ਪੰਜਾਬ ਕਾਂਗਰਸ ਦੇ ਅੰਦਰ ਚੱਲ ਰਹੀ ਧੜੇਬੰਦੀ ਦੇ ਵਿਚਕਾਰ, ਲੀਡਰਸ਼ਿਪ ਤਬਦੀਲੀ ਸਬੰਧੀ ਦਿੱਲੀ ਵਿੱਚ ਮੀਟਿੰਗਾਂ ਦੀ ਲੜੀ ਸਮਾਪਤ ਹੋਈ…ਕਾਂਗਰਸ ਹਾਈ ਕਮਾਂਡ ਕਿਸੇ ਵੀ ਸਮੇਂ ਇਸ ਮਾਮਲੇ ‘ਤੇ ਆਪਣਾ ਫੈਸਲਾ ਸੁਣਾ ਸਕਦੀ ਹੈ… ਹਾਈ ਕਮਾਂਡ ਵੀ ਲੀਡਰਸ਼ਿਪ ਤਬਦੀਲੀ ‘ਤੇ ਇੱਕ ਵਿਆਪਕ ਸਹਿਮਤੀ ‘ਤੇ ਪਹੁੰਚ ਗਈ… ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਕਿ ਪਾਰਟੀ ਹਾਈਕਮਾਨ ਨੇ ਪੰਜਾਬ ਕਾਂਗਰਸ ਵਿੱਚ ਤਬਦੀਲੀਆਂ ਬਾਰੇ ਉਨ੍ਹਾਂ ਦੇ ਵਿਚਾਰ ਜਾਣਨ ਲਈ 60-70 ਆਗੂਆਂ ਨੂੰ ਦਿੱਲੀ ਬੁਲਾਇਆ ਸੀ, ਪਰ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ… ਉਨ੍ਹਾਂ ਦੱਸਿਆ ਕਿ ਉਹ ਪੰਜਾਬ ਦੀ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਸੰਸਦ ਮੈਂਬਰ ਵੀ ਹਨ… ਮਨੀਸ਼ ਤਿਵਾੜੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਪੰਜਾਬ ਵਿੱਚ ਲੀਡਰਸ਼ਿਪ ਤਬਦੀਲੀ ਦਾ ਸਹੀ ਸਮਾਂ ਨਹੀਂ… ਕਿਸੇ ਵੀ ਪਾਰਟੀ ਮੁਖੀ ਨੂੰ ਨਤੀਜੇ ਦੇਣ ਲਈ ਘੱਟੋ-ਘੱਟ 24 ਮਹੀਨੇ ਚਾਹੀਦੇ ਹਨ, ਜਦੋਂ ਕਿ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਸਿਰਫ਼ ਛੇ ਤੋਂ ਸੱਤ ਮਹੀਨੇ ਬਾਕੀ ਹਨ…
ਕੀ ਸੰਸਦ ਮੈਂਬਰ ਮਨੀਸ਼ ਤਿਵਾੜੀ ਕਾਂਗਰਸ ਹਾਈਕਮਾਨ ਤੋਂ ਨਾਰਾਜ਼ ?
