BREAKING

India

ਮਾਫੀਆ ਡਾਨ ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤਰ ਦੀ ਮੌਤ

ਮਾਫੀਆ ਡਾਨ ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤਰ ਦੀ ਮੌਤ

ਇਸ ਵੇਲੇ ਦੀ ਵੱਡੀ ਖ਼ਬਰ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ। ਮਾਫੀਆ ਡਾਨ ਅਤੀਕ ਅਹਿਮਦ ਦੇ ਸਭ ਤੋਂ ਛੋਟੇ ਪੁੱਤਰ ਅਬਾਨ ਅਹਿਮਦ ਦੀ ਝਾਂਸੀ-ਕਾਨਪੁਰ ਰਾਸ਼ਟਰੀ ਰਾਜਮਾਰਗ ‘ਤੇ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਉਸ ਦੇ ਇੱਕ ਸਾਥੀ ਦੀ ਵੀ ਜਾਨ ਚਲੀ ਗਈ, ਜਦਕਿ ਤਿੰਨ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।ਮੁੱਢਲੀ ਜਾਣਕਾਰੀ ਅਨੁਸਾਰ, ਅਬਾਨ ਅਹਿਮਦ ਆਪਣੇ ਭਰਾ ਅਲੀ ਅਹਿਮਦ, ਜੋ ਇਸ ਸਮੇਂ ਝਾਂਸੀ ਜੇਲ੍ਹ ਵਿੱਚ ਬੰਦ ਹੈ, ਨਾਲ ਮੁਲਾਕਾਤ ਕਰਕੇ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਪੂੰਛ ਥਾਣਾ ਖੇਤਰ ਦੇ ਪਿੰਡ ਖਿੱਲੀ ਨੇੜੇ ਉਨ੍ਹਾਂ ਦੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ।ਹਾਦਸੇ ਵਿੱਚ ਅਬਾਨ ਅਹਿਮਦ ਅਤੇ ਉਸ ਦੇ ਦੋਸਤ ਸੋਨੂ (ਅਹਜਮ) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਕਾਰ ਵਿੱਚ ਸਵਾਰ ਤਿੰਨ ਹੋਰ ਲੋਕ ਗੰਭੀਰ ਜ਼ਖ਼ਮੀ ਹੋ ਗਏ।

ਸੀਨੀਅਰ ਪੁਲਿਸ ਅਧਿਕਾਰੀ ਨੇ ਕੀਤੀ ਪੁਸ਼ਟੀ: ਇਸ ਘਟਨਾ ਦੀ ਪੁਸ਼ਟੀ ਸੀਨੀਅਰ ਪੁਲਿਸ ਸੁਪਰਡੈਂਟ ਬੀ.ਬੀ.ਜੀ.ਟੀ.ਐਸ. ਮੂਰਤੀ ਨੇ ਕੀਤੀ। ਉਨ੍ਹਾਂ ਦੱਸਿਆ ਕਿ ਪੂੰਛ ਖੇਤਰ ਦੇ ਪਿੰਡ ਖਿੱਲੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਅਤੀਕ ਅਹਿਮਦ ਦੇ ਪੁੱਤਰ ਅਬਾਨ ਅਹਿਮਦ ਅਤੇ ਉਸ ਦੇ ਦੋਸਤ ਸੋਨੂ ਦੀ ਮੌਤ ਹੋ ਗਈ ਹੈ। ਜਦਕਿ ਤਿੰਨ ਹੋਰ ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾਈ: ਜਾਣਕਾਰੀ ਅਨੁਸਾਰ, ਪ੍ਰਯਾਗਰਾਜ ਤੋਂ ਝਾਂਸੀ ਵੱਲ ਆ ਰਹੀ ਇੱਕ ਤੇਜ਼ ਰਫ਼ਤਾਰ ਕ੍ਰੇਟਾ ਕਾਰ ਅਚਾਨਕ ਬੇਕਾਬੂ ਹੋ ਕੇ ਪੂੰਛ ਥਾਣਾ ਖੇਤਰ ਦੇ ਪਿੰਡ ਖਿੱਲੀ ਨੇੜੇ ਰਾਸ਼ਟਰੀ ਰਾਜਮਾਰਗ ‘ਤੇ ਡਿਵਾਈਡਰ ਨਾਲ ਜਾ ਟਕਰਾਈ।ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦਾ ਅੱਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ। ਹਾਦਸੇ ਤੋਂ ਬਾਅਦ ਮੌਕੇ ‘ਤੇ ਹਫ਼ੜਾ-ਦਫ਼ੜੀ ਮਚ ਗਈ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਪੁਲਿਸ ਨੇ ਰੈਸਕਿਊ ਕਰਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ: ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਰੈਸਕਿਊ ਕਰਕੇ ਕਾਰ ਵਿੱਚ ਫਸੇ ਸਾਰੇ ਲੋਕਾਂ ਨੂੰ ਬਾਹਰ ਕੱਢਿਆ। ਸਾਰਿਆਂ ਨੂੰ ਪੂੰਛ ਦੇ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਦੋ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ।ਜ਼ਖ਼ਮੀਆਂ ਵਿੱਚੋਂ ਇੱਕ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਇੱਕ ਅਬਾਨ ਅਹਿਮਦ ਹੈ, ਜੋ ਮਾਫੀਆ ਅਤੀਕ ਅਹਿਮਦ ਦਾ ਸਭ ਤੋਂ ਛੋਟਾ ਪੁੱਤਰ ਹੈ। ਇਸ ਜਾਣਕਾਰੀ ਤੋਂ ਬਾਅਦ ਪੁਲਿਸ ਮਹਿਕਮੇ ਵਿੱਚ ਵੀ ਹਲਚਲ ਮਚ ਗਈ।

ਇਨ੍ਹਾਂ ਲੋਕਾਂ ਦੀ ਹੋਈ ਪਛਾਣ: ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਅਬਾਨ ਅਹਿਮਦ ਅਤੇ ਅਹਜਮ (ਸੋਨੂ), ਪ੍ਰਯਾਗਰਾਜ ਵਜੋਂ ਕੀਤੀ ਹੈ। ਜਦਕਿ ਜ਼ਖ਼ਮੀਆਂ ਵਿੱਚ ਮੁਹੰਮਦ ਜ਼ੈਦ, ਉਮਰ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹਨ। ਦੱਸਣਯੋਗ ਹੈ ਕਿ ਅਲੀ ਅਹਿਮਦ ਨੂੰ 1 ਅਕਤੂਬਰ 2025 ਨੂੰ ਨੈਨੀ ਜੇਲ੍ਹ ਤੋਂ ਝਾਂਸੀ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ ਸੀ।

ਅਤੀਕ ਅਹਿਮਦ ਦੇ ਪਰਿਵਾਰ ਨਾਲ ਜੁੜੀ ਇਹ ਤੀਜੀ ਵੱਡੀ ਘਟਨਾ: ਗੌਰਤਲਬ ਹੈ ਕਿ ਅਤੀਕ ਅਹਿਮਦ ਦੇ ਪਰਿਵਾਰ ਦਾ ਨਾਮ ਇਸ ਤੋਂ ਪਹਿਲਾਂ ਵੀ ਝਾਂਸੀ ਵਿੱਚ ਦੋ ਵੱਡੀਆਂ ਘਟਨਾਵਾਂ ਨਾਲ ਜੁੜ ਚੁੱਕਾ ਹੈ।13 ਅਪ੍ਰੈਲ 2023 ਨੂੰ ਅਤੀਕ ਅਹਿਮਦ ਦੇ ਪੁੱਤਰ ਅਸਦ ਅਹਿਮਦ ਦਾ ਝਾਂਸੀ ਦੇ ਬੜਾਗਾਂਵ ਥਾਣਾ ਖੇਤਰ ਵਿੱਚ ਐਸਟੀਐਫ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ। ਇਸ ਮੁਕਾਬਲੇ ਵਿੱਚ ਉਸ ਦਾ ਸਾਥੀ ਗੁਲਾਮ ਹਸਨ ਵੀ ਮਾਰਿਆ ਗਿਆ ਸੀ। ਦੋਵੇਂ ਉਮੇਸ਼ ਪਾਲ ਕਤਲ ਕਾਂਡ ਵਿੱਚ ਲੋੜੀਂਦੇ ਸਨ ਅਤੇ ਉਨ੍ਹਾਂ ‘ਤੇ 5-5 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।ਇਸ ਤੋਂ ਬਾਅਦ ਅਤੀਕ ਅਹਿਮਦ ਦੇ ਦੂਜੇ ਪੁੱਤਰ ਅਲੀ ਅਹਿਮਦ ਨੂੰ ਝਾਂਸੀ ਜ਼ਿਲ੍ਹਾ ਜੇਲ੍ਹ ਵਿੱਚ ਰੱਖਿਆ ਗਿਆ। ਹੁਣ ਉਸੇ ਅਲੀ ਨਾਲ ਮੁਲਾਕਾਤ ਕਰਕੇ ਵਾਪਸ ਆਉਂਦੇ ਸਮੇਂ ਸਭ ਤੋਂ ਛੋਟੇ ਪੁੱਤਰ ਅਬਾਨ ਅਹਿਮਦ ਦੀ ਸੜਕ ਹਾਦਸੇ ਵਿੱਚ ਮੌਤ ਦੀ ਖ਼ਬਰ ਨੇ ਇੱਕ ਵਾਰ ਫਿਰ ਪੂਰੇ ਉੱਤਰ ਪ੍ਰਦੇਸ਼ ਦਾ ਧਿਆਨ ਝਾਂਸੀ ਵੱਲ ਖਿੱਚ ਲਿਆ ਹੈ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds