ਅਮਰੀਕਾ ‘ਚ ਪੰਜਾਬੀ ਨੌਜਵਾਨ ਦਾ ਕਤਲ, ਪੀਜ਼ਾ ਡਿਲੀਵਰੀ ਕਰਨ ਦੌਰਾਨ ਅਣਪਛਾਤੇ ਨੇ ਮਾਰੀ ਗੋਲੀ
ਕਪੂਰਥਲਾ ਦੇ ਅਧੀਨ ਪੈਂਦੇ ਪਿੰਡ ਜੱਬੋਵਾਲ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਨੇ ਸਾਰਿਆਂ ਨੂੰ ਪਰੇਸ਼ਾਨ ਕਰ ਦਿੱਤਾ ਮ੍ਰਿਤਕ ਦੀ ਪਛਾਣ 28 ਸਾਲਾ ਗੁਰਦੀਪ ਸਿੰਘ ਪੁੱਤਰ ਪਿਆਰਾ ਲਾਲ ਵਾਸੀ ਜੱਬੋਵਾਲ ਵਜੋਂ ਹੋਈ ਹੈ ਗੁਰਦੀਪ ਸਿੰਘ ਕਰੀਬ 13 ਸਾਲ ਪਹਿਲਾਂ ਰੋਜ਼ੀ-ਰੋਟੀ ਅਤੇ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਦੀ ਆਸ ਵਿੱਚ ਅਮਰੀਕਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਰਿਚਮੰਡ ਸਟਰੀਟ ਇਲਾਕੇ ਵਿੱਚ ਬੀਤੀ ਰਾਤ ਪੀਜ਼ਾ ਡਿਲੀਵਰੀ ਕਰਨ ਦੌਰਾਨ ਅਣਪਛਾਤੇ ਹਥਿਆਰਬੰਦ ਵਿਅਕਤੀ ਵੱਲੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਮ੍ਰਿਤਕ ਦੇ ਪਿਤਾ ਪਿਆਰਾ ਲਾਲ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਗੁਰਦੀਪ ਆਪਣੇ ਅਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਦੀ ਆਸ ਨਾਲ ਭਾਰੀ ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਸੀ ਅਮਰੀਕਾ ਪਹੁੰਚਣ ਤੋਂ ਬਾਅਦ ਉਸ ਨੇ ਲੰਬਾ ਸਮਾਂ ਕਈ ਮੁਸ਼ਕਲਾਂ ਦਾ ਸਾਹਮਣਾ ਕੀਤਾ ਤੇ ਹੁਣ ਪਰਿਵਾਰ ਨੂੰ ਚੰਗੇ ਦਿਨ ਦਿਖਾਉਣ ਲਈ ਦਿਨ-ਰਾਤ ਮਿਹਨਤ ਕਰ ਰਿਹਾ ਸੀ ਪਰਿਵਾਰ ਅਨੁਸਾਰ ਪੀਜ਼ਾ ਡਿਲੀਵਰੀ ਲਈ ਜਾਂਦੇ ਸਮੇਂ ਰਸਤੇ ਵਿੱਚ ਲੁੱਟ-ਖੋਹ ਦੀ ਨੀਅਤ ਨਾਲ ਉਸ ਨੂੰ ਗੋਲੀ ਮਾਰ ਦਿੱਤੀ ਗਈ ਦੱਸਿਆ ਜਾਂਦਾ ਹੈ ਕਿ ਗੁਰਦੀਪ ਸਿੰਘ ਅਜੇ ਕੁਆਰਾ ਸੀ। ਉਸ ਦੇ ਪਿਤਾ ਅਤੇ ਭਰਾ ਡੀਜੇ ਦਾ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਪਰਿਵਾਰ ਨੂੰ ਆਪਣੇ ਨੌਜਵਾਨ ਪੁੱਤਰ ਦੀ ਇਸ ਤਰ੍ਹਾਂ ਹੋਈ ਮੌਤ ਨੇ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਗੁਰਦੀਪ ਸਿੰਘ ਦੀ ਮੌਤ ਦੀ ਖ਼ਬਰ ਪਿੰਡ ਜੱਬੋਵਾਲ ਵਿੱਚ ਪਹੁੰਚਦਿਆਂ ਹੀ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਗੁਰਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਲਿਆਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। ਇਸ ਦੇ ਨਾਲ ਹੀ ਅਮਰੀਕਾ ਸਰਕਾਰ ਨਾਲ ਰਾਬਤਾ ਕਰਕੇ ਕਤਲ ਦੇ ਦੋਸ਼ੀਆਂ ਨੂੰ ਕਾਬੂ ਕਰਵਾਉਣ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਲਈ ਹਰ ਸੰਭਵ ਕਦਮ ਚੁੱਕਣ ਦੀ ਮੰਗ ਕੀਤੀ ਹੈ।


ਹਾਲਾਤ ਦੇਖ ਸਹਿਮੇ ਹੋਏ ਮਾਪੇ ਅਤੇ ਲੋਕ
ਹਾਲਾਂਕਿ ਇੰਨੇ ਔਖੇ ਹੋ ਕੇ ਪਰਿਵਾਰ ਨੇ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਬਾਹਰ ਭੇਜਿਆ ਸੀ ਤਾਂ ਜੋ ਬੱਚਿਆਂ ਦਾ ਤਾਂ ਪਰਿਵਾਰ ਦਾ ਭਵਿੱਖ ਸਵਰ ਜਾਵੇ ਪਰ ਦੇਖੋ ਕਿਸ ਤਰੀਕੇ ਦੇ ਨਾਲ ਚੰਦ ਪੈਸਿਆਂ ਦੇ ਲਾਲਚ ਨੇ ਕਿਸੇ ਮਾਪਿਆਂ ਦਾ ਸਹਾਰਾ ਖੋਹ ਲਿਆ ਇਸ ਸਮੇਂ ਜੋ ਹਾਲਾਤ ਬਣ ਰਹੇ ਨੇ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਇਸਨੇ ਹਰ ਕਿਸੇ ਨੂੰ ਡਰਾਕੇ ਰੱਖਿਆ ਹੋਇਆ ਹੈ ਲੋਕ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਕੱਢਣ ਲੱਗੇ ਵੀ ਡਰਦੇ ਨੇ ਪਤਾ ਨਹੀਂ ਕਿਹੜਾ ਮੋੜ ਕਿਹੜਾ ਰਸਤਾ ਕਿਸੇ ਲਈ ਆਖ਼ਰੀ ਹੋਵੇ ਕਿਉਂਕਿ ਸ਼ਰੇਆਮ ਦਿਨ-ਦਿਹਾੜੇ ਗੋਲੀਆਂ ਮਾਰਕੇ ਮਾਪਿਆਂ ਦੇ ਪੁੱਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਮਾਪਿਆਂ ਦਾ ਇਸ ਸਮੇਂ ਰੋ-ਰੋ ਕੇ ਬਹੁਤ ਬੁਰਾ ਹਾਲ ਹੈ ਹਾਲਾਂਕਿ ਜਿਹੜੇ ਵੀ ਦੋਸ਼ੀ ਨੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ ਤੇ ਮਾਪਿਆੰ ਨੂੰ ਪਰਿਵਾਰ ਨੂੰ ਇਸ ਸਮੇਂ ਇਨਸਾਫ਼ ਮਿਲਣਾ ਚਾਹੀਦਾ ਹੈ|










