BREAKING

Punjab

ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਦੀਆਂ ਗੰਭੀਰ ਜਨ ਸਮੱਸਿਆਵਾਂ

ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਦੀਆਂ ਗੰਭੀਰ ਜਨ ਸਮੱਸਿਆਵਾਂ

ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਦੀਆਂ ਗੰਭੀਰ ਜਨ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜ ਕੇ ਤੁਰੰਤ ਦਖਲ ਅਤੇ ਸਮਾਂਬੱਧ ਕਾਰਵਾਈ ਦੀ ਮੰਗ ਕੀਤੀ ਹੈ ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸੁਧੀਰ ਕਾਂਟੀਵਾਲ ਵੀ ਉਨ੍ਹਾਂ ਨਾਲ ਮੌਜੂਦ ਸਨ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਹਲਕੇ ਵਿੱਚ ਤੇਜ਼ੀ ਨਾਲ ਵਧ ਰਹੀ ਆਬਾਦੀ, ਰਿਹਾਇਸ਼ੀ ਕਾਲੋਨੀਆਂ, ਵਪਾਰਕ ਸਰਗਰਮੀਆਂ ਅਤੇ ਉਦਯੋਗਿਕ ਵਿਸਥਾਰ ਦੇ ਮੁਕਾਬਲੇ ਬੁਨਿਆਦੀ ਢਾਂਚੇ ਅਤੇ ਨਾਗਰਿਕ ਸਹੂਲਤਾਂ ਦਾ ਲੋੜੀਂਦਾ ਵਿਕਾਸ ਨਹੀਂ ਹੋ ਸਕਿਆ। ਇਸ ਕਾਰਨ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਦੇ ਲੋਕ ਕਈ ਸਾਲਾਂ ਤੋਂ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨ। ਖੰਨਾ ਨੇ ਜ਼ੀਰਕਪੁਰ ਵਿੱਚ ਆਬਾਦੀ ਦੇ ਮੁਕਾਬਲੇ ਪੁਲਸ ਫੋਰਸ ਦੀ ਘਾਟ, ਚੋਰੀ ਅਤੇ ਝਪਟਮਾਰੀ ਦੀਆਂ ਵਧਦੀਆਂ ਵਾਰਦਾਤਾਂ ਭਾਰੀ ਟਰੈਫਿਕ ਜਾਮ, ਬੇਤਰਤੀਬ ਪਾਰਕਿੰਗ, ਬਰਸਾਤ ਦੌਰਾਨ ਜਲਭਰਾਅ, ਡਿੱਗਦੇ ਭੂਜਲ ਪੱਧਰ,ਸਰਕਾਰੀ ਹਸਪਤਾਲ ਦੀ ਘਾਟ, ਬੱਚਿਆਂ ਅਤੇ ਨੌਜਵਾਨਾਂ ਲਈ ਖੇਡ ਸਟੇਡੀਅਮ ਦੀ ਕਮੀ ਅਤੇ ਬੇਯੋਜਨਾ ਉਸਾਰੀਆਂ ਨੂੰ ਮੁੱਖ ਸਮੱਸਿਆਵਾਂ ਵਜੋਂ ਉਠਾਇਆ ਹੈ।

ਇਸੇ ਤਰ੍ਹਾਂ ਡੇਰਾਬੱਸੀ ਵਿੱਚ ਘੱਗਰ ਦਰਿਆ, ਸੁਖਨਾ ਚੇਅ ਅਤੇ ਹੋਰ ਬਰਸਾਤੀ ਨਾਲਿਆਂ ਤੋਂ ਹੜ੍ਹ ਦੇ ਖਤਰੇ, ਪੀਣ ਵਾਲੇ ਪਾਣੀ ਦੀ ਸਮੱਸਿਆ, ਡਿੱਗਦੇ ਭੂਜਲ ਪੱਧਰ, ਜਾਇਦਾਦ ਰਜਿਸਟ ਰਿਸ਼ਨ, ਐਨਓਸੀ ਅਤੇ ਨਾਜਾਇਜ਼ ਕਾਲੋਨੀਆਂ ਨਾਲ ਜੁੜੇ ਮਾਮਲਿਆਂ ਦੇ ਪੱਕੇ ਹੱਲ ਦੀ ਮੰਗ ਕੀਤੀਗਈ ਹੈ। ਲਾਲੜੂ ਵਿੱਚ ਉਦਯੋਗਿਕ ਪ੍ਰਦੂਸ਼ਣ, ਭਾਰੀ ਵਾਹਨਾਂ ਦੀ ਆਵਾਜਾਈ, ਖਸਤਾਹਾਲ ਸੰਪਰਕ ਸੜਕਾਂ, ਹਾਦਸਾ ਸੰਭਾਵੀ ਬਲੇਕ ਸਪਾਟ ਅਤੇ ਬੁਨਿਆਦੀ ਨਾਗਰਿਕ ਸਹੂਲਤਾਂ ਦੀ ਘਾਟ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ ਗਿਆ ਹੈ।

ਮੰਗ ਪੱਤਰ ਵਿੱਚ ਜ਼ੀਰਕਪੁਰ ਲਈ ਵੱਖਰਾ ਟ ਰੈਫਿਕ ਅਤੇ ਪਾਰਕਿੰਗ ਮਾਸਟਰ ਪਲਾਨ ਤਿਆਰ ਕਰਨ, ਜ਼ੀਰਕਪੁਰ, ਢਕੋਲੀ ਅਤੇ ਪੀਰਮੁੱਛਲਾ ਲਈ ਵਿਗਿਆਨਕ ਬਰਸਾਤੀ ਪਾਣੀ ਨਿਕਾਸੀ ਪ੍ਰਣਾਲੀ ਵਿਕਸਿਤ ਕਰਨ, ਡੇਰਾਬੱਸੀ ਵਿੱਚ ਹੜ੍ਹ ਰੋਕਥਾਮ ਲਈ ਲੰਬੇ ਸਮੇਂ ਦੀ ਯੋਜਨਾ ਬਣਾਉਣ ਅਤੇ ਨਹਿਰੀ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਦੀਆਂ ਸੰਭਾਵਨਾਵਾਂ ਦਾ ਅਧਿਐਨ ਕਰਨ ਦੀ ਵੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਜ਼ੀਰਕਪੁਰ ਵਿੱਚ ਆਧੁਨਿਕ ਸਰਕਾਰੀ ਹਸਪਤਾਲ ਅਤੇ ਬਹੁਮੰਤਵੀ ਖੇਡ ਕੰਪਲੈਕਸ ਬਣਾਉਣ, ਲਾਲੜੂ ਵਿੱਚ ਸੜਕਾਂ ਅਤੇ ਟ ਰੈਫਿਕ ਪ੍ਰਬੰਧ ਸੁਧਾਰਨ, ਉਦਯੋਗਿਕ ਪ੍ਰਦੂਸ਼ਣ ‘ਤੇ ਕਾਬੂ ਪਾਉਣ, ਮੁੱਖ ਸੜਕਾਂ ਦਾ ਸੜਕ ਸੁਰੱਖਿਆ ਆਡਿਟਕਰਵਾ ਕੇ ਬਲੈਕ ਸਪਾਟ ਦੂਰ ਕਰਨ ਅਤੇ ਨਾਜਾਇਜ਼ ਉਸਾਰੀਆਂ ਤੇ ਕਾਲਨੀਆਂ ਦੀ ਨਿਰਪੱਖ ਜਾਂਚ ਕਰਵਾ ਕੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਵੀ ਕੀਤੀ ਗਈ ਹੈ।

ਖੰਨਾ ਨੇ ਭੂਜਲ ਸੰਭਾਲ, ਵਰਖਾ ਜਲ ਸੰਗ੍ਰਹਿ ਅਤੇ ਜਲ ਰੀਚਾਰਜ ਲਈ ਪੂਰੇ ਹਲਕੇ ਦੀ ਲੰਬੇ ਸਮੇਂ ਦੀ ਯੋਜਨਾ ਤਿਆਰ ਕਰਨ ਦੇ ਨਾਲ ਅਧਿਕਾਰੀਆਂ, ਜਨ ਪ੍ਰਤੀਨਿਧੀਆਂ ਅਤੇ ਸਥਾਨਕ ਲੋਕਾਂ ਦੀਆਂ ਨਿਯਮਿਤ ਸਮੀਖਿਆ ਮੀਟਿੰਗਾਂ ਕਰਨ ਅਤੇ ਕੰਮਾਂ ਦੀ ਪ੍ਰਗਤੀ ਜਨਤਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮਸਲੇ ਸਿਰਫ਼ ਵਿਕਾਸ ਕਾਰਜਾਂ ਤੱਕ ਸੀਮਤ ਨਹੀਂ ਹਨ, ਸਗੋਂ ਹਲਕੇ ਦੇ ਲੱਖਾਂ ਲੋਕਾਂ ਦੀ ਸੁਰੱਖਿਆ, ਸਿਹਤ, ਸਨਮਾਨਜਨਕ ਜੀਵਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨਾਲ ਸਿੱਧੇ ਤੌਰ ‘ਤੇ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਹੁਣੇ ਤੋਂ ਵਿਭਾਗਵਾਰ ਜ਼ਿੰਮੇਵਾਰੀ, ਬਜਟ ਅਤੇ ਸਮਾਂਸੀਮਾ ਤੇਅ ਕਰਕੇ ਕਾਰਵਾਈ ਨਾ ਕੀਤੀ ਗਈ ਤਾਂ ਤੇਜ਼ੀ ਨਾਲ ਵਧਦਾ ਸ਼ਹਿਰੀਕਰਨ ਇਨ੍ਹਾਂ ਸਮੱਸਿਆਵਾਂ ਨੂੰ ਹੋਰ ਵੀ ਗੰਭੀਰ ਬਣਾ ਦੇਵੇਗਾ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds