BREAKING

EntertainmentIndia

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਪੰਜਾਬ ਹੜ੍ਹ ਪੀੜਤਾਂ ਲਈ ਪ੍ਰਗਟਾਈ ਚਿੰਤਾ

 ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਪੰਜਾਬ ਹੜ੍ਹ ਪੀੜਤਾਂ ਲਈ ਚਿੰਤਾ ਕੀਤੀ ਪ੍ਰਗਟ 

ਮੁਹਾਲੀ – ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਵੱਲੋਂ ਹੜ੍ਹ ਪੀੜ੍ਹਤਾਂ ਲਈ ਅੱਗੇ ਆਏ ਹਨ ਜਿਥੇ ਕਿ ਉਹਨਾਂ ਦੇ ਵੱਲੋਂ ਆਪਣੇ ਟੀਵੀ ਸ਼ੋਅ ਬਿੱਗ ਬੌਸ ‘ਚ ਪੰਜਾਬ ਵਿੱਚ ਆਏ ਹੜ੍ਹਾਂ ‘ਤੇ ਚਿੰਤਾ ਪ੍ਰਗਟ ਕੀਤੀ ਹੈ । ਉਨ੍ਹਾਂ ਨੇ ਪੰਜਾਬ ਵਿੱਚ ਹੋਈ ਤਬਾਹੀ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਮਦਦ ਦੀ ਅਪੀਲ ਵੀ ਕੀਤੀ। ਉਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਵੀ ਕਿਸੇ ਥਾਂ ‘ਤੇ ਆਫ਼ਤ ਆਉਂਦੀ ਹੈ ਤਾਂ ਪੰਜਾਬ ਨੇ ਹਮੇਸ਼ਾ ਮਦਦ ਕੀਤੀ ਹੈ। ਪਰ ਅੱਜ ਪੰਜਾਬ ਖੁਦ ਇੱਕ ਮੁਸ਼ਕਿਲ ਸਥਿਤੀ ਵਿੱਚ ਗੁਜ਼ਰ ਰਿਹਾ ਹੈ | ਇਸ ਲਈ ਸਾਨੂੰ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ।

 

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਕਿਹਾ- ਅੱਜ ਪੂਰੇ ਪੰਜਾਬ ਵਿੱਚ ਤਬਾਹੀ ਮਚੀ ਹੋਈ ਹੈ। ਸਾਡੇ ਲਈ ਅਨਾਜ ਉਗਾਉਣ ਵਾਲੇ ਕਿਸਾਨਾਂ ਕੋਲ ਅੱਜ ਰਹਿਣ ਲਈ ਘਰ ਨਹੀਂ ਹੈ, ਕਿਉਂਕਿ ਉਨ੍ਹਾਂ ਦੇ ਘਰ ਆਫ਼ਤ ਵਿੱਚ ਵਹਿ ਗਏ ਹਨ ਅਤੇ ਬਹੁਤ ਸਾਰੇ ਕਿਸਾਨਾਂ ਦੇ ਘਰ ਢਹਿ ਗਏ ਹਨ। ਸਲਮਾਨ ਨੇ ਕਿਹਾ- ਇਹ ਭਾਈਚਾਰਾ ਸਮਾਜ ਸੇਵਾ ਲਈ ਜਾਣਿਆ ਜਾਂਦਾ ਹੈ | ਇਹ ਭਾਈਚਾਰਾ ਸਮਾਜ ਸੇਵਾ, ਲੰਗਰ ਅਤੇ ਬਿਨਾਂ ਕਿਸੇ ਕਾਰਨ ਲੋਕਾਂ ਦੀ ਮਦਦ ਕਰਨ ਲਈ ਜਾਣਿਆ ਜਾਂਦਾ ਹੈ। ਇਹ ਭਾਈਚਾਰਾ ਕਿੰਨੇ 100 ਸਾਲਾਂ ਤੋਂ ਲੋਕਾਂ ਨੂੰ ਭੋਜਨ ਵੰਡ ਰਿਹਾ ਹੈ। ਅਸੀਂ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਅਤੇ ਕਿਸੇ ਨੂੰ ਭੁੱਖੇ ਨਹੀਂ ਮੁੜਨ ਦਿੱਤਾ। ਹੁਣ ਸਾਡੀ ਵਾਰੀ ਹੈ ਕਿ ਅਸੀਂ ਆਪਣਾ ਹਿੱਸਾ ਪਾਈਏ। ਪੰਜਾਬ ਦੇ ਕਈ ਗਾਇਕਾਂ ਨੇ ਵੱਡੀ ਰਕਮ ਦਾਨ ਕੀਤੀ ਹੈ। ਅਸੀਂ ਇੱਥੋਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਾਂ। ਕਈ ਬਾਲੀਵੁੱਡ ਅਤੇ ਪੋਲੀਵੁੱਡ ਕਲਾਕਾਰ ਪੰਜਾਬ ਲਈ ਅੱਗੇ ਆ ਰਹੇ ਹਨ। ਸੋਨੂੰ ਸੂਦ, ਅਕਸ਼ੈ ਕੁਮਾਰ, ਰਣਦੀਪ ਹੁੱਡਾ, ਕਪਿਲ ਸ਼ਰਮਾ, ਦਿਲਜੀਤ ਦੋਸਾਂਝ, ਐਮੀ ਵਿਰਕ, ਅਰਜੁਨ ਢਿੱਲੋਂ ਅਤੇ ਸੁਨੰਦਾ ਸ਼ਰਮਾ ਵਰਗੇ ਬਾਲੀਵੁੱਡ ਕਲਾਕਾਰਾਂ ਨੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਹੈ। ਪੰਜਾਬ ਵਿੱਚ ਆਈ ਤਬਾਹੀ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਪਰ ਸੋਨੂੰ ਸੂਦ ਵਰਗੇ ਕਲਾਕਾਰਾਂ ਦੀ ਮੌਜੂਦਗੀ ਅਤੇ ਸਮਰਥਨ ਪ੍ਰਭਾਵਿਤ ਪਰਿਵਾਰਾਂ ਲਈ ਇੱਕ ਵੱਡੀ ਰਾਹਤ ਅਤੇ ਉਮੀਦ ਦੀ ਕਿਰਨ ਸਾਬਤ ਹੋ ਰਿਹਾ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds