BREAKING

AMERICAHaryana

ਅਮਰੀਕਾ ‘ਚ ਹਰਿਆਣਾ ਦੇ ਟਰੱਕ ਡਰਾਈਵਰ ਦੀ ਮੌਤ

ਅਮਰੀਕਾ ‘ਚ ਹਰਿਆਣਾ ਦੇ ਟਰੱਕ ਡਰਾਈਵਰ ਦੀ ਮੌਤ

ਅਮਰੀਕਾ ਦੇ ਇੰਡੀਆਨਾ ਸੂਬੇ ਸੜਕ ਹਾਦਸੇ ’ਚ ਇਕ ਭਾਰਤੀ ਟਰੱਕ ਚਾਲਕ ਦੀ ਮੌਤ ਹੋ ਗਈ| ਉਸ ਦੀ ਪਛਾਣ ਵਿੱਕੀ ਅਰੋੜਾ (34) ਵਾਸੀ ਪਿਹੋਵਾ (ਹਰਿਆਣਾ) ਵਜੋਂ ਹੋਈ ਹੈ। ਅਮਰੀਕੀ ਪੁਲਿਸ ਮੁਤਾਬਕ ਹਾਈਵੇਅ ’ਤੇ ਗ਼ਲਤ ਦਿਸ਼ਾ ਤੋਂ ਆ ਰਹੀ ਟਰਾਲੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਿੱਕੀ ਦਾ ਟਰਾਲਾ ਕੰਕਰੀਟ ਦੇ ਬੈਰੀਅਰ ਨਾਲ ਟਕਰਾ ਗਿਆ।

ਵਿੱਕੀ ਖਿੜਕੀ ਤੋਂ ਬਾਹਰ ਨਿਕਲ ਕੇ ਕਰੀਬ 20 ਫੁੱਟ ਹੇਠਾਂ ਰੇਲਵੇ ਲਾਈਨ ’ਤੇ ਜਾ ਡਿੱਗਿਆ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਿਕੰਦਰਾ ਕਲੋਨੀ ਦਾ ਰਹਿਣ ਵਾਲਾ ਵਿੱਕੀ ਆਪਣੇ ਦੋਸਤ ਹੈਪੀ ਦੇ ਨਾਲ ਕਮਰੇ ਵਿੱਚ ਰਹਿੰਦਾ ਸੀ। ਮ੍ਰਿਤਕ ਦੇ ਚਾਚਾ ਰਾਜਕੁਮਾਰ ਨੇ ਦੱਸਿਆ ਕਿ ਵਿੱਕੀ 2014 ਵਿੱਚ ਅਮਰੀਕਾ ਗਿਆ ਸੀ। ਉਸ ਨੂੰ ਅਮਰੀਕਾ ਭੇਜਣ ਲਈ ਪਰਿਵਾਰ ਨੇ ਕਰੀਬ 45 ਤੋਂ 50 ਲੱਖ ਰੁਪਏ ਖ਼ਰਚ ਕੀਤੇ ਸਨ।

ਇਹ ਹਾਦਸਾ ਵਿੱਕੀ ਦੇ ਪਰਿਵਾਰ ਲਈ ਅਸਹਿ ਸਦਮਾ ਹੈ ਅਤੇ ਹੁਣ ਪਹਿਲੀ ਵਾਰ ਪੱਕੇ ਤੌਰ ’ਤੇ ਘਰ ਆਉਣ ਦੀ ਤਿਆਰੀ ਕਰ ਰਿਹਾ ਸੀ। 16 ਸਤੰਬਰ ਨੂੰ ਹੀ ਵਿੱਕੀ ਨੇ ਆਪਣੇ ਪਿਤਾ ਕਸ਼ਮੀਰੀ ਲਾਲ ਨਾਲ ਫੋਨ ’ਤੇ ਗੱਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਵਿੱਕੀ ਦੀ ਲਾਸ਼ ਨੂੰ ਓਹਾਇਓ ਤੋਂ ਇੰਡੀਆਨਾ ਲਿਜਾਣ ਅਤੇ ਹੋਰ ਪ੍ਰਕਿਰਿਆਵਾਂ ’ਤੇ ਲਗਭਗ 8 ਹਜ਼ਾਰ ਡਾਲਰ ਦਾ ਖ਼ਰਚਾ ਆਉਣ ਦਾ ਅਨੁਮਾਨ ਹੈ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿੱਕੀ ਦੀ ਲਾਸ਼ ਜਲਦੀ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds