BREAKING

Punjab

ਰੋਹਿਤ ਬਚਵਾਲਾ ਬਣੇ ਮਨੁੱਖਤਾ ਦੀ ਮਿਸਾਲ, ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਮੇਜਰ ਨੂੰ ਕੀਤਾ ਸਨਮਾਨਿਤ

ਮੁਹਾਲੀ ਭਾਰਤੀ ਫੌਜ ਦੇ ਜਵਾਨ ਸਿਰਫ਼ ਸਰਹੱਦ ਤੇ ਰਹਿ ਕੇ ਭਾਰਤ ਦੀ ਸੁਰੱਖਿਆ ਹੀ ਨਹੀਂ ਕਰਦੇ ਸਗੋਂ ਉਹ ਲੋੜ ਪੈਣ ਤੇ ਰੋਜ਼ਾਨਾ ਜ਼ਿੰਦਗੀ ਵਿੱਚ ਲੋਕਾਂ ਦੀ ਮਦਦ ਵੀ ਕਰਦੇ ਹਨ। ਇੱਕ ਅਜਿਹੀ ਉਦਾਹਰਣ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ। ਝਾਂਸੀ ਤੋਂ ਦਿਲ ਛੂਹਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰੇਲਵੇ ਸਟੇਸ਼ਨ ਤੇ ਗਰਭਵਤੀ ਔਰਤ ਦੀ ਇੱਕ ਮੇਜਰ ਵੱਲੋਂ ਮਦਦ ਕੀਤੀ ਗਈ। ਨੌਕਰੀ ਤੋਂ ਛੁੱਟੀ ਤੇ ਘਰ ਜਾ ਰਹੇ ਮੇਜਰ ਰੋਹਿਤ ਬਚਵਾਲਾ ਨੇ ਇੱਕ ਗਰਭਵਤੀ ਔਰਤ ਦੀ ਜਾਨ ਬਚਾਈ।
 


ਰੇਲਵੇ ਸਟੇਸ਼ਨ ਤੇ ਗਰਭਵਤੀ ਔਰਤ ਨੂੰ ਅਚਾਨਕ ਦਰਦ ਹੋਣ ਲੱਗਾ ਤਾਂ ਉਸ ਸਮੇਂ ਸਟੇਸ਼ਨ ਤੇ ਡਾਕਟਰੀ ਸਹੂਲਤ ਉਪਲਬਧ ਨਹੀਂ ਸੀ। ਗਰਭਵਤੀ ਔਰਤ ਦੀ ਹਾਲਤ ਗੰਭੀਰ ਹੁੰਦੀ ਜਾ ਰਹੀ ਸੀ, ਇਸ ਦੌਰਾਨ ਮੇਜਰ ਰੋਹਿਤ ਬਚਵਾਲਾ ਨੇ ਆਪਣੀ ਸਿਆਣਪ ਦਿਖਾਉਂਦੇ ਹੋਏ ਦਰਦ ਚ ਬੇਹੋਸ਼ ਹੋ ਰਹੀ ਔਰਤ ਦੀ ਮਦਦ ਕੀਤੀ ਤੇ ਮੁੱਢਲੀ ਸਹਾਇਤਾ ਦੀ ਸਿਖਲਾਈ ਨਾਲ ਔਰਤ ਦੀ ਡਿਲਵਰੀ ਕੀਤੀ। ਖੁਸ਼ੀ ਦੀ ਗੱਲ ਇਹ ਹੈ ਕਿ ਮਾਂ ਤੇ ਬੱਚਾ ਦੋਵੇਂ ਹੀ ਠੀਕ ਹਨ। ਮੇਜਰ ਰੋਹਿਤ ਬਚਵਾਲਾ ਦੀ ਅਜਿਹੀ ਸਮਝਦਾਰੀ ਤੇ ਮਨੁੱਖਤਾ ਦੇਖ ਕੇ ਲੋਕਾਂ ਨੇ ਉਹਨਾਂ ਦੀ ਬਹੁਤ ਪ੍ਰਸ਼ੰਸਾਂ ਕੀਤੀ। ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਭਾਰਤੀ ਫੌਜ ਦੇ ਡਾਕਟਰ ਮੇਜਰ ਰੋਹਿਤ ਬਚਵਾਲਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਹੈ।  
 

ਮਨੁੱਖਤਾ ਵੱਲ ਚੁੱਕਿਆ ਇਸ ਕਦਮ ਦੀ ਸੋਸ਼ਲ ਮੀਡੀਆ ਲੋਕ ਬਹੁਤ ਪ੍ਰਸ਼ੰਸਾ ਕਰ ਰਹੇ ਹਨ। ਹਰ ਕੋਈ ਮੇਜਰ ਰੋਹਿਤ ਬਚਵਾਲਾ ਦੀ ਸੰਵੇਦਨਸ਼ੀਲਤਾ ਅਤੇ ਹਿੰਮਤ ਦੀ ਪ੍ਰਸ਼ੰਸਾ ਕਰ ਰਿਹਾ ਹੈ। ਭਾਰਤੀ ਫੌਜ ਨੇ ਜਾਣਕਾਰੀ ਆਪਣੇ ਅਧਿਕਾਰਤ ਐਕਸ ਅਕਾਊਂਟ ਤੇ ਪੋਸਟ ਰਾਹੀ ਸਾਂਝੀ ਕੀਤੀ ਹੈਜਿਸ ਵਿੱਚ ਮੇਜਰ ਰੋਹਿਤ ਦੀਆਂ ਤਸਵੀਰਾਂ ਅਤੇ ਉਹਨਾਂ ਦੀ ਬਹਾਦਰੀ ਦਿਖਾਈ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds