ਅੰਮ੍ਰਿਤਸਰ ‘ਚ 1 ਕਿਲੋ ਹੈਰੋਇਨ ਦੀ ਹੋਈ ਬਰਾਮਦਗੀ
ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੰਮ੍ਰਿਤਸਰ ਦੀ ਘਰਿੰਡਾ ਪੁਲਿਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਜਾਲ ਵਿਛਾ ਕੇ ਦੋ ਅੰਤਰਰਾਸ਼ਟਰੀ ਸਰਹੱਦੀ ਇਲਾਕੇ ਨਾਲ ਸਬੰਧਤ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ‘ਚੋਂ 1 ਕਿਲੋ 147 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

ਗੁਪਤ ਸੂਚਨਾ ‘ਤੇ ਓਪਰੇਸ਼ਨ:
ਐਤਵਾਰ ਨੂੰ ਜਦੋਂ ਘਰਿੰਡਾ ਪੁਲਿਸ ਟੀਮ ਅਟਾਰੀ ਟੀ-ਪੁਆਇੰਟ ਨੇੜੇ ਗਸ਼ਤ ‘ਤੇ ਸੀ, ਤਾਂ ਮੁਖਬਿਰ ਖਾਸ ਤੋਂ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ (ਵਾਸੀ ਨੌਸ਼ਹਿਰਾ ਢਾਲਾ) ਅਤੇ ਅਮਨਦੀਪ ਸਿੰਘ (ਵਾਸੀ ਢੋਡੀਵਿੰਡ, ਹਾਲ ਵਾਸੀ ਅਟਾਰੀ) ਪੈਦਲ ਹੀ ਡਿਫੈਂਸ ਨਹਿਰ ਵੱਲ ਹੈਰੋਇਨ ਦੀ ਖੇਪ ਸਪਲਾਈ ਕਰਨ ਆ ਰਹੇ ਹਨ।
ਡੀ.ਐਸ.ਪੀ. ਦੀ ਮੌਜੂਦਗੀ ‘ਚ ਰੇਡ:
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਟਾਰੀ ਸਬ-ਡਿਵੀਜ਼ਨ ਦੇ ਡੀ.ਐਸ.ਪੀ. ਯਾਦਵਿੰਦਰ ਸਿੰਘ ਦੀ ਅਗਵਾਈ ਹੇਠ ਤੁਰੰਤ ਨਾਕਾਬੰਦੀ ਕੀਤੀ ਗਈ। ਜਿਵੇਂ ਹੀ ਦੋਵੇਂ ਸ਼ੱਕੀ ਮੌਕੇ ‘ਤੇ ਪਹੁੰਚੇ, ਪੁਲਿਸ ਨੇ ਉਨ੍ਹਾਂ ਨੂੰ ਘੇਰ ਕੇ ਹਿਰਾਸਤ ‘ਚ ਲੈ ਲਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 1 ਕਿਲੋ 147 ਗ੍ਰਾਮ ਹੈਰੋਇਨ ਬਰਾਮਦ ਹੋਈ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਵੱਜੋਂ ਹੋਈ ਹੈ। ਅਤੇ ਇਹਨਾਂ ਤੋਂ 1 ਕਿਲੋ 147 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਕਾਨੂੰਨੀ ਤੌਰ ‘ਤੇ NDPS ਐਕਟ ਦੀ ਧਾਰਾ 21-C, 29 ਅਤੇ 61-85 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਂਚ ਅਧਿਕਾਰੀ: ASI ਲਾਖਾ ਸਿੰਘ ਪੁਲਿਸ ਮੁਤਾਬਕ ਫੜੇ ਗਏ ਤਸਕਰਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਖੇਪ ਕਿੱਥੋਂ ਆਈ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ। ਪੁਲਿਸ ਨੂੰ ਇਸ ਨੈੱਟਵਰਕ ਨਾਲ ਜੁੜੇ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।










