
ਮੁਹਾਲੀ – ਅੱਜ ਦੇ ਦਿਨ ਦੇਸ਼ ਨੂੰ ਐਮਰਜੈਂਸੀ 50 ਸਾਲ ਪੂਰੇ ਹੋ ਗਏ ਹਨ। 25 ਜੂਨ 1975 ਦਾ ਦਿਨ ਜਦੋਂ ਲੋਕਤੰਤਰ ਪੂਰੀ ਤਰ੍ਹਾਂ ਹਿੱਲ ਗਿਆ ਸੀ। ਅੱਜ ਇਸ ਐਮਰਜੈਂਸੀ ਨੂੰ 50 ਸਾਲ ਪੂਰੇ ਹੋ ਗਏ ਹਨ। 25 ਤੇ 26 ਜੂਨ ਦੀ ਰਾਤ ਤੋਂ ਲੈ ਕੇ 21 ਮਾਰਚ 1977 (21 ਮਹੀਨੇ) ਤੱਕ ਉਸ ਸਮੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਅੱਧੀ ਰਾਤ ਨੂੰ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਰੇਡੀਓ ‘ਤੇ ਐਮਰਜੈਂਸੀ ਦਾ ਐਲਾਨ ਕੀਤਾ।
ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਦੀ ਸਿਫ਼ਾਰਸ਼ ‘ਤੇ ਭਾਰਤੀ ਸੰਵਿਧਾਨ ਦੀ ਧਾਰਾ 352 ਦੇ ਤਹਿਤ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਐਮਰਜੈਂਸੀ ਦਾ ਮੁੱਖ ਕਾਰਨ ਦੱਸ ਦੇਈਏ ਤਾਂ ਇਹ ਇਲਾਹਾਬਾਦ ਹਾਈ ਕੋਰਟ ਦਾ ਫੈਸਲਾ ਦੱਸਿਆ ਜਾਂਦਾ ਹੈ। ਦਰਅਸਲ, ਇੰਦਰਾ ਗਾਂਧੀ ਨੇ 1971 ਦੀ ਚੋਣ ਵੱਡੇ ਫਰਕ ਨਾਲ ਜਿੱਤੀ ਸੀ। ਇਸ ਦੌਰਾਨ ਵਿਰੋਧੀ ਰਾਜ ਨਰਾਇਣ ਨੇ ਇੰਦਰਾ ਗਾਂਧੀ ਦੀ ਜਿੱਤ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸਨ। ਇਸ ਤੋਂ ਬਾਅਦ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਰਾਜ ਨਰਾਇਣ ਨੇ ਆਪਣੀ ਪਟੀਸ਼ਨ ਜਾਰੀ ਕਰਦੇ ਹੋਏ ਦੋਸ਼ ਲਗਾਇਆ ਸੀ ਕਿ ਇੰਦਰਾ ਗਾਂਧੀ ਨੇ ਚੋਣ ਜਿੱਤਣ ਲਈ ਅਨੁਚਿਤ ਸਾਧਨਾਂ ਦੀ ਵਰਤੋਂ ਕੀਤੀ ਸੀ।
ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਹੋਈ ਤੇ ਇੰਦਰਾ ਗਾਂਧੀ ਦੀ ਚੋਣ ਰੱਦ ਕਰ ਦਿੱਤੀ ਗਈ ਸੀ। ਇੰਦਰਾ ਗਾਂਧੀ ਸਰਕਾਰ ਦੁਆਰਾ ਚੁੱਕਿਆ ਗਿਆ ਇਹ ਕਦਮ ਦੇਸ਼ ਵਿੱਚ ਕਈ ਇਤਿਹਾਸਕ ਘਟਨਾਵਾਂ ਦਾ ਕਾਰਨ ਬਣਿਆ। ਕਿਹਾ ਜਾਂਦਾ ਹੈ ਕਿ ਇਹ ਸੁਤੰਤਰ ਭਾਰਤ ਦੇ ਇਤਿਹਾਸ ਦਾ ਸਭ ਤੋਂ ਵਿਵਾਦਪੂਰਨ ਸਮਾਂ ਸੀ। ਐਮਰਜੈਂਸੀ ਲਗਭਗ 25 ਜੂਨ 1975 ਦੇ ਐਲਾਨ ਤੋਂ ਬਾਅਦ, ਭਾਰਤ ਵਿੱਚ 21 ਮਹੀਨਿਆਂ ਲਈ ਲਾਗੂ ਕੀਤੀ ਗਈ ਸੀ। ਇਹ ਐਮਰਜੈਂਸੀ 21 ਮਾਰਚ 1977 ਤੱਕ ਚੱਲੀ ਸੀ। ਲੱਗੀ ਐਮਰਜੈਂਸੀ ਦੌਰਾਨ, ਦੇਸ਼ ਭਰ ਵਿੱਚ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸੀ। ਜਦ ਐਮਰਜੈਂਸੀ ਦਾ ਐਲਾਨ ਹੋਇਆ ਤਾਂ ਹਰ ਨਾਗਰਿਕ ਦੇ ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਇਹਨਾਂ ਮੁਅੱਤਲ ਅਧਿਕਾਰਾਂ ‘ਚ ਲੋਕਾਂ ਨੂੰ ਨਾ ਤਾਂ ਪ੍ਰਗਟਾਵੇ ਦੀ ਆਜ਼ਾਦੀ ਤੇ ਨਾ ਹੀ ਜੀਵਨ ਦਾ ਅਧਿਕਾਰ ਸੀ। 5 ਜੂਨ ਦੀ ਰਾਤ ਤੋਂ ਹੀ ਦੇਸ਼ ਵਿੱਚ ਵਿਰੋਧੀ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈ ਸੀ । ਇਸ ਦੇ ਨਾਲ ਹੀ ਦੱਸ ਦੇਈਏ ਕਿ ਐਮਰਜੈਂਸੀ ਦੌਰਾਨ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਜੈਪ੍ਰਕਾਸ਼ ਨਾਰਾਇਣ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਐਮਰਜੈਂਸੀ ਦੌਰਾਨ ਪ੍ਰੈਸ ‘ਤੇ ਸੈਂਸਰਸ਼ਿਪ ਲਗਾ ਦਿੱਤੀ ਗਈ, ਇਸ ਦੌਰਾਨ ਹਰ ਅਖ਼ਬਾਰ ਵਿੱਚ ਸੈਂਸਰ ਅਫ਼ਸਰ ਲਗਾਏ ਗਏ ਸਨ। ਉਸ ਸੈਂਸਰ ਅਫ਼ਸਰਾਂ ਦੀ ਇਜਾਜ਼ਤ ਤੋਂ ਬਿਨਾਂ ਕੋਈ ਖ਼ਬਰ ਨਹੀਂ ਛਾਪੀ ਜਾ ਸਕਦੀ ਸੀ। ਜੇਕਰ ਕੋਈ ਸਰਕਾਰ ਵਿਰੁੱਧ ਖ਼ਬਰ ਪ੍ਰਕਾਸ਼ਤ ਕਰਦਾ ਸੀ ਤਾਂ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਸੀ।
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਿੱਜੀ ਸਕੱਤਰ ਆਰ ਕੇ ਧਵਨ ਨੇ ਦੱਸਿਆ ਸੀ ਕਿ ਪੱਛਮੀ ਬੰਗਾਲ ਦੇ ਤਤਕਾਲੀ ਮੁੱਖ ਮੰਤਰੀ ਐਸ.ਐਸ.ਰਾਏ ਨੇ ਜਨਵਰੀ 1975 ਵਿੱਚ ਹੀ ਇੰਦਰਾ ਗਾਂਧੀ ਨੂੰ ਐਮਰਜੈਂਸੀ ਲਗਾਉਣ ਦੀ ਸਲਾਹ ਦਿੱਤੀ ਸੀ। ਤਤਕਾਲੀ ਰਾਸ਼ਟਰਪਤੀ ਫਖਰੂਦੀਨ ਅਲੀ ਅਹਿਮਦ ਨੇ ਐਮਰਜੈਂਸੀ ਲਗਾਉਣ ‘ਤੇ ਇਤਰਾਜ਼ ਨਹੀਂ ਕੀਤਾ, ਉਹ ਤੁਰੰਤ ਇਸ ਲਈ ਸਹਿਮਤ ਹੋ ਗਏ। ਹੋਰ ਜਾਣਕਾਰੀ ਮਿਲੀ ਕਿ ਸੋਨੀਆ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਐਮਰਜੈਂਸੀ ਬਾਰੇ ਕੋਈ ਪਛਤਾਵਾ ਨਹੀਂ ਸੀ। ਇਸ ਦੇ ਨਾਲ ਹੀ ਮੇਨਕਾ ਗਾਂਧੀ ਨੇ ਵੀ ਹਰ ਕਦਮ ‘ਤੇ ਆਪਣੇ ਪਤੀ ਸੰਜੇ ਗਾਂਧੀ ਦਾ ਸਮਰਥਨ ਕੀਤਾ। ਈ.ਬੀ. ਦੇ ਅਨੁਸਾਰ, ਜੇਕਰ ਚੋਣਾਂ ਹੁੰਦੀਆਂ ਤਾਂ ਉਹ 340 ਸੀਟਾਂ ਜਿੱਤ ਸਕਦੀ ਸੀ। ਅਜਿਹਾ ਸੁਣ ਕੇ ਇੰਦਰਾ ਗਾਂਧੀ ਨੇ 1977 ਦੀਆਂ ਚੋਣਾਂ ਕਰਵਾਈਆਂ। ਪਰ ਉਸ ਚੋਣ ਵਿੱਚ ਇੰਦਰਾ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇੰਦਰਾ ਗਾਂਧੀ ਇਸ ਹਾਰ ਤੋਂ ਦੁਖੀ ਨਹੀਂ ਸੀ।