
ਮੁਹਾਲੀ – ਇਰਾਨ ਅਤੇ ਇਜ਼ਰਾਈਲ ਵਿਚਕਾਰ ਲਗਾਤਾਰ ਤਣਾਅ ਵੱਧ ਰਿਹਾ ਹੈ, ਜਿਸ ਨੂੰ ਲੈ ਕੇ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵੀ ਕਿਹਾ ਹੈ ਕਿ ‘ਹੁਣ ਕੰਮ ਮੁਸ਼ਕਲ ਹੈ’। ਡੌਨਲਡ ਟਰੰਪ ਨੇ ਕਿਹਾ ਕਿ ਇਸ ਭਿਆਨਕ ਟਕਰਾਅ ਨੂੰ ਰੋਕਣ ਲਈ ਹੱਲ ਲੱਭਿਆ ਜਾ ਰਿਹਾ ਹੈ। ਪਰ, ਪੂਰਾ ਇੱਕ ਪੂਰਾ ਹਫ਼ਤਾ ਹੋ ਗਿਆ ਹੈ, ਪਰ ਇਹ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਟਰੰਪ ਨੇ ਕਿਹਾ ਕਿ ਇਜ਼ਰਾਈਲ ਨੂੰ ਇਰਾਨ ‘ਤੇ ਹਮਲਾ ਰੋਕਣ ਨੂੰ ਕਹਿਣਾ ਬਹੁਤ ਮੁਸ਼ਕਲ ਹੈ। ਇਸ ਸਭ ਦੇ ਚਲਦੇ ਇਰਾਨ ਯੂਰਪ ਨਾਲ ਇਸ ਬਾਬਤ ਗੱਲਬਾਤ ਨਹੀਂ ਕਰਨਾ ਚਾਹੁੰਦਾ।
ਇਜ਼ਰਾਈਲ ਰੱਖਿਆ ਬਲਾਂ ਨੇ ਐਲਾਨ ਕੀਤਾ ਹੈ ਕਿ ਸ਼ੁੱਕਰਵਾਰ 21 ਜੂਨ ਸਵੇਰੇ 25 ਤੋਂ ਵੱਧ ਇਜ਼ਰਾਈਲੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਦੁਆਰਾ ਹਮਲੇ ਕੀਤੇ ਗਏ। ਜਿਸ ਵਿੱਚ ਇਰਾਨ ਦੇ ਕੁਝ ਖੇਤਰਾਂ ਵਿੱਚ 35 ਤੋਂ ਵੱਧ ਮਿਜ਼ਾਈਲ ਸਟੋਰੇਜ ਅਤੇ ਲਾਂਚ ਸਹੂਲਤਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ।
IDF ਨੇ ਇੱਕ ਪੋਸਟ ਵਿੱਚ ਲਿਖਿਆ ਕਿ 21 ਜੂਨ ਦੀ ਸਵੇਰ ਨੂੰ ਹਵਾਈ ਸੈਨਾ ਨੇ ਖੁਫੀਆ ਸ਼ਾਖਾ ਦੇ ਸਹੀ ਮਾਰਗਦਰਸ਼ਨ ਨਾਲ ਇਰਾਨ ਦੇ ਕੁਝ ਖੇਤਰਾਂ ਵਿੱਚ ਇਰਾਨੀ ਸ਼ਾਸਨ ਦੇ ਫੌਜੀ ਟੀਚਿਆਂ ਵਿਰੁੱਧ ਹਮਲਿਆਂ ਦੀ ਇੱਕ ਲੜੀ ਪੂਰੀ ਕਰ ਲਈ ਹੈ। 25 ਤੋਂ ਵੱਧ ਲੜਾਕੂ ਜਹਾਜ਼ਾਂ ਨੇ ਇਰਾਨ ਦੇ ਟਿਬੇਰੀਆਸ ਅਤੇ ਕਰਮਨਸ਼ਾਹ ਖੇਤਰਾਂ ਵਿੱਚ 35 ਤੋਂ ਵੱਧ ਮਿਜ਼ਾਈਲ ਦੇ ਸਟੋਰੇਜ ਅਤੇ ਲਾਂਚ ਸਹੂਲਤਾਂ ‘ਤੇ ਹਮਲੇ ਕੀਤੇ ਗਏ ਹਨ।
IDF ਨੇ ਇਹ ਵੀ ਦੱਸਿਆ ਕਿ ਇਜ਼ਰਾਈਲੀ ਹਵਾਈ ਸੈਨਾ ਨੇ ਤਹਿਰਾਨ ਦੇ ਨਾਲ ਹੋਰ ਕਈ ਖੇਤਰਾਂ ਵਿੱਚ ਕਈ ਇਰਾਨੀ ਮਿਜ਼ਾਈਲ ਰਾਡਾਰ ਸਥਾਪਨਾਵਾਂ ‘ਤੇ ਹਮਲਾ ਕੀਤਾ। ਜਿਸਦਾ ਉਦੇਸ਼ ਉਨ੍ਹਾਂ ਦੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਹੈ ਨਾਲ ਹੀ ਉਨ੍ਹਾਂ ਦੇ ਕਾਰਜਾਂ ਵਿੱਚ ਵਿਘਨ ਪਾਉਣਾ ਵੀ ਹੈ।