ਬਾਰਿਸ਼ ਦਾ ਅਲਰਟ: ਚਾਰਧਾਮ ਯਾਤਰਾ ‘ਤੇ 2 ਦਿਨਾਂ ਦੀ ਐਮਰਜੈਂਸੀ ਰੋਕ!
ਉੱਤਰਾਖੰਡ ਦੇ ਸਾਰੇ ਜ਼ਿਲ੍ਹਿਆਂ ਵਿੱਚ ਦੇਰ ਰਾਤ ਤੋਂ ਬਾਰਿਸ਼ ਜਾਰੀ ਹੈ। ਦੇਹਰਾਦੂਨ ਵਿੱਚ ਨੰਦਾ ਕੀ ਚੌਕੀ ਸਥਿਤ ਨਵੇਂ ਪੁਲ ਦੇ ਐਪ੍ਰੋਚ ਮਾਰਗ ਵਿੱਚ ਵੱਡਾ ਟੋਆ ਪੈਣ ਕਾਰਨ ਵਿਕਾਸਨਗਰ-ਪਾਂਵਟਾ ਮਾਰਗ ਪ੍ਰਭਾਵਿਤ ਰਿਹਾ, ਜਿਸ ਨੂੰ ਸੀ.ਐਮ. ਪੁਸ਼ਕਰ ਸਿੰਘ ਧਾਮੀ ਦੇ ਨਿਰਦੇਸ਼ਾਂ ‘ਤੇ 1 ਘੰਟੇ ਦੇ ਅੰਦਰ ਬਹਾਲ ਕਰਵਾਇਆ ਗਿਆ। ਦੂਜੇ ਪਾਸੇ ਨਾਥੂਵਾਲਾ ਖੇਤਰ ਵਿੱਚ 100 ਤੋਂ ਵੱਧ ਘਰਾਂ ਵਿੱਚ ਬਾਰਿਸ਼ ਦਾ ਪਾਣੀ ਵੜ ਗਿਆ।ਮੋਲੀ, ਟਿਹਰੀ, ਉੱਤਰਕਾਸ਼ੀ ਅਤੇ ਰੁਦਰਪ੍ਰਯਾਗ ਵਿੱਚ ਲੈਂਡਸਲਾਈਡ (ਜ਼ਮੀਨ ਖਿਸਕਣ) ਹੋਈ ਹੈ। ਕੰਚਨਨਾਲਾ ਵਿੱਚ ਬਦਰੀਨਾਥ ਹਾਈਵੇਅ, ਕੁੰਡ-ਕਾਕੜਾ ਦੇ ਵਿਚਕਾਰ ਕੇਦਾਰਨਾਥ ਹਾਈਵੇਅ ਅਤੇ ਸੋਨਪ੍ਰਯਾਗ-ਗੌਰੀਕੁੰਡ ਮਾਰਗ ਮਲਬਾ ਆਉਣ ਕਾਰਨ ਬੰਦ ਹਨ। ਦੇਹਰਾਦੂਨ-ਮਸੂਰੀ ਮਾਰਗ ‘ਤੇ ਭੰਡਾਰ ਪਿੰਡ ਦੇ ਨੇੜੇ ਬਰਸਾਤੀ ਨਾਲੇ ਉਫ਼ਾਨ ‘ਤੇ ਹਨ ਗੜ੍ਹਵਾਲ ਮੰਡਲ ਕਮਿਸ਼ਨਰ ਨੇ ਦੱਸਿਆ ਕਿ ਯਾਤਰਾ ਮਾਰਗਾਂ ‘ਤੇ ਲੈਂਡਸਲਾਈਡ ਅਤੇ ਭਾਰੀ ਬਾਰਿਸ਼ ਦੇ ਅਲਰਟ ਨੂੰ ਦੇਖਦੇ ਹੋਏ ਯਾਤਰੀਆਂ ਦੀ ਸੁਰੱਖਿਆ ਲਈ ਅੱਜ ਅਤੇ ਕੱਲ੍ਹ (ਦੋ ਦਿਨਾਂ) ਲਈ ਚਾਰਧਾਮ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਮੌਸਮ ਠੀਕ ਹੋਣ ‘ਤੇ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇਗਾ।ਰੁਦਰਪ੍ਰਯਾਗ ਵਿੱਚ ਅਲਕਨੰਦਾ ਅਤੇ ਮੰਦਾਕਿਨੀ ਨਦੀਆਂ ਚੇਤਾਵਨੀ ਦੇ ਪੱਧਰ ਨੂੰ ਪਾਰ ਕਰ ਗਈਆਂ ਹਨ। ਪ੍ਰਸ਼ਾਸਨ ਨੇ ਹਾਈ ਅਲਰਟ ਜਾਰੀ ਕਰਕੇ ਤੱਟੀ ਇਲਾਕਿਆਂ ਵਿੱਚ ਲਾਊਡਸਪੀਕਰ ਰਾਹੀਂ ਹੋਕਾ ਦੇ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਨਿਰਦੇਸ਼ ਦਿੱਤੇ ਹਨ। ਉੱਧਰ ਨੈਨੀਤਾਲ ਦੇ ਫ਼ਤੇਹਪੁਰ ਵਿੱਚ ਭਾਖੜਾ ਨਾਲੇ ਦੇ ਤੇਜ਼ ਵਹਾਅ ਵਿੱਚ ਰੁੜ੍ਹੇ ਦੋ ਲੋਕਾਂ ਨੇ ਤੈਰ ਕੇ ਆਪਣੀ ਜਾਨ ਬਚਾਈ।

9 ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ
ਮੌਸਮ ਵਿਭਾਗ ਨੇ ਮੰਗਲਵਾਰ ਨੂੰ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ-ਚਮਕ ਨਾਲ ਵਾਛੜਾਂ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ 9 ਜ਼ਿਲ੍ਹਿਆਂ ਲਈ ਭਾਰੀ ਬਾਰਿਸ਼ ਦਾ ‘ਓਰੇਂਜ ਅਲਰਟ’ ਜਾਰੀ ਕੀਤਾ ਹੈ। ਇਹਨਾਂ ਵਿੱਚ ਉੱਤਰਕਾਸ਼ੀ, ਦੇਹਰਾਦੂਨ, ਟਿਹਰੀ, ਰੁਦਰਪ੍ਰਯਾਗ, ਚਮੋਲੀ, ਊਧਮ ਸਿੰਘ ਨਗਰ, ਬਾਗੇਸ਼ਵਰ, ਪਿਥੌਰਾਗੜ੍ਹ ਅਤੇ ਨੈਨੀਤਾਲ ਸ਼ਾਮਲ ਹਨ।ਇਨ੍ਹਾਂ ਜ਼ਿਲ੍ਹਿਆਂ ਵਿੱਚ ਗਰਜ-ਚਮਕ ਨਾਲ ਅਸਮਾਨੀ ਬਜਲੀ ਡਿੱਗਣ ਅਤੇ ਬਾਰਿਸ਼ ਦੇ ਤੇਜ਼ ਤੋਂ ਅਤਿ-ਤੇਜ਼ ਦੌਰ ਆਉਣ ਦਾ ਵੀ ਖਦਸ਼ਾ ਹੈ।ਸੂਬੇ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਕਿਤੇ-ਕਿਤੇ ਭਾਰੀ ਬਾਰਿਸ਼, ਗਰਜ-ਚਮਕ ਅਤੇ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਤੇਜ਼ ਬਾਰਿਸ਼ ਦੇ ਦੌਰ ਆ ਸਕਦੇ ਹਨ। ਮੌਸਮ ਵਿਭਾਗ ਦੇ ਅਲਰਟ ਨੂੰ ਦੇਖਦੇ ਹੋਏ ਦੇਹਰਾਦੂਨ, ਬਾਗੇਸ਼ਵਰ, ਰੁਦਰਪ੍ਰਯਾਗ, ਪਿਥੌਰਾਗੜ੍ਹ, ਪੌੜੀ ਅਤੇ ਚਮੋਲੀ ਜ਼ਿਲ੍ਹੇ ਵਿੱਚ ਸਕੂਲ ਅਤੇ ਆਂਗਣਵਾੜੀ ਕੇਂਦਰ ਬੰਦ ਰਹਿਣਗੇ। ਬੁੱਧਵਾਰ ਨੂੰ ਵੀ ਮੌਸਮ ਅਜਿਹਾ ਹੀ ਰਹਿਣ ਦਾ ਅਨੁਮਾਨ ਹੈ।










