BREAKING

Canada

ਪੰਜਾਬ ਦੇ ਸ਼ਰਾਬ ਦੇ ਕਾਰੋਬਾਰੀ ਦਾ ਕੈਨੇਡਾ ‘ਚ ਕਤਲ !

ਪੰਜਾਬ ਦੇ ਸ਼ਰਾਬ ਦੇ ਕਾਰੋਬਾਰੀ ਦਾ ਕੈਨੇਡਾ ‘ਚ ਕਤਲ !

ਕੈਨੇਡਾ ਤੋਂ ਅਕਸਰ ਪੰਜਾਬ ਲਈ ਮੰਦਭਾਗੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਹੁਣ ਕੈਨੇਡਾ ਦੇ ਐਡਮੰਟਨ ਤੋਂ ਖ਼ਬਰ ਸਾਹਮਣੇ ਆਈ ਹੈ । ਜਿੱਥੇ ਕਿ ਪੰਜਾਬੀ ਮੂਲ ਦੇ ਇੱਕ ਸ਼ਰਾਬ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਰ ਦੱਸਿਆ ਜਾ ਰਿਹਾ ਹੈ ਕਿ ਜੋ ਹੱਤਿਆਰਾ ਹੈ ਉਹ ਕੈਨੇਡੀਅਨ ਨਾਗਰਿਕ ਹੈ। ਦੂਜੇ ਪਾਸੇ ਮ੍ਰਿਤਕ ਦੀ ਪਛਾਣ 48 ਸਾਲਾ ਸੁਖਜੀਤ ਰੰਧਾਵਾ ਉਰਫ਼ ਸੰਨੀ ਵਜੋਂ ਹੋਈ ਹੈ।ਇਹ ਘਟਨਾ ਸ਼ਹਿਰ ਦੇ ਸੈਂਟਰਲ ਇਲਾਕੇ ਵਿੱਚ ਸਥਿਤ 112 ਐਵੇਨਿਊ ਅਤੇ 82 ਸਟ੍ਰੀਟ ਦੇ ਨੇੜੇ ਬਣੇ ਕਨੈਕਟ ਲਿਕਰ ਸਟੋਰ ‘ਚ ਵਾਪਰੀ ਹੈ। ਇੱਥੇ ਦੁਪਹਿਰੇ ਲਗਭਗ 1 ਵਜੇ 22 ਸਾਲਾ ਇੱਕ ਸ਼ੱਕੀ ਨੌਜਵਾਨ ਦੁਕਾਨ ਵਿੱਚ ਆਉਂਦਾ ਹੈ। ਇਸ ਤੋਂ ਬਾਅਦ ਉਹ ਸ਼ਰਾਬ ਦੀਆਂ ਕੁਝ ਬੋਤਲਾਂ ਚੁੱਕਦਾ ਹੈ ਅਤੇ ਬਿਨਾਂ ਪੈਸੇ ਦਿੱਤੇ ਜਾਣ ਲੱਗਦਾ ਹੈ। ਸੰਨੀ ਉਸ ਨੂੰ ਰੋਕਦਾ ਹੈ ਪਰ ਉਹ ਪੈਸੇ ਨਹੀਂ ਦਿੰਦਾ। ਜਦੋਂ ਸੰਨੀ ਨੇ ਉਸ ਨੂੰ ਰੋਕਣ ਲਈ ਸਟੋਰ ਦਾ ਦਰਵਾਜ਼ਾ ਬੰਦ ਕੀਤਾ ਤਾਂ ਨੌਜਵਾਨ ਨੇ ਉਸ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ।ਘਟਨਾ ਦੀ ਸੂਚਨਾ ਮਿਲਣ ‘ਤੇ ਐਡਮੰਟਨ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸੁਖਜੀਤ ਨੂੰ ਜ਼ਖ਼ਮੀ ਹਾਲਤ ਵਿੱਚ ਨੇੜਲੇ ਹਸਪਤਾਲ ਲੈ ਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ਵਿੱਚ ਮੌਤ ਨੂੰ ਹੱਤਿਆ ਕਰਾਰ ਦਿੱਤਾ ਗਿਆ ਹੈ।

ਮੁਲਜ਼ਮ ਨਿਕਲਸ ਬਟਲਰ ਗ੍ਰਿਫ਼ਤਾਰ : ਐਡਮੰਟਨ ਪੁਲਿਸ ਸਰਵਿਸ (EPS) ਦੀ ਹੱਤਿਆ ਜਾਚ ਸ਼ਾਖਾ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ 22 ਸਾਲਾ ਮੁਲਜ਼ਮ ਨਿਕਲਸ ਬਟਲਰ-ਚੋਵੇਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ‘ਤੇ ਸੈਕੰਡ-ਡਿਗਰੀ ਮਰਡਰ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਹੈ।

ਏਸ਼ਿਆਈ ਭਾਈਚਾਰੇ ਵਿੱਚ ਰੋਸ ਅਤੇ ਸੋਗ ਦੀ ਲਹਿਰ: ਇਸ ਦੁਖਦਾਈ ਘਟਨਾ ਨਾਲ ਪੂਰੇ ਦੱਖਣੀ ਏਸ਼ਿਆਈ ਭਾਈਚਾਰੇ ਅਤੇ ਸਥਾਨਕ ਦੁਕਾਨਦਾਰਾਂ ਵਿੱਚ ਭਾਰੀ ਰੋਸ ਅਤੇ ਸੋਗ ਦੀ ਲਹਿਰ ਹੈ। ਐਡਮੰਟਨ ਦੇ ਮੇਅਰ ਅਮਰਜੀਤ ਸੋਹੀ ਅਤੇ ਸਥਾਨਕ ਨੇਤਾਵਾਂ ਨੇ ਇਸ ਨੂੰ ਇੱਕ ਗੰਭੀਰ ਤ੍ਰਾਸਦੀ ਦੱਸਿਆ ਹੈ। ਸਥਾਨਕ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਛੋਟੇ ਦੁਕਾਨਦਾਰਾਂ ਦੀ ਸੁਰੱਖਿਆ ਦੀ ਸਥਿਤੀ ਚਿੰਤਾਜਨਕ ਹੁੰਦੀ ਜਾ ਰਹੀ ਹੈ ਅਤੇ ਅਕਸਰ ਉਹਨਾਂ ਨੂੰ ਅਪਰਾਧਿਕ ਅੰਸਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸੁਖਜੀਤ ਰੰਧਾਵਾ ਨੂੰ ਮੋਮਬੱਤੀਆਂ ਬਾਲ ਕੇ ਦਿੱਤੀ ਸ਼ਰਧਾਂਜਲੀ: ਸੁਖਜੀਤ ਰੰਧਾਵਾ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਗਾਹਕਾਂ ਅਤੇ ਦੋਸਤਾਂ ਨੇ ਬੰਦ ਦੁਕਾਨ ਦੇ ਬਾਹਰ ਮੋਮਬੱਤੀਆਂ, ਫੁੱਲ ਅਤੇ ਧੂਫ਼-ਬੱਤੀਆਂ ਰੱਖ ਕੇ ਸ਼ਰਧਾਂਜਲੀ ਦਿੱਤੀ। ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਸੁਖਜੀਤ ਇੱਕ ਬਹੁਤ ਹੀ ਮਿਲਣਸਾਰ ਅਤੇ ਦਿਆਲੂ ਇਨਸਾਨ ਸਨ, ਜੋ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦੇ ਸਨ। ਉਨ੍ਹਾਂ ਦੇ ਸਨਮਾਨ ਵਿੱਚ 12 ਅਗਸਤ ਨੂੰ ਐਡਮੰਟਨ ਵਿੱਚ ਅੰਤਿਮ ਸੰਸਕਾਰ ਅਤੇ ਸ਼ਰਧਾਂਜਲੀ ਸਭਾ ਆਯੋਜਿਤ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਸਥਾਨਕ ਵਪਾਰੀ ਸੰਘ ਨੇ ਪ੍ਰਸ਼ਾਸਨ ਤੋਂ ਰੀਟੇਲ ਸਟੋਰਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਕੀਤੀ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds