
ਮੋਹਾਲੀ – ਇਰਾਨ ਅਤੇ ਇਜ਼ਰਾਈਲ ‘ਚ ਵੱਧ ਰਹੇ ਯੁੱਧ ਕਾਰਨ ਚਿੰਤਾ ਵਧ ਗਈ ਹੈ। ਇਜ਼ਰਾਈਲ ਨੇ ਇਰਾਨ ‘ਤੇ ਹਵਾਈ ਹਮਲੇ ਕੀਤੇ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਇਰਾਨ ਨੇ ਇਜ਼ਰਾਈਲ ‘ਤੇ ਮਿਜ਼ਾਈਲਾਂ ਦਾਗੀਆਂ।
ਪਿਛਲੇ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਇਹ ਯੁੱਧ ਦਿਨ ਪ੍ਰਤੀ ਦਿਨ ਵੱਧ ਹੀ ਰਿਹਾ ਹੈ। G-7 ਦੇਸ਼ਾਂ ਨੇ ਇਰਾਨ ਵਿਰੁੱਧ ਲੜਾਈ ਵਿੱਚ ਇਜ਼ਰਾਈਲ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। ਸੋਮਵਾਰ ਦੇਰ ਰਾਤ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਜੀ-7 ਦੇਸ਼ਾਂ ਨੇ ਇਜ਼ਰਾਈਲ ਦਾ ਸਮਰਥਨ ਪ੍ਰਗਟ ਕੀਤਾ। ਜੀ-7 ਦੌਰਾਨ ਕਈ ਦੇਸ਼ਾਂ ਦੇ ਨੇਤਾ ਕਨੇਡਾ ਵਿਖੇ ਇੱਕਠੇ ਹੋਏ ਹਨ। ਵਿਸ਼ਵ ਦਬਾਅ ਨਾਲ ਜੁੜੇ ਕਈ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਵੱਡੇ ਮੁੱਦਿਆ ਦਾ ਹੱਲ ਵੀ ਕੀਤਾ ਜਾ ਸਕੇ।
ਇਜ਼ਰਾਈਲ ਅਤੇ ਇਰਾਨ ਵਿਚਕਾਰ ਚੱਲ ਰਿਹਾ ਟਕਰਾਅ ਹੁਣ ਹੋਰ ਵੀ ਖ਼ਤਰਨਾਕ ਅਤੇ ਬੇਕਾਬੂ ਹੁੰਦਾ ਜਾ ਰਿਹਾ ਹੈ। G-7 ਦੌਰਾਨ ਡੌਨਲਡ ਟਰੰਪ ਨੇ ਸਿਖਰ ਸੰਮੇਲਨ ਵਿੱਚ ਚੇਤਾਵਨੀ ਦਿੱਤੀ ਕਿ ਤਹਿਰਾਨ ਨੂੰ ਆਪਣੇ ਪ੍ਰਮਾਣੂ ਹਮਲਾ ਰੋਕਣ ਦੀ ਜ਼ਰੂਰਤ ਹੈ, ਇਸ ਤੋਂ ਪਹਿਲਾਂ ਕਾਫੀ ਦੇਰ ਨਾ ਹੋ ਜਾਵੇ ਹੈ। ਇਰਾਨੀ ਤੇ ਇਜ਼ਰਾਈਲੀ ਹਵਾਈ ਹਮਲੇ ਸ਼ੁਰੂ ਹੋਣ ਤੋਂ ਪਹਿਲਾਂ ਗੱਲਬਾਤ ਕਰਨ ਵਿੱਚ ਅਸਫਲ ਰਹੇ। ਜਿਸ ਕਾਰਨ ਹਾਲਾਤ ਬਦਤਰ ਹੋ ਰਹੇ ਹਨ।
ਟਰੰਪ ਨੇ ਸੰਮੇਲਨ ਛੱਡਣ ਦਾ ਕੀਤਾ ਫੈਸਲਾ

ਟਰੰਪ ਨੇ ਸੋਸ਼ਲ ਮੀਡੀਆ ‘ਤੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਾਰਿਆਂ ਨੂੰ ਤੁਰੰਤ ਤਹਿਰਾਨ ਛੱਡ ਦੇਣਾ ਚਾਹੀਦਾ ਹੈ। ਇਸ ਦੇ ਥੋੜ੍ਹੀ ਸਮੇਂ ਬਾਅਦ ਹੀ, ਟਰੰਪ ਨੇ ਸੰਮੇਲਨ ਛੱਡਣ ਦਾ ਫੈਸਲਾ ਕੀਤਾ। ਟਰੰਪ ਮੰਗਲਵਾਰ ਦੀਆਂ ਮੀਟਿੰਗਾਂ ਤੋਂ ਦੂਰ ਰਹੇ। ਇਸ ਮੀਟਿੰਗ ਦੌਰਾਨ ਯੂਕਰੇਨ ਵਿੱਚ ਚੱਲ ਰਹੀ ਜੰਗ ਤੇ ਵਿਸ਼ਵ ਵਪਾਰ ਦੇ ਮੁੱਦਿਆਂ ‘ਤੇ ਚਰਚਾ ਕੀਤੀ ਸੀ। ਪਰ, ਟਰੰਪ ਨੇ G-7 ਸੰਮੇਲਨ ‘ਚ ਕਿਹਾ ਕਿ ਮੈਨੂੰ ਵਾਪਸ ਜਾਣਾ ਪਵੇਗਾ, ਇਹ ਬਹੁਤ ਹੀ ਮਹੱਤਵਪੂਰਨ ਹੈ। ਇਸ ‘ਤੇ ਕਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ, ‘ਮੈਂ ਰਾਸ਼ਟਰਪਤੀ ਦੀ ਮੌਜੂਦਗੀ ਲਈ ਬਹੁਤ ਧੰਨਵਾਦੀ ਹਾਂ ਅਤੇ ਮੈਂ ਉਨ੍ਹਾਂ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝਦਾ ਹਾਂ।‘