BREAKING

LudhianaPunjab

ਲੁਧਿਆਣਾ ‘ਚ ਸਨਸਨੀ, ਖੇਡਣ ਨਿਕਲੇ 3 ਮਾਸੂਮ ਬੱਚੇ ਅਚਾਨਕ ਗਾਇਬ!

ਲੁਧਿਆਣਾ ‘ਚ ਸਨਸਨੀ, ਖੇਡਣ ਨਿਕਲੇ 3 ਮਾਸੂਮ ਬੱਚੇ ਅਚਾਨਕ ਗਾਇਬ!

ਲੁਧਿਆਣਾ ਦੇ ਟਿੱਬਾ ਇਲਾਕੇ ਵਿੱਚ ਤਿੰਨ ਬੱਚੇ ਭੇਦਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਏ। ਤਿੰਨੋਂ ਘਰੋਂ ਗਲੀ ਵਿੱਚ ਖੇਡਣ ਲਈ ਨਿਕਲੇ ਸਨ, ਪਰ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਵਾਪਸ ਨਹੀਂ ਪਰਤੇ। ਪਰਿਵਾਰ ਵਾਲਿਆਂ ਅਤੇ ਆਸ-ਪਾਸ ਦੇ ਲੋਕਾਂ ਨੇ ਉਨ੍ਹਾਂ ਦੀ ਕਾਫ਼ੀ ਭਾਲ ਕੀਤੀ, ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਇਹਨਾਂ ਬੱਚਿਆਂ ਦੇ ਮਾਤਾ-ਪਿਤਾ ਮਜ਼ਦੂਰੀ ਅਤੇ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ।

ਤਿੰਨੋਂ ਬੱਚੇ 22 ਸਤੰਬਰ ਨੂੰ ਦੁਪਹਿਰ ਢਾਈ ਵਜੇ (ਡੇਢ ਵਜੇ) ਘਰੋਂ ਨਿਕਲੇ ਸਨ। ਸ਼ਿਕਾਇਤਕਰਤਾ ਨਰਿੰਦਰ ਕੌਰ ਨਿਵਾਸੀ ਪਿੰਡ ਜਗੀਰਪੁਰ ਨੇੜੇ ਗਲੀ ਨੰਬਰ-1, ਟਿੱਬਾ ਰੋਡ ਨੇ ਦੱਸਿਆ ਕਿ ਧੀ ਪ੍ਰਭਦੀਪ ਕੌਰ (12) ਅਤੇ ਪੁੱਤਰ ਅਰਸ਼ਦੀਪ ਸਿੰਘ (11) ਗੁਆਂਢ ਵਿੱਚ ਰਹਿਣ ਵਾਲੀ ਜਸਵਿੰਦਰ ਵਰਮਾ ਦੀ ਧੀ ਰਾਧਿਕਾ (16) ਨਾਲ ਖੇਡਣ ਲਈ ਗਲੀ ਵਿੱਚ ਗਏ ਸਨ।

ਪੁਲਿਸ ਨੇ ਹੁਣ ਤੱਕ 25 ਤੋਂ ਵੱਧ CCTV ਚੈੱਕ ਕੀਤੇ

ਬੱਚੇ ਕੁਝ ਸਮੇਂ ਬਾਅਦ ਉੱਥੋਂ ਬਿਨਾਂ ਦੱਸੇ ਕਿਤੇ ਚਲੇ ਗਏ। ਪਰਿਵਾਰ ਨੇ ਆਸ-ਪਾਸ ਦੇ ਇਲਾਕਿਆਂ ਤੋਂ ਇਲਾਵਾ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦੇ ਘਰ ਵੀ ਭਾਲ ਕੀਤੀ, ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ।

ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਨਿੱਜੀ ਹਿੱਤਾਂ ਲਈ ਤਿੰਨਾਂ ਬੱਚਿਆਂ ਨੂੰ ਆਪਣੀ ਨਾਜਾਇਜ਼ ਹਿਰਾਸਤ ਵਿੱਚ ਲੈ ਕੇ ਕਿਤੇ ਛੁਪਾ ਕੇ ਰੱਖਿਆ ਹੋ ਸਕਦਾ ਹੈ। ਫਿਲਹਾਲ ਪੁਲਿਸ ਬੱਚਿਆਂ ਦੀ ਭਾਲ ਵਿੱਚ ਜੁਟੀ ਹੋਈ ਹੈ। ਪੁਲਿਸ ਨੇ ਹੁਣ ਤੱਕ 25 ਤੋਂ ਵੱਧ CCTV ਚੈੱਕ ਕੀਤੇ ਹਨ।

ਥਾਣਿਆਂ ਅਤੇ ਚੌਂਕੀਆਂ ਵਿੱਚ ਲਾਪਤਾ ਬੱਚਿਆਂ ਦੀ ਸੂਚਨਾ ਭੇਜੀ

ਤਿੰਨੋਂ ਬੱਚੇ ਮੇਹਰਬਾਨ ਇਲਾਕੇ ਵਿੱਚ ਨਜ਼ਰ ਆਏ। ਫਿਲਹਾਲ ਪੁਲਿਸ ਇਹਨਾਂ ਨੂੰ ਲੋਕੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵੀਡੀਓ ਵਿੱਚ ਬੱਚਿਆਂ ਨਾਲ ਅਜੇ ਤੱਕ ਕੋਈ ਸ਼ੱਕੀ ਵਿਅਕਤੀ ਨਜ਼ਰ ਨਹੀਂ ਆਇਆ ਹੈ। ਫਿਰ ਵੀ ਪੁਲਿਸ ਅਧਿਕਾਰੀਆਂ ਨੇ ਸਾਰੇ ਥਾਣਿਆਂ ਅਤੇ ਚੌਂਕੀਆਂ ਵਿੱਚ ਲਾਪਤਾ ਬੱਚਿਆਂ ਦੀ ਸੂਚਨਾ ਭੇਜ ਦਿੱਤੀ ਹੈ।

BNS ਦੀ ਧਾਰਾ 127(6) ਤਹਿਤ ਕੇਸ ਦਰਜ

ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਟਿੱਬਾ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ BNS ਦੀ ਧਾਰਾ 127(6) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਬੱਚਿਆਂ ਦੀ ਭਾਲ ਲਈ ਆਸ-ਪਾਸ ਦੇ ਖੇਤਰ ਵਿੱਚ ਜਾਣਕਾਰੀ ਜੁਟਾ ਰਹੀ ਹੈ।

ASI ਬੋਲੇ- ਤਿੰਨਾਂ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ

ASI ਬਲਜੀਤ ਸਿੰਘ ਦਾ ਕਹਿਣਾ ਹੈ ਕਿ ਤਿੰਨਾਂ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹਨਾਂ ਦੇ ਮਾਤਾ-ਪਿਤਾ ਲੇਬਰ ਵਰਕ (ਮਜ਼ਦੂਰੀ) ਕਰਦੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੇਹਰਬਾਨ ਇਲਾਕੇ ਤੋਂ ਮਿਲੀ ਫੁਟੇਜ ਵਿੱਚ ਤਿੰਨੋਂ ਬੱਚੇ ਇਕੱਲੇ ਜਾਂਦੇ ਹੋਏ ਨਜ਼ਰ ਆਏ ਹਨ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds