BREAKING

Himachal Pradesh

ਹਿਮਾਚਲ ਦੇ ਚੰਬਾ ‘ਚ ਭਿਆਨਕ ਹਾਦਸਾ ! 7 ਦੀ ਮੌਤ, 15 ਜ਼ਖ਼ਮੀ

ਹਿਮਾਚਲ ਦੇ ਚੰਬਾ ‘ਚ ਭਿਆਨਕ ਹਾਦਸਾ ! 7 ਦੀ ਮੌਤ, 15 ਜ਼ਖ਼ਮੀ

ਹਿਮਾਚਲ ਪ੍ਰਦੇਸ਼ ਦੇ ਚੰਬਾ ਵਿੱਚ ਸ਼ਨੀਵਾਰ ਸਵੇਰੇ ਇੱਕ ਪ੍ਰਾਈਵੇਟ ਬੱਸ ਪਲਟ ਗਈ, ਜਿਸ ਨਾਲ 7 ਲੋਕਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚ ਇੱਕ ਯੁਵਤੀ, 2 ਔਰਤਾਂ ਅਤੇ ਚਾਰ ਮਰਦ ਸ਼ਾਮਲ ਹਨ। ਜਦਕਿ 15 ਯਾਤਰੀ ਜ਼ਖ਼ਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਤੀਸਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਐੱਸ.ਪੀ. ਵਿਜੇ ਕੁਮਾਰ ਸਕਲਾਨੀ ਨੇ ਦੱਸਿਆ ਕਿ ਬੱਸ ਸਵੇਰੇ 7 ਵਜੇ ਬੈਰਾਗੜ੍ਹ ਤੋਂ ਚੰਬਾ ਲਈ ਚੱਲੀ ਸੀ। ਬੈਰਾਗੜ੍ਹ ਤੋਂ ਕੁਝ ਹੀ ਦੂਰੀ ‘ਤੇ ‘ਸ਼ਰਮਾ ਕੋਚ’ ਬੱਸ ਚਾਲੁੰਜ ਮੋੜ ਨੇੜੇ ਬੇਕਾਬੂ ਹੋ ਕੇ ਪਲਟ ਗਈ ਅਤੇ ਫਿਰ ਦੂਜੀ ਸੜਕ ‘ਤੇ ਜਾ ਡਿੱਗੀ।

ਪ੍ਰਤੱਖਦਰਸ਼ੀਆਂ ਅਨੁਸਾਰ — ਬੱਸ ਪਲਟਦੇ ਹੀ ਮੌਕੇ ‘ਤੇ ਚੀਕ-ਚਿਹਾੜਾ ਪੈ ਗਿਆ। ਅੰਦਰ ਫਸੇ ਲੋਕ ਇੱਕ-ਦੂਜੇ ‘ਤੇ ਜਾ ਡਿੱਗੇ। ਪੁਲਿਸ ਦੇ ਆਉਣ ਤੋਂ ਬਾਅਦ ਸਾਰਿਆਂ ਨੂੰ ਬੱਸ ‘ਚੋਂ ਬਾਹਰ ਕੱਢਿਆ ਗਿਆ। ਬੱਸ ਵਿੱਚ 25 ਦੇ ਕਰੀਬ ਯਾਤਰੀ ਸਵਾਰ ਸਨ।

ਮੁੱਢਲੀ ਜਾਣਕਾਰੀ ਅਨੁਸਾਰ — ਬੱਸ ਵਿੱਚ ਲਗਭਗ 25 ਯਾਤਰੀ ਸਵਾਰ ਸਨ। ਬਹੁਤ ਜ਼ਿਆਦਾ ਦੁਰਗਮ ਖੇਤਰ ਹੋਣ ਕਰਕੇ ਪ੍ਰਸ਼ਾਸਨ ਸੰਪਰਕ ਨਹੀਂ ਕਰ ਪਾ ਰਿਹਾ ਹੈ। ਇਸ ਕਰਕੇ ਮ੍ਰਿਤਕਾਂ ਅਤੇ ਜ਼ਖ਼ਮੀਆਂ ਦਾ ਸਹੀ ਅੰਕੜਾ ਆਉਣ ਵਿੱਚ ਸਮਾਂ ਲੱਗ ਰਿਹਾ ਹੈ।

ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮੌਕੇ ‘ਤੇ ਪਹੁੰਚਣ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਦਸੇ ਵਿੱਚ ਹੋਏ ਜਾਨ-ਮਾਲ ਦੇ ਨੁਕਸਾਨ ਦੀ ਅਸਲ ਸਥਿਤੀ ਸਪੱਸ਼ਟ ਹੋ ਸਕੇਗੀ। ਮ੍ਰਿਤਕਾਂ ਦੀ ਗਿਣਤੀ ਵਿੱਚ ਅਜੇ ਹੋਰ ਵਾਧਾ ਹੋ ਸਕਦਾ ਹੈ।

ਹਾਦਸੇ ਵਿੱਚ ਇਨ੍ਹਾਂ ਲੋਕਾਂ ਦੀ ਮੌਤ ਹੋਈ:

ਜਗਦੇਵ ਸ਼ਰਮਾ (50) — ਪਿੰਡ ਬਾਹਲਾ

ਦੇਸਰਾਜ (35) — ਪਿੰਡ ਬਾਹਲਾ

ਤੇਜ ਸਿੰਘ (30) — ਪਿੰਡ ਸਤਿਆਸ

ਜਗਦੇਈ (24) — ਪਿੰਡ ਬਾਹਲਾ

ਹਰਦੇਈ (45) — ਪਿੰਡ ਬਾਹਲਾ

ਨੀਲਮ (34) — ਪਿੰਡ ਦੇਵੀਕੋਠੀ

ਰੂਪ ਸਿੰਘ (35) — ਪਿੰਡ ਚਿੱਲੀ (ਡਰਾਈਵਰ)

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds