BREAKING

IndiaPunjabWork & Life

27 ਅਗਸਤ ਨੂੰ ਪੰਜਾਬ ਦੇ ਵਿੱਚ ਹੋਣ ਜਾ ਰਹੀ ਵੱਡੀ ਹੜਤਾਲ

27 ਅਗਸਤ ਨੂੰ ਪੰਜਾਬ ਦੇ ਵਿੱਚ ਹੋਣ ਜਾ ਰਹੀ ਵੱਡੀ ਹੜਤਾਲ

 

27 ਅਗਸਤ ਨੂੰ ਪੰਜਾਬ ਦੇ ਵਿੱਚ ਹੋਣ ਜਾ ਰਹੀ ਵੱਡੀ ਹੜਤਾਲ 27 ਅਗਸਤ ਨੂੰ ਫਿਰ ਤੋਂ ਬਹੁਤ ਕੁੱਝ ਬੰਦ ਹੋ ਸਕਦਾ 21 ਅਗਸਤ ਤੋਂ ਬਾਅਦ ਹੁਣ 27 ਅਗਸਤ ਨੂੰ ਮਹਾਂ ਹੜਤਾਲ ਹੋਣ ਜਾ ਰਹੀ ਹੈ 27 ਅਗਸਤ ਨੂੰ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਸੰਸਥਾਨ ਤੇ ਬਹੁਤ ਸਾਰੀਆਂ ਸੇਵਾਵਾਂ ਬੰਦ ਹੋਣਗੀਆਂ ਠੱਪ ਹੋਣਗੀਆਂ ਦਰਅਸਲ ਸਾਂਝਾ ਮੁਲਾਜ਼ਮ ਮੰਚ ਦੇ ਵਲੋਂ 27 ਅਗਸਤ ਨੂੰ ਪੰਜਾਬ ਭਰ ਦੇ ਵਿੱਚ ਮਹਾਂ ਹੜਤਾਲ ਕੀਤੀ ਜਾ ਰਹੀ ਹੈ ਇਹ ਸਾਂਝਾ ਮੁਲਾਜ਼ਮ ਮੰਚ ਸਰਕਾਰੀ ਮੁਲਾਜ਼ਮਾਂ ਦਾ ਸਰਕਾਰੀ ਮੁਲਾਜ਼ਮਾਂ ਤੋਂ ਭਾਵ ਸਰਕਾਰ ਦੇ ਜਿੰਨੇ ਮਹਿਕਮੇ ਨੇ ਬਹੁਤ ਸਾਰੇ ਮਹਿਕਮੇ ਦੇ ਯੂਨੀਅਨਾਂ ਨੇ ਇਹ ਫ਼ੈਸਲਾ ਕੀਤਾ ਕਿ ਉਹ 27 ਅਗਸਤ ਨੂੰ ਕੋਈ ਵੀ ਕੰਮ ਕਾਜ ਨਹੀਂ ਕਰਨਗੇ ਮੰਗ ਸਭ ਤੋਂ ਵੱਡੀ ਇਹ ਹੈ ਕਿ ਡੀਏ ਦੀ ਕਿਸ਼ਤ ਪੰਜਾਬ ਸਰਕਾਰ ਜਾਰੀ ਕਰੇ, ਓਲਡ ਪੈਨਸ਼ਨ ਸਕੀਮ ਬਹਾਲ ਕਰੇ ਤੇ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਸਰਕਾਰੀ ਮੁਲਾਜ਼ਮ ਇਕੱਠੇ ਹੋ ਕੇ ਇੱਕ ਮੰਚ ਤੇ ਇਕੱਠੇ ਹੋ ਕੇ 27 ਅਗਸਤ ਨੂੰ ਵੱਡੀ ਹੜਤਾਲ ਕਰਨ ਜਾ ਰਹੇ ਨੇ ਪੰਜਾਬ ਸੈਕਟਰੀਏਟ ਜਿੱਥੋਂ ਸਰਕਾਰ ਚੱਲਦੀ ਹੈ ਉਨ੍ਹਾਂ ਮੁਲਾਜ਼ਮਾਂ ਦੀ ਹੜਤਾਲ ਹੋਵੇਗੀ ਸਰਕਾਰੀ ਹਸਪਤਾਲਾਂ ਦੇ ਡਾਕਟਰ ਤੇ ਬਾਕੀ ਸਟਾਫ਼ ਵੀ 27 ਅਗਸਤ ਨੂੰ ਹੜਤਾਲ ਤੇ ਜਾ ਰਿਹਾ ਪੰਜਾਬ ਰੋਡਵੇਜ਼ ਤੇ ਪਨਬੱਸ ਦੀਆਂ ਬੱਸਾਂ ਦੇ ਮੁਲਾਜ਼ਮ ਵੀ ਹੜਤਾਲ ਤੇ ਜਾਣਗੇ ਸਰਕਾਰੀ ਬੱਸਾਂ 27 ਅਗਸਤ ਨੂੰ ਨਹੀਂ ਚੱਲਣਗੀਆਂ ਅਗਲੇ ਦਿਨ ਰੱਖੜੀ ਦਾ ਤਿਉਹਾਰ ਹੈ ਲੋਕਾਂ ਨੂੰ ਹੁਣ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਟਵਾਰੀ, ਮਾਲ ਅਫ਼ਸਲ, ਦੇ ਅਫ਼ਸਰ ਤੇ ਹੜਤਾਲ ਤੇ ਜਾਣ ਦਾ ਫ਼ੈਸਲਾ ਲੈ ਚੁੱਕੇ ਨੇ ਉਸ ਦਿਨ ਕੋਈ ਰਜਿਸਟਰੀ ਦਾ ਕੰਮ ਨੀ ਨਹੀਂ ਹੋਵੇਗਾ ਹਾਲਾਂਕਿ ਮੀਟਿੰਗਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਲਗਭਗ ਸਰਕਾਰੀ ਦਫ਼ਤਰਾਂ ਚ ਕੰਮਕਾਜ ਨਹੀਂ ਹੋਵੇਗਾ ਰਜ਼ਾਮੰਦੀ ਹੋ ਸਕਦੀ ਹੈ ਪਰ ਅਜੇ ਤੱਕ ਹੜਤਾਲ ਦਾ ਐਲਾਨ ਕੀਤਾ ਹੋਇਆ

 

ਲੋਕਾਂ ਨੂੰ ਕਰਨਾ ਪੈ ਸਕਦਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ

ਇਹ ਖ਼ਬਰ ਉਨ੍ਹਾਂ ਲੋਕਾਂ ਲਈ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੇ 27 ਅਗਸਤ ਨੂੰ ਆਪਣੇ ਜ਼ਰੂਰੀ ਕੰਮਕਾਰ ਜਾਂ ਕੋਈ ਹੋਰ ਸਰਕਾਰੀ ਕੰਮਕਾਜ਼ ਕਰਨੇ ਹਨ ਕਿਉਂਕਿ ਉਸ ਦਿਨ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਤੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ 27 ਅਗਸਤ ਤੋਂ ਪਹਿਲਾਂ ਹੀ ਆਪਣੇ ਜ਼ਰੂਰੀ ਦੇ ਕੰਮਕਾਜ ਕਰ ਲਿਓ ਤਾਂ ਜੋ ਬਾਅਦ ਦੇ ਵਿੱਚ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹਾਲਾਂਕਿ ਉਸ ਦਿਨ ਮਰੀਜ਼ਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਆ ਸਕਦੀ ਹੈ ਕਿਉਂਕਿ ਡਾਕਟਰ ਤੇ ਸਟਾਫ਼ ਵੀ ਹੜਤਾਲ ਤੇ ਜਾ ਰਹੇ ਹਨ ਤੇ ਉਸ ਦਿਨ ਛੋਟੀ-ਮੋਟੀ ਗ਼ਲਤੀ ਵੀ ਕਿਸੇ ਦੀ ਜਾਨ ਤੇ ਬਹੁਤ ਜ਼ਿਆਦਾ ਭਾਰੀ ਪੈ ਸਕਦੀ ਹੈ ਹੁਣ ਦੇਖਣਾ ਇਹ ਬਹੁਤ ਅਹਿਮ ਰਹੇਗਾ ਕਿ ਉਸ ਦਿਨ ਸਰਕਾਰ ਨਾਲ ਕੋਈ ਗੱਲਬਾਤ ਕੀਤੀ ਜਾਵੇਗੀ ਤੇ ਉਸ ਗੱਲਬਾਤ ਦੇ ਵਿੱਚ ਕੋਈ ਸਿੱਟਾ ਨਿਕਲੇਗਾ ਜਾਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਨਾਲ ਨਜਿੱਠਣਾ ਪਵੇਗਾ ਹਾਲਾਂਕਿ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੀਟਿੰਗ ਦੇ ਜ਼ਰੀਏ ਕੋਈ ਸਿੱਟਾ ਕੋਈ ਹੱਲ ਨਿਕਲ ਆਵੇ ਤਾਂ ਜੋ ਲੋਕਾਂ ਨੂੰ ਵੀ ਭੱਜ-ਦੌੜ ਨਾ ਕਰਨੀ ਪਵੇ|

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds