
ਮੁਹਾਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਾੜ ਵਿੱਚ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਗੱਲਬਾਤ ਵਿੱਚ ਸ਼ੁਭਾਂਸ਼ੂ ਸ਼ੁਕਲਾ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ “ਅੱਜ ਤੁਸੀਂ ਭਾਰਤ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੋ, ਪਰ ਤੁਸੀਂ 140 ਕਰੋੜ ਭਾਰਤੀਆਂ ਦੇ ਦਿਲਾਂ ਦੇ ਸਭ ਤੋਂ ਕਰੀਬ ਹੋ। ਸ਼ੁਭਾਸ਼ੂ ਤੁਹਾਡੇ ਨਾਮ ‘ਤੇ ਵੀ ‘ਸ਼ੁਭ‘ ਹੈ ਤੇ ਇਸ ਦੇ ਨਾਲ ਹੀ ਤੁਹਾਡੀ ਯਾਤਰਾ ਭਾਰਤ ਲਈ ਬਹੁਤ ਸ਼ੁਭ ਸਾਬਤ ਹੋ ਰਹੀ ਹੈ।”ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ, “ਇਹ ਅਨੁਭਵ ਬਹੁਤ ਖਾਸ ਅਤੇ ਸ਼ਾਨਦਾਰ ਹੈ, ਧਰਤੀ ਤੋਂ ਪੁਲਾੜ ਤੱਕ 400 ਕਿਲੋਮੀਟਰ ਦੀ ਯਾਤਰਾ ਮੇਰੇ ਲਈ ਇੱਕ ਵੱਡਾ ਮੌਕਾ ਹੈ। ਮੈਂ ਮਾਣ ਹੈ ਕਿ ਮੈਂ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦੇ ਯੋਗ ਹਾਂ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਭਾਂਸ਼ੂ ਸ਼ੁਕਲਾ ਨਾਲ ਹੋਰ ਗੱਲਬਾਤ ਕਰਦੇ ਹੋਏ ਪੁੱਛਿਆ ਕਿ, ‘ਪੁਲਾੜ ਤੋਂ ਧਰਤੀ ਨੂੰ ਦੇਖਣ ਤੋਂ ਬਾਅਦ ਤੁਹਾਡੇ ਮਨ ਵਿੱਚ ਪਹਿਲਾ ਵਿਚਾਰ ਕੀ ਆਇਆ? ਕੀ ਉਨ੍ਹਾਂ ਕੋਲ ਕੋਈ ਅਜਿਹਾ ਪ੍ਰਯੋਗ ਹੈ ਜੋ ਸਿਹਤ ਜਾਂ ਖੇਤੀਬਾੜੀ ਦੇ ਖੇਤਰ ਵਿੱਚ ਲਾਭਦਾਇਕ ਹੋ ਸਕਦਾ ਹੈ। ਸ਼ੁਭਾਂਸ਼ੂ ਨੇ ਕਿਹਾ, “ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਬਹੁਤ ਸੁੰਦਰ ਅਤੇ ਵਿਸ਼ਾਲ ਦਿਖਾਈ ਦਿੰਦਾ ਹੈ। ਅਜਿਹਾ ਲੱਗਦਾ ਹੈ ਕਿ ਅਸੀਂ ਸਾਰੇ ਧਰਤੀ ‘ਤੇ ਇੱਕ ਹਾਂ, ਕੋਈ ਰਾਜ ਨਹੀਂ, ਕੋਈ ਦੇਸ਼ ਨਹੀਂ, ਸਿਰਫ਼ ਹਰ ਪਾਸੇ ਏਕਤਾ ਹੀ ਹੈ। ਇੱਥੇ ਸੌਣਾ ਵੀ ਇੱਕ ਚੁਣੌਤੀ ਹੈ। ਮੇਰਾ ਪ੍ਰਯੋਗ ਇਨ੍ਹਾਂ ਖੇਤਰਾਂ ਨਾਲ ਸਬੰਧਤ ਹੈ ਤੇ ਭਵਿੱਖ ਵਿੱਚ ਇਸ ਦੇ ਬਹੁਤ ਲਾਭ ਹੋਣ ਦੀ ਉਮੀਦ ਹੈ।‘