BREAKING

Sports

ਮਾਸਟਰ ਬਲਾਸਟਰ ਕ੍ਰਿਕਟਰ ਦਿੱਗਜ ਦਾ ਹੋਇਆ ਦੇਹਾਂਤ, ਟੁੱਟੀ ਲੱਤ ਦੇ ਬਾਵਜੂਦ ਖੇਡਿਆ ਸੀ ਸ਼ਾਨਦਾਰ ਮੈਚ

ਮੁਹਾਲੀ – ਭਾਰਤ ਅਤੇ ਇੰਗਲੈਂਡ ਦੌਰਾਨ ਟੈਸਟ ਮੈਚ ਖੇਡੇ ਜਾ ਰਹੇ ਹਨ। ਇਸ ਵਿਚਕਾਰ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਭਾਰਤ ਦੇ ਸਾਬਕਾ ਸਪਿਨ ਗੇਂਦਬਾਜ਼ ਦਿਲੀਪ ਦੋਸ਼ੀ ਦਾ ਦੇਹਾਂਤ ਹੋ ਗਿਆ ਹੈ। ਜਿਸ ਤੋਂ ਬਾਅਦ ਖੇਡ ਜਗਤ ਵਿੱਚ ਸੋਗ ਦੀ ਲਹਿਰ ਜਾਗ ਉੱਠੀ ਹੈ। ਭਾਰਤ ਦੇ ਸਾਬਕਾ ਸਪਿਨ ਗੇਂਦਬਾਜ਼ ਦਿਲੀਪ ਦੋਸ਼ੀ 77 ਸਾਲ ਦੀ ਉਮਰ ਚ ਦਿਲ ਦਾ ਦੌਰਾ ਪੈਣ ਕਾਰਨ ਦੁਨੀਆਂ ਨੂੰ ਅਲਵਿਦਾ ਕਹਿ ਗਏ। ਭਾਰਤ ਦੇ ਸਾਬਕਾ ਸਪਿਨ ਗੇਂਦਬਾਜ਼ ਦਿਲੀਪ ਦੋਸ਼ੀ ਸਿਰਫ਼ ਕ੍ਰਿਕਟਰ ਹੀ ਨਹੀਂ ਸਗੋਂ ਹਿੰਦੀ ਕੁਮੈਂਟੇਟਰ ਵਜੋਂ ਵੀ ਜਾਣੇ ਜਾਂਦੇ ਸਨ।   

ਦਿਲੀਪ ਨੇ ਭਾਰਤ ਲਈ 33 ਟੈਸਟ ਮੈਚ ਖੇਡੇ ਤੇ ਉਹਨਾਂ ਨੇ 15 ਵਨਡੇ ਮੈਚ ਵੀ ਖੇਡੇ ਹਨ। ਦਿਲੀਪ ਨੇ ਪਹਿਲੇ ਦਰਜੇ ਦੇ ਮੈਚਾਂ ਵਿੱਚ 43 ਵਾਰ ਪੰਜ ਵਿਕਟਾਂ ਲਈਆਂ ਅਤੇ ਛੇ ਵਾਰ ਮੈਚ ਵਿੱਚ 10 ਵਿਕਟਾਂ ਲੈਣ ਤੇ ਜਿੱਤ ਹਾਸਲ ਕੀਤੀ ਹੈ। ਦਿਲੀਪ ਦੋਸ਼ੀ ਨੇ 1979 ਵਿੱਚ ਆਪਣਾ ਅੰਤਰਰਾਸ਼ਟਰੀ ਕ੍ਰਿਕਟ ਡੈਬਿਊ ਕੀਤਾ ਸੀ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਾਂਝਾ ਕੀਤਾ ਦੁੱਖ
 


ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਦਿਲੀਪ ਦੋਸ਼ੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਐਕਸ ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਉਹਨਾਂ ਨੇ ਪੋਸਟ ਵਿੱਚ ਤਸਵੀਰ ਸਾਂਝੀ ਕਰਦੇ ਹੋਏ ਲਿਖਿਆਂ ਕਿ, “ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਸਾਬਕਾ ਭਾਰਤੀ ਸਪਿਨਰ ਦਿਲੀਪ ਦੋਸ਼ੀ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰ ਰਿਹਾ ਹੈ। ਉਨ੍ਹਾਂ ਦਾ ਲੰਡਨ ਵਿੱਚ ਦੇਹਾਂਤ ਹੋ ਗਿਆ ਹੈ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।”

ਦਿਲੀਪ ਦੋਸ਼ੀ ਨੇ ਬਿਸ਼ਨ ਸਿੰਘ ਬੇਦੀ ਦੇ ਸੰਨਿਆਸ ਤੋਂ ਬਾਅਦ 1979 ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ। ਉਹਨਾਂ ਨੇ 33 ਮੈਚਾਂ ਵਿੱਚੋਂ ਆਖਰੀ ਮੈਚ 1983 ਵਿੱਚ ਖੇਡਿਆ ਸੀ। ਦਿਲੀਪ ਦੋਸ਼ੀ ਨੇ ਮੈਚਾਂ ਵਿੱਚ 114 ਵਿਕਟਾਂ ਲਈਆਂ ਅਤੇ ਪਹਿਲੇ ਤਿੰਨ ਸੀਜ਼ਨਾਂ ਦੌਰਾਨ ਮੈਦਾਨ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਹਨਾਂ ਨੇ ਸਿਰਫ 28 ਟੈਸਟ ਮੈਚਾਂ ਵਿੱਚ 100 ਵਿਕਟਾਂ ਪੂਰੀਆਂ ਕੀਤੀਆਂ। ਭਾਰਤ ਲਈ 100 ਤੋਂ ਵੱਧ ਵਿਕਟਾਂ ਲੈਣ ਵਾਲੇ ਇਕਲੌਤੇ ਭਾਰਤੀ ਖਿਡਾਰੀ ਹਨ। 1981 ਵਿੱਚ ਟੁੱਟੀ ਲੱਤ ਨਾਲ ਮੈਲਬੌਰਨ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਏ ਇਤਿਹਾਸਕ ਮੈਚ ਵਿੱਚ ਉਹਨਾਂ ਨੇ ਪੰਜ ਵਿਕਟਾਂ ਲਈਆਂ ਸਨ।  

ਸਚਿਨ ਤੇਂਦੁਲਕਰ ਨੇ ਸਾਂਝਾ ਕੀਤਾ ਦੁੱਖ
 


ਸਚਿਨ ਤੇਂਦੁਲਕਰ ਨੇ ਦਿਲੀਪ ਦੋਸ਼ੀ ਦੀ ਮੌਤ ਤੇ ਦੁੱਖ ਸਾਂਝਾ ਕਰਦੇ ਹੋਏ ਸੋਸ਼ਲ ਮੀਡੀਆ ਐਕਸ ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਮੈਂ ਦਿਲੀਪ ਭਾਈ ਨੂੰ ਪਹਿਲੀ ਵਾਰ 1990 ਵਿੱਚ ਯੂਕੇ ਵਿੱਚ ਮਿਲਿਆ ਸੀ ਅਤੇ ਉਹਨਾਂ ਨੇ ਉਸ ਦੌਰੇ ਤੇ ਨੈੱਟ ਤੇ ਮੇਰੇ ਨਾਲ ਗੇਂਦਬਾਜ਼ੀ ਕੀਤੀ। ਉਹ ਮੇਰੇ ਨਾਲ ਪਿਆਰ ਕਰਦੇ ਸਨ ਤੇ ਮੇਰੇ ਦਿਲ ਵਿੱਚ ਉਨ੍ਹਾਂ ਲਈ ਬਹੁਤ ਇੱਜ਼ਤ ਹੈ। ਦਿਲੀਪ ਭਾਈ ਵਰਗੇ ਨਿੱਘੇ ਦਿਲ ਵਾਲੇ ਵਿਅਕਤੀ ਦੀ ਬਹੁਤ ਯਾਦ ਆਵੇਗੀ। ਮੈਂ ਉਨ੍ਹਾਂ ਨਾਲ ਕੀਤੀਆਂ ਕ੍ਰਿਕਟ ਗੱਲਬਾਤਾਂ ਨੂੰ ਯਾਦ ਕਰਾਂਗਾ, ਜੋ ਅਸੀਂ ਹਮੇਸ਼ਾ ਕਰਦੇ ਸੀ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਓਮ ਸ਼ਾਂਤੀ।       

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds