BREAKING

Entertainment

ਗੋਂਦ ਕਤੀਰਾ ਲੀਵਰ ਦੀ ਗਰਮੀ ਨੂੰ ਖਤਮ ਕਰਨ ਦੇ ਨਾਲ ਕਰਦਾ ਸਰੀਰ ‘ਚ ਇਹ ਕੰਮ

ਮੁਹਾਲੀ – ਗੋਂਦ ਕਤੀਰਾ ਇੱਕ ਅਜਿਹੀ ਠੰਡੀ ਜੜੀ ਬੂਟੀ ਹੈ, ਜਿਸ ਦੇ ਅਨੇਕਾਂ ਫਾਇਦੇ ਹੁੰਦੇ ਹਨ। ਆਯੁਰਵੈਦ ਵਿੱਚ ਗੋਂਦ ਕਤੀਰੇ ਦੇ ਵੱਖ- ਵੱਖ ਫਾਇਦੇ ਦੱਸੇ ਜਾਂਦੇ ਹਨ। ਗੋਂਦ ਕਤੀਰਾ ਸਿਹਤ ਦੇ ਨਾਲ ਹੀ ਸਕੀਨ ਦੀ ਸੁੰਦਰਤਾ ਨੂੰ ਬਿਹਤਰ ਬਣਾਉਣ ਵਿੱਚ ਬਹੁਤ ਲਾਭਦਾਇਕ ਹੈ। ਗੋਂਦ ਕਤੀਰਾ ਦਾ ਫਾਇਦਾ ਗਰਮੀ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ। ਗੋਂਦ ਕਤੀਰੇ ਵਿੱਚ ਮੌਜੂਦ ਐਂਟੀਆਕਸੀਡੈਂਟਕੈਲਸ਼ੀਅਮਵਿਟਾਮਿਨ ਬੀ ਤੇ ਈ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨੂੰ ਖਾਣ ਜਾਂ ਪੀਣ ਨਾਲ ਸਿਹਤ ਚੰਗੀ ਤੇ ਤੰਦਰੁਸਤ ਰਹਿੰਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਗੋਂਦ ਕਤੀਰੇ ਦੇ ਕੀ ਫਾਇਦੇ ਹੁੰਦੇ ਹਨ ਅਤੇ ਇਸ ਦੀ ਵਰਤੋਂ ਕਿਵੇਂ ਕਰਨੀ ਚਾਹੀਦੇ ਹੈ:-
 
ਗੋਂਦ ਕਤੀਰੇ ਦੇ ਫਾਇਦੇ

ਪੇਟ ਦੀ ਗਰਮੀ – ਗੋਂਦ ਕਤੀਰੇ ਦਾ ਸਭ ਤੋਂ ਵੱਡਾ ਫਾਇਦਾ ਪੇਟ ਦੀ ਗਰਮੀ ਨੂੰ ਦੂਰ ਕਰਨਾ ਹੈ। ਜਦ ਵੀ ਪੇਟ ਵਿੱਚ ਗਰਮੀ ਹੋ ਜਾਂਦੀ ਹੈ ਜਾਂ ਫਿਰ ਲੀਵਰ ਚ ਗਰਮੀ ਹੋ ਜਾਵੇਂ ਤਾਂ ਇਸ ਨੂੰ ਸਵੇਰੇ ਖਾਲੀ ਪੇਟ ਪੀਣ ਨਾਲ ਕੁਝ ਦਿਨਾਂ ਵਿੱਚ ਹੀ ਰਾਹਤ ਮਹਿਸੂਸ ਹੁੰਦੀ ਹੈ।
 


ਸਕੀਨ ਹਾਈਡ੍ਰੇਟ – ਗੋਂਦ ਕਤੀਰਾ ਇੱਕ ਕੁਦਰਤੀ ਸਮੱਗਰੀ ਹੈ, ਇਹ ਸਕੀਨ ਵਿੱਚ ਨਮੀ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।
 

 
ਮੁਹਾਸੇ ਤੋਂ ਰਾਹਤ – ਗੋਂਦ ਕਤੀਰੇ ਵਿੱਚ ਐਂਟੀਆਕਸੀਡੈਂਟ ਤੇ ਐਂਟੀ-ਬੈਕਟੀਰੀਅਲ ਗੁਣ ਮੌਜੂਦ ਹੁੰਦੇ ਹਨ। ਇਹ ਮੁਹਾਸੇ ਪੈਦਾ ਕਰਨ ਵਾਲੇ ਬੈਕਟੀਰੀਆ ਨਾਲ ਲੜਦੇ ਹਨ।
 

 
ਸਰੀਰ ਨੂੰ ਸਾਫ਼ ਕਰਨਾ – ਗੋਂਦ ਕਤੀਰਾ ਸਰੀਰ ਨੂੰ ਡੀਟੌਕਸੀਫਾਇਜ਼ ਕਰਦਾ ਹੈ। ਜੋ ਸਰੀਰ ਤੇ ਸਕੀਨ ਨੂੰ ਅੰਦਰੋਂ ਸਾਫ਼ ਕਰਦਾ ਹੈ।
 

ਹੱਡੀਆਂ ਮਜ਼ਬੂਤ – ਗੋਂਦ ਕਤੀਰੇ ਨਾਲ ਸਰੀਰ ਠੰਡਾ ਰਹਿੰਦਾ ਹੈ ਨਾਲ ਹੀ ਇਹ ਹੱਡੀਆਂ ਦੇ ਲਈ ਵੀ ਬਹੁਤ ਹੀ ਫਾਇਦੇਮੰਦ ਹੈ, ਇਸ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।
 

 
ਪਾਚਨ ਠੀਕ – ਗੋਂਦ ਕਤੀਰੇ ਨਾਲ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਗੋਂਦ ਕਤੀਰੇ ਨੂੰ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ।
ਗੋਂਦ ਕਤੀਰੇ ਦਾ ਇਸ ਤਰ੍ਹਾਂ ਕਰੋਂ ਇਸਤੇਮਲ

ਗੋਂਦ ਕਤੀਰੇ ਨੂੰ ਸਿੱਧਾ ਨਹੀਂ ਖਾਧਾ ਜਾ ਸਕਦਾ, ਗੋਂਦ ਕਤੀਰੇ ਨੂੰ ਪੂਰੀ ਰਾਤ ਪਾਣੀ ਵਿੱਚ ਭਿਓ ਕੇ ਰੱਖਣਾ ਚਾਹੀਦਾ ਹੈ। ਫਿਰ ਸਵੇਰੇ ਗੋਂਦ ਕਤੀਰਾ ਜਦ ਫੁਲ ਜਾਵੇਗਾ ਤਾਂ ਉਸ ਨੂੰ ਤੁਸੀਂ ਪਾਣੀ, ਨਿੰਬੂ ਪਾਣੀ ਜਾਂ ਗੁਲਾਬ ਜਲ ਵਿੱਚ ਪਾ ਕੇ ਸੇਵਨ ਕਰ ਸਕਦੇ ਹੋ। ਇਹ ਸਰੀਰ ਨੂੰ ਸਿਹਤਮੰਦ ਅਤੇ ਠੰਢਾ ਕਰਨ ਵਾਲਾ ਡਰਿੰਕ ਬਣ ਜਾਂਦਾ ਹੈ। ਇਸ ਦੇ ਨਾਲ ਹੀ ਗੋਂਦ ਕਤੀਰੇ ਦੀ ਵਰਤੋਂ ਫੇਸ ਮਾਸਕ ਦੇ ਵਜੋਂ ਵੀ ਕੀਤੀ ਜਾ ਸਕਦੀ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds