰਸਾਈਕਲ ਚੋਰ ਲੈਕੇ ਭੱਜ ਜਾਂਦੇ। ਘਟਨਾ ਤੋਂ ਬਾਅਦ ਆਸ – ਪਾਸ ਦੀ CCTV ਫੂਟੇਜ਼ ਵੀ ਖੰਗਾਲੀ ਗਈ ਤਾਂ ਜੋ ਚੋਰਾਂ ਦੀ ਪਛਾਣ ਕੀਤੀ ਜਾ ਸਕੇ। ਦਿਨ – ਦਿਹਾੜੇ ਹੋਈ ਚੋਰੀ ਦੀ ਇਸ ਵਾਰਦਾਤ ਨੇ ਲੋਕਾਂ ‘ਚ ਸਹਿਮ ਦਾ ਮਾਹੌਲ ਬਣਾ ਦਿੱਤਾ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਦਿਨ – ਦਿਹਾੜੇ ਹੋਈ ਇਹ ਵਾਰਦਾਤ ਲੋਕਾਂ ‘ਚ ਚਿੰਨਤਾ ਦਾ ਵਿਸ਼ਾ ਬਣ ਗਿਆ ਹੈ। ਹਲਾਂਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ਼ ਕਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਆਸ – ਪਾਸ ਦੇ CCTV ਕੈਮਰੇ ਵੀ ਖੰਗਾਲੇ ਜਾ ਰਹੇ ਹਨ ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds