BREAKING

LudhianaPunjab

ਲੁਧਿਆਣਾ ‘ਚ ਰਾਏਕੋਟ ਦੇ ਹੋਟਲ ‘ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ ‘ਚ ਰਾਏਕੋਟ ਦੇ ਹੋਟਲ ‘ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ ਦੇ ਰਾਏਕੋਟ ਸਥਿਤ ਇੱਕ ਹੋਟਲ ਵਿੱਚ ਨੌਜਵਾਨ ਨੇ ਪੱਖੇ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਚੈੱਕਆਊਟ ਦਾ ਸਮਾਂ ਹੋਣ ਦੇ ਬਾਵਜੂਦ ਨੌਜਵਾਨ ਨੇ ਕਮਰਾ ਖਾਲੀ ਨਹੀਂ ਕੀਤਾ। ਹੋਟਲ ਸਟਾਫ਼ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ, ਪਰ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਜਦੋਂ ਦੇਖਿਆ ਗਿਆ ਤਾਂ ਨੌਜਵਾਨ ਫਾਹੇ ਨਾਲ ਲਟਕਿਆ ਹੋਇਆ ਮਿਲਿਆ।

ਸਟਾਫ਼ ਨੇ ਹੋਟਲ ਮਾਲਕ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਤੁਰੰਤ ਪੁਲਿਸ ਨੂੰ ਇਤਲਾਹ ਦਿੱਤੀ। ਪੁਲਿਸ ਦੇ ਆਉਣ ‘ਤੇ ਦਰਵਾਜ਼ਾ ਖੋਲ੍ਹਿਆ ਗਿਆ, ਜਿੱਥੇ ਨੌਜਵਾਨ ਪੱਖੇ ਨਾਲ ਲਟਕਿਆ ਹੋਇਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਕਮਰੇ ਵਿੱਚੋਂ ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਨੌਜਵਾਨ ਦਾ ਅੱਜ ਪੋਸਟਮਾਰਟਮ ਕਰਵਾਇਆ ਗਿਆ ਹੈ।

ਮੋਬਾਈਲ ਦਾ ਲਾਕ ਸੀ ਬੰਦ, ਨਹੀਂ ਮਿਲਿਆ ਕੋਈ ਸਬੂਤ

ਪੁਲਿਸ ਨੂੰ ਮੌਕੇ ਤੋਂ ਨੌਜਵਾਨ ਦਾ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ। ਮੋਬਾਈਲ ਦਾ ਲਾਕ ਬੰਦ ਹੋਣ ਕਾਰਨ ਪੁਲਿਸ ਨੂੰ ਉਸ ਵਿੱਚੋਂ ਕੋਈ ਸ਼ੁਰੂਆਤੀ ਸਬੂਤ ਨਹੀਂ ਮਿਲ ਸਕਿਆ। ਹੁਣ ਮੋਬਾਈਲ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜਿਆ ਜਾਵੇਗਾ। ਮ੍ਰਿਤਕ ਨੌਜਵਾਨ ਦੀ ਪਛਾਣ ਲੁਧਿਆਣਾ ਦੇ ਪਿੰਡ ਅੱਚਰਵਾਲ ਦੇ ਰਹਿਣ ਵਾਲੇ ਹਰਦੀਪ ਸਿੰਘ (30) ਵਜੋਂ ਹੋਈ ਹੈ।

ਰਾਤ 8 ਵਜੇ ਹੋਟਲ ਆਇਆ ਸੀ ਨੌਜਵਾਨ

ਹੋਟਲ ਸਟਾਫ਼ ਅਨੁਸਾਰ ਹਰਦੀਪ ਸਿੰਘ 14 ਅਗਸਤ ਦੀ ਰਾਤ ਲਗਭਗ 8 ਵਜੇ ਇਕੱਲਾ ਹੋਟਲ ਆਇਆ ਸੀ। ਉਸ ਨੇ ਕਮਰਾ ਲਿਆ ਅਤੇ ਅੰਦਰ ਚਲਾ ਗਿਆ। 15 ਅਗਸਤ ਨੂੰ ਦੁਪਹਿਰ ਲਗਭਗ 11 ਵਜੇ ਤੱਕ ਜਦੋਂ ਉਹ ਕਮਰੇ ਤੋਂ ਬਾਹਰ ਨਹੀਂ ਆਇਆ ਤਾਂ ਸਟਾਫ਼ ਨੇ ਉਸ ਨੂੰ ਫ਼ੋਨ ਕੀਤਾ, ਪਰ ਉਸ ਨੇ ਫ਼ੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਸਟਾਫ਼ ਨੇ ਖਿੜਕੀ ਰਾਹੀਂ ਦੇਖਿਆ ਤਾਂ ਹਰਦੀਪ ਸਿੰਘ ਫਾਹੇ ਨਾਲ ਲਟਕ ਰਿਹਾ ਸੀ।

ਮਾਲਕ ਨੇ ਥਾਣਾ ਰਾਏਕੋਟ ਪੁਲਿਸ ਨੂੰ ਦਿੱਤੀ ਇਤਲਾਹ

ਸਟਾਫ਼ ਨੇ ਤੁਰੰਤ ਹੋਟਲ ਮਾਲਕ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮਾਲਕ ਨੇ ਥਾਣਾ ਰਾਏਕੋਟ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਫਾਹੇ ਤੋਂ ਹੇਠਾਂ ਉਤਾਰਿਆ ਅਤੇ ਤਲਾਸ਼ੀ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਨੌਜਵਾਨ

ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਬੀਰ ਸਿੰਘ ਨੇ ਆਪਣੇ ਬਿਆਨਾਂ ‘ਚ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ ‘ਤੇ ਪਰੇਸ਼ਾਨ ਚੱਲ ਰਿਹਾ ਸੀ। ਪਰਿਵਾਰ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਹ ਹੋਟਲ ‘ਚ ਕਿਉਂ ਰੁਕਿਆ ਹੋਇਆ ਸੀ।

ਪੁਲਿਸ ਵੱਲੋਂ ਬਣਦੀ ਕਾਰਵਾਈ ਸ਼ੁਰੂ

ਜਾਂਚ ਅਧਿਕਾਰੀ ਅਨੁਸਾਰ ਪੁਲਿਸ ਨੇ ਫ਼ਿਲਹਾਲ ਭਾਰਤੀ ਨਿਆਇ ਸੰਹਿਤਾ (BNS) ਦੀ ਧਾਰਾ 194 ਤਹਿਤ ਕਾਰਵਾਈ ਕੀਤੀ ਹੈ। ਮੋਬਾਈਲ ਫ਼ੋਨ ਦਾ ਲਾਕ ਲੱਗਿਆ ਹੋਣ ਕਰਕੇ ਉਸ ਨੂੰ ਫੋਰੈਂਸਿਕ ਜਾਂਚ ਲਈ ਭੇਜਿਆ ਜਾ ਰਿਹਾ ਹੈ। ਜਾਂਚ ਦੌਰਾਨ ਜੋ ਵੀ ਅਹਿਮ ਜਾਣਕਾਰੀ ਸਾਹਮਣੇ ਆਵੇਗੀ, ਉਸ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds