BREAKING

PunjabSangrur

CM ਦੇ ਜ਼ਿਲ੍ਹੇ ‘ਚ ਡੀ.ਸੀ. ਦਫ਼ਤਰ ਬਾਹਰ ਵਿਅਕਤੀ ਨੇ ਪੀਤਾ ਫਿਨਾਇਲ!

CM ਦੇ ਜ਼ਿਲ੍ਹੇ ‘ਚ ਡੀ.ਸੀ. ਦਫ਼ਤਰ ਬਾਹਰ ਵਿਅਕਤੀ ਨੇ ਪੀਤਾ ਫਿਨਾਇਲ!

ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਤੋਂ ਇੱਕ ਹੋਰ ਸਨਸਨੀਖੇਜ਼ ਅਤੇ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਹਜੇ ਗੁਲਜ਼ਾਰ ਸਿੰਘ ਖ਼ੁਦਕੁਸ਼ੀ ਮਾਮਲੇ ਦੀ ਅੱਗ ਠੰਢੀ ਵੀ ਨਹੀਂ ਸੀ ਹੋਈ ਕਿ ਸੰਗਰੂਰ ਦੇ ਡੀ.ਸੀ. ਦਫ਼ਤਰ ਦੇ ਬਾਹਰ ਐਤਵਾਰ ਨੂੰ ਇੱਕ ਵਿਅਕਤੀ ਨੇ ਖ਼ੁਦਕੁਸ਼ੀ ਕਰਨ ਦੀ ਨੀਅਤ ਨਾਲ ਫਿਨਾਇਲ ਪੀ ਲਿਆ। ਐਤਵਾਰ ਹੋਣ ਕਾਰਨ ਦਫ਼ਤਰ ਬੰਦ ਸੀ, ਪਰ ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਵਿਅਕਤੀ ਨੂੰ ਸੰਭਾਲਿਆ ਅਤੇ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਪੀੜਤ ਵਿਅਕਤੀ ਦੀ ਪਛਾਣ ਸੁਨਾਮ ਹਲਕੇ ਦੇ ਪਿੰਡ ਨਮੋਲ ਦੇ ਰਹਿਣ ਵਾਲੇ ਜਗਸੀਰ ਸਿੰਘ ਵਜੋਂ ਹੋਈ ਹੈ। ਜਗਸੀਰ ਦੇ ਦੋਸਤ ਮਨਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕੁਝ ਲੋਕ ਅਵੈਧ ਸ਼ਰਾਬ ਅਤੇ ਨਸ਼ੇ ਦਾ ਕਾਰੋਬਾਰ ਕਰਦੇ ਹਨ, ਜਿਸ ਦੇ ਵੀਡੀਓ ਸਬੂਤ ਵੀ ਜਗਸੀਰ ਕੋਲ ਮੌਜੂਦ ਸਨ।

ਜਗਸੀਰ ਨੇ ਇਸ ਦੀ ਸ਼ਿਕਾਇਤ ‘ਆਮ ਆਦਮੀ ਪਾਰਟੀ’ ਦੇ ਮੌਜੂਦਾ ਸਰਪੰਚ ਅਤੇ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿੱਚ ਦਿੱਤੀ ਸੀ। ਦੋਸ਼ ਹੈ ਕਿ ਸੁਣਵਾਈ ਕਰਨ ਦੀ ਬਜਾਏ, ਤਸਕਰਾਂ ਨੇ ਜਗਸੀਰ ਦੇ ਘਰ ਦੇ ਸੀਸੀਟੀਵੀ ਕੈਮਰੇ ਅਤੇ ਗੇਟ ਤੋੜ ਦਿੱਤੇ ਅਤੇ ਘਰ ‘ਚ ਵੜ ਕੇ ਪਰਿਵਾਰ ਨਾਲ ਬੇਰਹਿਮੀ ਨਾਲ ਮਾਰਕੁੱਟ ਕੀਤੀ। ਬਾਰ-ਬਾਰ ਗੁਹਾਰ ਲਗਾਉਣ ‘ਤੇ ਵੀ ਜਦੋਂ ਪੁਲਿਸ ਨੇ ਕੋਈ FIR ਦਰਜ ਨਾ ਕੀਤੀ, ਤਾਂ ਪਰੇਸ਼ਾਨ ਹੋ ਕੇ ਜਗਸੀਰ ਡੀ.ਸੀ. ਦਫ਼ਤਰ ਆਪਣੀ ਦੁੱਖ-ਤਕਲੀਫ਼ ਦੱਸਣ ਪਹੁੰਚਿਆ ਸੀ, ਜਿੱਥੇ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ।

ਸਿਵਲ ਹਸਪਤਾਲ ਦੇ ਡਾਕਟਰ ਇਕਬਾਲ ਸਿੰਘ ਅਨੁਸਾਰ, ਜਗਸੀਰ ਨੇ ਕੋਈ ਜ਼ਹਿਰੀਲੀ ਦਵਾਈ ਪੀਤੀ ਹੈ, ਜਿਸ ਕਾਰਨ ਉਸ ਨੂੰ ਸਾਹ ਲੈਣ ਵਿੱਚ ਭਾਰੀ ਦਿੱਕਤ ਆ ਰਹੀ ਸੀ ਅਤੇ ਉਹ ਬੋਲਣ ਦੀ ਹਾਲਤ ਵਿੱਚ ਨਹੀਂ ਸੀ। ਸ਼ੁਰੂਆਤੀ ਇਲਾਜ ਤੋਂ ਬਾਅਦ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।

ਦੂਜੇ ਪਾਸੇ, ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਅਤੇ ਸੰਗਰੂਰ ਸਿਟੀ ਥਾਣੇ ਦੇ ਐੱਸ.ਐੱਚ.ਓ. ਮਨਪ੍ਰੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ। ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds