BREAKING

WEST BENGAL

ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਦੀ TMC ਦਫ਼ਤਰ ਵਿੱਚ ਮਿਲੀ ਲਾਸ਼ !

ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਦੀ TMC ਦਫ਼ਤਰ ਵਿੱਚ ਮਿਲੀ ਲਾਸ਼ !

ਪੱਛਮੀ ਬੰਗਾਲ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਆਸ਼ੀਸ਼ ਬੈਨਰਜੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਐਤਵਾਰ ਸਵੇਰੇ ਬੀਰਭੂਮ ਜ਼ਿਲ੍ਹੇ ਦੇ ਟੀਐੱਮਸੀ (TMC) ਦਫ਼ਤਰ ਵਿੱਚ ਉਨ੍ਹਾਂ ਦੀ ਲਾਸ਼ ਫ਼ਾਹ ਲੈ ਕੇ ਲਟਕਦੀ ਮਿਲੀ।

ਆਸ਼ੀਸ਼ ਬੈਨਰਜੀ ਰਾਮਪੁਰਹਾਟ ਦੇ ਵਾਰਡ ਨੰਬਰ-5 ਦੇ ਹੱਤਲਾਪਾਰਾ ਇਲਾਕੇ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਘਰ ਦੇ ਨੇੜੇ ਹੀ ਤ੍ਰਿਣਮੂਲ ਕਾਂਗਰਸ ਦਾ ਪਾਰਟੀ ਦਫ਼ਤਰ ਸੀ।

ਪੁਲਿਸ ਅਨੁਸਾਰ, 16 ਅਗਸਤ ਦੀ ਸਵੇਰ ਦਫ਼ਤਰ ਤੋਂ ਇੱਕ ਖ਼ੁਦਕੁਸ਼ੀ ਨੋਟ ਵੀ ਮਿਲਿਆ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਮੇਰੀ ਮੌਤ ਦਾ ਕੋਈ ਜ਼ਿੰਮੇਵਾਰ ਨਹੀਂ ਹੈ। ਆਸ਼ੀਸ਼ ਬੈਨਰਜੀ TMC ਦੇ ਸਾਬਕਾ ਵਿਧਾਇਕ ਵੀ ਸਨ। ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਆਸ਼ੀਸ਼ ਬੈਨਰਜੀ ਮਮਤਾ ਬੈਨਰਜੀ ਦੇ ਕਰੀਬੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਿੱਚ ਗਿਣੇ ਜਾਂਦੇ ਸਨ। ਪੱਛਮੀ ਬੰਗਾਲ ਵਿੱਚ TMC ਦੀ ਸਰਕਾਰ ਬਣਨ ਤੋਂ ਬਾਅਦ ਉਹ ਕਈ ਵਿਭਾਗਾਂ ਦੇ ਮੰਤਰੀ ਰਹੇ। ਉਹ ਸਕੂਲ ਸਿੱਖਿਆ ਅਤੇ ਖੇਤੀਬਾੜੀ ਮੰਤਰੀ ਵੀ ਰਹਿ ਚੁੱਕੇ ਸਨ।

ਆਸ਼ੀਸ਼ 2001, 2006, 2011, 2016 ਅਤੇ 2021 ਵਿੱਚ ਰਾਮਪੁਰਹਾਟ ਸੀਟ ਤੋਂ ਲਗਾਤਾਰ ਪੰਜ ਵਾਰ ਵਿਧਾਇਕ ਚੁਣੇ ਗਏ। ਪਿਛਲੀ ਮਮਤਾ ਸਰਕਾਰ ਵਿੱਚ ਉਹ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੀ ਰਹੇ।

ਹਾਲਾਂਕਿ, 2026 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਭਾਜਪਾ ਉਮੀਦਵਾਰ ਧਰੁਵ ਸਾਹਾ ਤੋਂ ਹਾਰ ਗਏ ਸਨ। ਆਸ਼ੀਸ਼ ਬੈਨਰਜੀ ਨੇ 2 ਜੂਨ ਨੂੰ TMC ਦੇ ਬੀਰਭੂਮ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਕੋਰ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਕੋਰ ਕਮੇਟੀ ਨਿਸ਼ਕਿਰਿਆ (ਬੇਕਾਰ) ਹੋ ਗਈ ਸੀ ਅਤੇ ਉਸ ਦੇ ਕੰਮ ਕਰਨ ਦੀ ਲੋੜ ਨਹੀਂ ਰਹਿ ਗਈ ਸੀ। ਆਸ਼ੀਸ਼ ਬੈਨਰਜੀ ਨੇ ਕਿਹਾ ਸੀ ਕਿ ਹੁਣ ਉਹ ਪਾਰਟੀ ਦੇ ਸਿਰਫ਼ ਆਮ ਮੈਂਬਰ ਰਹਿਣਗੇ।

 

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds