BREAKING

IndiaJAMMU KASHMIRPunjabWorld News

ਖੰਡ ਦੇ ਰੇਟ ਨੇ ਤੋੜੇ ਸਾਰੇ ਰਿਕਾਰਡ, 17 ਦਿਨਾਂ ‘ਚ 46 ਤੋਂ 65 ਰੁ: ਪਹੁੰਚਿਆ ਭਾਅ

 

ਖੰਡ ਦੇ ਰੇਟ ਨੇ ਤੋੜੇ ਸਾਰੇ ਰਿਕਾਰਡ, 17 ਦਿਨਾਂ ‘ਚ 46 ਤੋਂ 65 ਰੁ: ਪਹੁੰਚਿਆ ਭਾਅ

ਤਿਉਹਾਰਾਂ ਤੋਂ ਪਹਿਲਾਂ ਚੀਨੀ ਮਹਿੰਗੀ, ਇੱਕ ਮਹੀਨੇ ’ਚ 10 ਰੁਪਏ ਕਿਲੋ ਤੱਕ ਵਧੇ ਭਾਅ; ਦੁੱਧ-ਘਿਓ ਵੀ ਮਹਿੰਗੇ ਥੋਕ ਬਾਜ਼ਾਰ ’ਚ ਚੀਨੀ ਦੇ ਭਾਅ ਵਧਣ ਦਾ ਸਿੱਧਾ ਅਸਰ ਰਿਟੇਲ ਬਾਜ਼ਾਰ ‘ਤੇ ਵੀ ਪੈ ਰਿਹਾ ਹੈ। ਕਾਰੋਬਾਰੀਆਂ ਮੁਤਾਬਕ ਚੀਨੀ ਦੀਆਂ ਕੀਮਤਾਂ ’ਚ ਲਗਾਤਾਰ ਹੋ ਰਹੇ ਵਾਧੇ ਕਾਰਨ ਦੁਕਾਨਦਾਰਾਂ ਲਈ ਪੁਰਾਣੇ ਭਾਅ ‘ਤੇ ਵਿਕਰੀ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਚੀਨੀ ਦੇ ਲਗਾਤਾਰ ਵਧ ਰਹੇ ਭਾਅ ਨੇ ਆਮ ਖਪਤਕਾਰਾਂ ਅਤੇ ਮਠਿਆਈ ਦੇ ਕਾਰੋਬਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਜੰਮੂ ’ਚ ਪਿਛਲੇ ਲਗਪਗ ਇੱਕ ਮਹੀਨੇ ਦੌਰਾਨ ਚੀਨੀ ਦੇ ਥੋਕ ਭਾਅ ਵਿੱਚ ਲਗਪਗ ਦੱਸ ਰੁਪਏ ਪ੍ਰਤੀ ਕਿਲੋ ਦਾ ਵਾਧਾ ਦਰਜ ਕੀਤਾ ਗਿਆ ਹੈ। ਅਜਿਹੇ ’ਚ ਅਗਲੇ ਹਫ਼ਤੇ ਰੱਖੜੀ ਦੇ ਨਾਲ ਸ਼ੁਰੂ ਹੋਣ ਵਾਲੇ ਤਿਉਹਾਰਾਂ ਦੇ ਸੀਜ਼ਨ ਵਿੱਚ ਮਠਿਆਈਆਂ ਅਤੇ ਹੋਰ ਪਕਵਾਨਾਂ ਦੀ ਲਾਗਤ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਨਾਲ ਖਪਤਕਾਰਾਂ ਦੀ ਜੇਬ ‘ਤੇ ਬੋਝ ਵਧਣ ਦੀ ਸੰਭਾਵਨਾ ਬਣ ਗਈ ਹੈ।ਜੇਕਰ ਆਉਣ ਵਾਲੇ ਦਿਨਾਂ ’ਚ ਕੀਮਤਾਂ ’ਚ ਹੋਰ ਵਾਧਾ ਹੋਇਆ ਤਾਂ ਇਸ ਦਾ ਅਸਰ ਘਰੇਲੂ ਰਸੋਈ ਦੇ ਬਜਟ ਦੇ ਨਾਲ-ਨਾਲ ਮਠਿਆਈ, ਬੇਕਰੀ ਅਤੇ ਖਾਣ-ਪੀਣ ਨਾਲ ਜੁੜੇ ਕਾਰੋਬਾਰ ‘ਤੇ ਵੀ ਪੈ ਸਕਦਾ ਹੈ। ਸ਼ਹਿਰ ਦੇ ਮਠਿਆਈ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਚੀਨੀ ਤੋਂ ਇਲਾਵਾ ਦੁੱਧ, ਮਵਾ, ਘਿਓ, ਡ੍ਰਾਈ ਫਰੂਟਸ ਅਤੇ ਹੋਰ ਕੱਚੇ ਮਾਲ ਦੀਆਂ ਕੀਮਤਾਂ ਵੀ ਵਧੀਆਂ ਹਨ।ਚੀਨੀ ਦੇ ਭਾਅ ’ਚ ਦੱਸ ਰੁਪਏ ਪ੍ਰਤੀ ਕਿਲੋ ਦਾ ਵਾਧਾ ਛੋਟਾ ਲੱਗ ਸਕਦਾ ਹੈ ਪਰ ਵੱਡੀ ਮਾਤਰਾ ’ਚ ਚੀਨੀ ਦੀ ਵਰਤੋਂ ਕਰਨ ਨਾਲ ਇਹ ਵਾਧੂ ਖਰਚਾ ਕਾਫ਼ੀ ਜ਼ਿਆਦਾ ਹੋ ਗਿਆ ਹੈ। ਫਿਲਹਾਲ ਤਾਂ ਮਠਿਆਈਆਂ ਦੇ ਭਾਅ ’ਚ ਵਾਧਾ ਨਹੀਂ ਹੋਇਆ ਹੈ ਪਰ ਆਉਣ ਵਾਲੇ ਦਿਨਾਂ ’ਚ ਇਸ ਦਾ ਅਸਰ ਮਠਿਆਈਆਂ ਦੀਆਂ ਕੀਮਤਾਂ ‘ਤੇ ਪੈ ਸਕਦਾ ਹੈ।ਤਿਉਹਾਰਾਂ ਦੌਰਾਨ ਚੀਨੀ ਦੀ ਮੰਗ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਵਧ ਜਾਂਦੀ ਹੈ। ਰੱਖੜੀ ਤੋਂ ਬਾਅਦ ਜਨਮ ਅਸ਼ਟਮੀ, ਗਣੇਸ਼ ਚਤੁਰਥੀ, ਨਵਰਾਤਰੇ, ਦੁਸਹਿਰਾ ਅਤੇ ਦੀਪਾਵਲੀ ਵਰਗੇ ਤਿਉਹਾਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਮੌਕਿਆਂ ‘ਤੇ ਘਰਾਂ ਵਿੱਚ ਮਠਿਆਈਆਂ ਅਤੇ ਰਵਾਇਤੀ ਪਕਵਾਨ ਤਿਆਰ ਕੀਤੇ ਜਾਂਦੇ ਹਨ ਜਦਕਿ ਬਾਜ਼ਾਰ ’ਚ ਵੀ ਮਠਿਆਈਆਂ ਦੀ ਵਿਕਰੀ ਕਈ ਗੁਣਾ ਵਧ ਜਾਂਦੀ ਹੈ। ਅਜਿਹੇ ਵਿੱਚ ਚੀਨੀ ਦੇ ਭਾਅ ਵਿੱਚ ਹੋਏ ਵਾਧੇ ਦਾ ਅਸਰ ਵੱਡੀ ਮਾਤਰਾ ਵਿੱਚ ਵਰਤੀ ਜਾਣ ਵਾਲੀ ਖ਼ੁਰਾਕ ਸਮੱਗਰੀ ਦੀ ਲਾਗਤ ‘ਤੇ ਪੈਣਾ ਤੈਅ ਹੈ।ਈਥਾਨੌਲ ਲਈ ਗੰਨੇ ਦੇ ਡਾਇਵਰਜਨ ਨੇ ਚੀਨੀ ਦੀ ਉਪਲਬਧਤਾ ‘ਤੇ ਦਬਾਅ ਜ਼ਰੂਰ ਵਧਾਇਆ ਹੈ। ਮੌਜੂਦਾ ਸੀਜ਼ਨ ’ਚ ਕਰੀਬ 30 ਲੱਖ ਟਨ ਚੀਨੀ ਦੇ ਬਰਾਬਰ ਉਤਪਾਦਨ ਈਥਾਨੌਲ ਵੱਲ ਗਿਆ। ਹਾਲਾਂਕਿ ਮੌਜੂਦਾ ਤੇਜ਼ੀ ਦੀ ਮੁੱਖ ਵਜ੍ਹਾ ਘੱਟ ਉਤਪਾਦਨ ਅਤੇ ਤੰਗ ਸਪਲਾਈ ਵੀ ਹੈ। ਸਰਕਾਰ ਨੇ ਹੁਣ ਇੱਕ ਮਿਲੀਅਨ ਟਨ ਕੱਚੀ ਚੀਨੀ ਦੇ ਡਿਊਟੀ-ਫ੍ਰੀ ਦਰਾਮਦ ਦੀ ਇਜਾਜ਼ਤ ਦਿੱਤੀ ਹੈ ਤਾਂ ਜੋ ਘਰੇਲੂ ਸਪਲਾਈ ਵਧਾ ਕੇ ਕੀਮਤਾਂ ‘ਤੇ ਲਗਾਮ ਲਗਾਈ ਜਾ ਸਕੇ।ਗੰਨੇ ਦੀ ਨਵੀਂ ਫ਼ਸਲ ਹੁਣ ਅਕਤੂਬਰ ਦੇ ਮੱਧ ਵਿੱਚ ਆਵੇਗੀ ਅਤੇ ਉਮੀਦ ਹੈ ਕਿ ਸਰਕਾਰ ਨੇ ਜੋ ਕਦਮ ਚੁੱਕਿਆ ਹੈ, ਉਸ ਨਾਲ ਉਦੋਂ ਤੱਕ ਚੀਨੀ ਦੇ ਭਾਅ ਵਿੱਚ ਠਹਿਰਾਅ ਆਵੇਗਾ ਅਤੇ ਨਵੀਂ ਫ਼ਸਲ ਆਉਣ ‘ਤੇ ਭਾਅ ਹੋਰ ਘੱਟ ਹੋਣਗੇ। ਕੇਂਦਰ ਸਰਕਾਰ ਨੇ ਅੱਜ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਜਿਸ ’ਚ ਕਿਹਾ ਗਿਆ ਸੀ ਕਿ ਈਥਾਨੌਲ ਵਿਚ ਗੰਨੇ ਦੀ ਵਰਤੋਂ ਕਾਰਨ ਚੀਨੀ ਦੀਆਂ ਕੀਮਤਾਂ ਵਧੀਆਂ ਹਨ। ਖਪਤਕਾਰ ਮਾਮਲੇ ਨੇ ਅੱਜ ਕਿਹਾ ਕਿ ਘੱਟ ਉਤਪਾਦਨ, ਤਿਉਹਾਰਾਂ ਲਈ ਵਧਦੀ ਮੰਗ ਤੇ ਜਮ੍ਹਾਂਖੋਰੀ ਕਾਰਨ ਚੀਨੀ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਸਰਕਾਰ ਨੇ ਕਿਹਾ ਕਿ ਚੀਨੀ ਦੀਆਂ ਵਧਦੀਆਂ ਕੀਮਤਾਂ ਨੂੰ ਠੱਲ੍ਹਣ ਲਈ ਸਟਾਕ ਲਿਮਟ ਅਤੇ ਡਿਊਟੀ ਫਰੀ ਦਰਾਮਦ ਆਦਿ ਵਰਗੇ ਕਦਮ ਚੁੱਕੇ ਗਏ ਹਨ। ਇਸ ਵੇਲੇ ਬਾਜ਼ਾਰ ਵਿਚ ਚੀਨੀ 65 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ ਤੇ ਇਸ ਦੀ ਇਕ ਮਹੀਨੇ ਵਿਚ ਕੀਮਤ ਸਾਢੇ ਸੱਤ ਰੁਪਏ ਵਧ ਗਈ ਹੈ।ਸਰਕਾਰ ਨੇ ਕਿਹਾ ਕਿ ਦੇਸ਼ ਵਿਚ ਚੀਨੀ ਦਾ ਉਤਪਾਦਨ ਅੰਦਾਜ਼ੇ ਤੋਂ ਕਿਤੇ ਘਟ ਹੋਇਆ, ਤਿਉਹਾਰਾਂ ਕਾਰਨ ਚੀਨੀ ਵੀ ਮੰਗ ਬਹੁਤ ਤੇਜ਼ੀ ਨਾਲ ਵਧੀ, ਗੰਨੇ ਦੀ ਫਸਲ ਨੁਕਸਾਨੀ ਗਈ, ਗਲੋਬਲ ਮਾਰਕੀਟ ਵਿਚ ਚੀਨੀ ਦੀ ਸਪਲਾਈ ਘਟ ਹੋਈ ਤੇ ਚੀਨੀ ਦੀ ਜਮ੍ਹਾਂਖੋਰੀ ਵਧੀ।ਜ਼ਿਕਰਯੋਗ ਹੈ ਕਿ 20 ਅਗਸਤ ਨੂੰ ਚੀਨੀ ਦੀ ਪ੍ਰਚੂਨ ਕੀਮਤ 65 ਰੁਪਏ ਪ੍ਰਤੀ ਕਿਲੋ ਹੋ ਗਈ, ਜੋ 20 ਜੁਲਾਈ ਨੂੰ 48.18 ਰੁਪਏ ਸੀ। ਸਰਕਾਰ ਨੇ ਕੀਮਤਾਂ ਕਾਬੂ ਕਰਨ ਲਈ ਦੇਸ਼ ਭਰ ਵਿੱਚ ਚੀਨੀ ਵਪਾਰੀਆਂ ਲਈ 30 ਨਵੰਬਰ ਤੱਕ 400 ਟਨ ਦੀ ਸਟਾਕ ਸੀਮਾ ਲਗਾਈ ਹੈ। ਪਹਿਲੀ ਸਤੰਬਰ ਤੋਂ ਵੱਡੇ ਖਰੀਦਦਾਰ 15 ਦਿਨਾਂ ਦੀ ਖਪਤ ਤੋਂ ਵੱਧ ਸਟਾਕ ਨਹੀਂ ਰੱਖ ਸਕਣਗੇ। ਸਰਕਾਰ ਨੇ ਦਸ ਲਖ ਟਨ ਕੱਚੀ ਚੀਨੀ ਦੀ ਡਿਊਟੀ-ਮੁਕਤ ਦਰਾਮਦ ਨੂੰ ਵੀ ਮਨਜ਼ੂਰੀ ਦਿੱਤੀ ਹੈ। ਸਰਕਾਰ ਨੇ ਸੂਬਿਆਂ ਅਤੇ ਮਿੱਲਾਂ ਨੂੰ 15 ਅਕਤੂਬਰ ਤੋਂ ਪਿੜਾਈ ਸ਼ੁਰੂ ਕਰਨ ਦੀ ਵੀ ਸਲਾਹ ਦਿੱਤੀ ਹੈ। ਇਸ ਨਾਲ ਅਕਤੂਬਰ ਵਿੱਚ ਚੀਨੀ ਦਾ ਉਤਪਾਦਨ ਵੱਧ ਕੇ ਦਸ ਲਖ ਟਨ ਤੋਂ ਵਧ ਹੋਣ ਦੀ ਉਮੀਦ ਹੈ। ਇਸ ਨਾਲ ਤਿਉਹਾਰਾਂ ਦੇ ਸੀਜ਼ਨ ਵਿੱਚ ਸਪਲਾਈ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।

 

 

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds