BREAKING

JalandharPunjab

ਜਲੰਧਰ ‘ਚ ਭਿਆਨਕ ਹਾਦਸਾ, 3 ਲੋਕਾਂ ਦੀ ਮੌਤ

ਜਲੰਧਰ ‘ਚ ਭਿਆਨਕ ਹਾਦਸਾ, 3 ਲੋਕਾਂ ਦੀ ਮੌਤ

ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ‘ਤੇ ਗੋਰਾਇਆਂ ਓਵਰਬ੍ਰਿਜ ਨੇੜੇ ਸਪਲੈਂਡਰ ਬਾਈਕ ਸਵਾਰ ਤਿੰਨ ਨੌਜਵਾਨਾਂ ਦੀ ਪਾਰਸਲ ਟਰੱਕ ਦੇ ਪਿੱਛੇ ਟਕਰਾਉਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ। ਤਿੰਨਾਂ ਦੀ ਉਮਰ 20 ਤੋਂ 22 ਸਾਲ ਦੇ ਵਿਚਕਾਰ ਹੈ। ਹਾਦਸਾ ਦੇਰ ਰਾਤ 3 ਵਜੇ ਦੇ ਕਰੀਬ ਵਾਪਰਿਆ। ਪੁਲਿਸ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਮੌਕੇ ‘ਤੇ ਪਹੁੰਚੇ।

ਤਿੰਨੇ ਨੌਜਵਾਨ ਖ਼ੂਨ ਨਾਲ ਲੱਥਪੱਥ ਸੜਕ ‘ਤੇ ਡਿੱਗੇ ਹੋਏ ਸਨ। ਉਨ੍ਹਾਂ ਨੂੰ ਤੁਰੰਤ ਫਿਲੌਰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨਾਂ ਦੀਆਂ ਜੇਬਾਂ ਵਿੱਚੋਂ ਕੋਈ ਪਛਾਣ ਪੱਤਰ ਨਾ ਮਿਲਣ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਤਿੰਨਾਂ ਦੀਆਂ ਜੇਬਾਂ ਵਿੱਚੋਂ ਮੋਬਾਈਲ ਮਿਲੇ ਹਨ, ਜਿਨ੍ਹਾਂ ਜ਼ਰੀਏ ਪਰਿਵਾਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਤਿੰਨੇ ਨੌਜਵਾਨ ਇੱਕੋ ਬਾਈਕ ‘ਤੇ ਸਵਾਰ ਸਨ। ਹਾਦਸੇ ਵਿੱਚ ਬਾਈਕ ਟਰੱਕ ਦੇ ਹੇਠਾਂ ਅੰਦਰ ਤੱਕ ਧੱਸ ਗਈ ਸੀ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫ਼ਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਲੁਧਿਆਣਾ ਨੰਬਰ ਬਾਈਕ ‘ਤੇ ਸਵਾਰ ਸਨ ਨੌਜਵਾਨ
ਪੁਲਿਸ ਅਨੁਸਾਰ ਨੌਜਵਾਨ ਲੁਧਿਆਣਾ ਨੰਬਰ (PB 10KB, 1280) ਦੀ ਬਾਈਕ ‘ਤੇ ਸਵਾਰ ਸਨ ਅਤੇ ਹੁਲੀਏ ਤੋਂ ਉੱਤਰ ਪ੍ਰਦੇਸ਼ (UP) ਦੇ ਰਹਿਣ ਵਾਲੇ ਫੈਕਟਰੀ ਵਰਕਰ ਲੱਗ ਰਹੇ ਹਨ। ਸ਼ੁਰੂਆਤੀ ਜਾਂਚ ‘ਚ ਅੰਦਾਜ਼ਾ ਹੈ ਕਿ ਤਿੰਨੇ ਲੁਧਿਆਣਾ ‘ਚ ਰਹਿ ਕੇ ਕਿਸੇ ਫੈਕਟਰੀ ‘ਚ ਕੰਮ ਕਰਦੇ ਸਨ।

ਮੁਸ਼ਕਿਲ ਨਾਲ ਕੱਢੀ ਗਈ ਟਰੱਕ ਹੇਠ ਫਸੀ ਬਾਈਕ
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬਾਈਕ ਟਰੱਕ ਦੇ ਹੇਠਾਂ ਕਰੀਬ 10 ਫੁੱਟ ਅੰਦਰ ਤੱਕ ਵੜ ਗਈ ਸੀ, ਜਿਸ ਨੂੰ ਕਾਫ਼ੀ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਟਰੱਕ ਦਾ ਨੰਬਰ ਮਹਾਰਾਸ਼ਟਰ ਦਾ ਹੈ। ਦੋਵੇਂ ਵਾਹਨ ਜਾਲੰਧਰ ਤੋਂ ਲੁਧਿਆਣਾ ਵੱਲ ਜਾ ਰਹੇ ਸਨ।

SSF ਅਤੇ ਪੁਲਿਸ ਦੀ ਕਾਰਵਾਈ
ਸੜਕ ਸੁਰੱਖਿਆ ਫੋਰਸ (SSF) ਦੇ ਅਧਿਕਾਰੀ ਨੇ ਦੱਸਿਆ ਕਿ ਕੰਟਰੋਲ ਰੂਮ (112) ਤੋਂ ਰਾਤ ਕਰੀਬ 3 ਵਜੇ ਇਤਲਾਹ ਮਿਲੀ ਸੀ। ਟੀਮ ਨੇ ਮੌਕੇ ‘ਤੇ ਪਹੁੰਚ ਕੇ 108 ਐਂਬੂਲੈਂਸ ਦੀ ਮਦਦ ਨਾਲ ਸ਼ਵਾਂ ਨੂੰ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਅਤੇ ਹਾਈਡ੍ਰਾ ਕ੍ਰੇਨ ਦੀ ਮਦਦ ਨਾਲ ਵਾਹਨਾਂ ਨੂੰ ਹਟਾ ਕੇ ਹਾਈਵੇਅ ਦਾ ਟਰੈਫਿਕ ਬਹਾਲ ਕਰਵਾਇਆ। ਪੁਲਿਸ ਮੋਬਾਈਲ ਫ਼ੋਨਾਂ ਜ਼ਰੀਏ ਮ੍ਰਿਤਕਾਂ ਦੀ ਪਛਾਣ ਕਰਨ ‘ਚ ਜੁੱਟੀ ਹੋਈ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds