ਪੰਜਾਬ ਪੁਲਿਸ ਦੇ 12 ਦਾਗੀ ਅਫ਼ਸਰ !
ਪੰਜਾਬ ਪੁਲਿਸ ਦੇ ਕਰੱਪਟ ਤੇ ਦਾਗ਼ੀ ਪੁਲਿਸ ਅਫ਼ਸਰਾਂ ਦੀ ਇੱਕ ਲਿਸਟ ਸਾਹਮਣੇ ਆਈ ਹੈ । ਇਸ ਲਿਸਟ ਵਿੱਚ ਪੰਜਾਬ ਪੁਲਿਸ ਦੇ ਸੀਨੀਅਰ ਤੇ ਉੱਚ ਅਹੁਦੇ ਵਾਲੇ 12 ਅਧਿਕਾਰੀਆਂ ਦੇ ਨਾਮ ਸ਼ਾਮਲ ਨੇ ਇੰਨ੍ਹਾਂ ਤੇ ਇਲਜ਼ਾਮ ਨੇ ਕਿ ਇਹ ਅੰਤਰਰਾਸ਼ਟਰੀ ਜਬਰਨ ਵਸੂਲੀ ਜਾਣੇ ਕਿ ਇੰਟਰਨੈਸ਼ਨਲ ਅਪਰਾਧਿਕ ਗਿਰੋਹਾਂ ਦੇ ਨਾਲ ਸੰਬੰਧ ਰੱਖਦੇ ਨੇ ਤੇ ਇਸਦਾ ਹਿੱਸਾ ਰਹੇ ਨੇ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਪੁਲਿਸ ਦੇ ਕਿਹੜੇ 12 ਕਰੱਪਟ ਤੇ ਦਾਗ਼ੀ ਅਫ਼ਸਰ ਕਿਹੜੇ ਇਲਜ਼ਾਮਾਂ ਤਹਿਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਨੇ ਜਾਂ ਕਰ ਰਹੇ ਸੀ ਇਹ ਉਹ ਸੀਨੀਅਰ ਅਫ਼ਸਰ ਨੇ ਜਿਨ੍ਹਾਂ ਦੇ ਮੋਢਿਆਂ ਤੇ ਸਟਾਰ ਲੱਗੇ ਹੋਏ ਨੇ ਜਾਂ ਲੱਗੇ ਹੋਏ ਸੀ ਪਰ ਇਹੀ ਹੁਣ ਕਾਨੂੰਨੀ ਘੇਰੇ ‘ਚ ਫਸ ਚੁੱਕੇ ਨੇ ਇਹ ਉਹ ਅਫ਼ਸਰ ਨੇ ਜਿੰਨ੍ਹਾਂ ਦੇ ਨਾਮ ਤੁਸੀਂ ਪਹਿਲਾਂ ਵੀ ਕਈ ਵਾਰ ਸੁਣੇ ਹੋਣੇ ਨੇ ਪਰ ਵੱਡੀ ਗੱਲ ਇਹ ਹੈ ਕਿ ਇਹ ਕਥਿਤ ਤੌਰ ਤੇ ਕਰੀਮੀਨਲ ਸਿੰਡੀਕੇਟ ਇੰਟਰਨੈਸ਼ਨਲ ਨੈਕਸਸ ਦਾ ਹਿੱਸਾ ਵੀ ਹਨ । ਤੁਹਾਨੂੰ ਇਕ-ਇਕ ਕਰਕੇ ਦਸ ਦਿੰਦੇ ਹਾਂ ਕਿ ਉਨ੍ਹਾਂ ਦੇ ਕਿ ਕਿ ਨਾਮ ਨੇ ਕਿਹੜੇ ਰੈਂਕ ਤੇ ਨੇ ਤੇ ਉਨ੍ਹਾਂ ਤੇ ਕਿਹੜੇ-ਕਿਹੜੇ ਇਲਜ਼ਾਮ ਲੱਗੇ ਨੇ
![]()
1) ਗੁਰਿੰਦਰਜੀਤ ਸਿੰਘ ਨਾਗਰਾ, ਸਾਬਕਾ SHO ਟਾਂਡਾ ਥਾਣਾ ਇਸ ਪੁਲਿਸ ਅਫ਼ਸਰ ਤੇ ਇਲਜ਼ਾਮ ਹੈ ਕਿ ਇੰਨ੍ਹਾਂ ਨੇ ਮਰਡਰ ਕੇਸ ‘ਚ ਅਮਰੀਕਾ ‘ਚ ਰਹਿ ਰਹੇ ਇਕ ਪਰਿਵਾਰ ਤੋਂ 4 ਲੱਖ ਅਮੇਰੀਕਨ ਡਾਲਰ ਲਏ ਸੀ 3 ਤੋਂ 4 ਕਰੋੜ ਦੀ ਜਬਰਨ ਵਸੂਲੀ ਕੀਤੀ ਤੇ ਇਸਦਾ ਲਿੰਕ ਗੈਂਗਸਟਰ ਜੱਗੂ ਭਗਵਾਨਪੁਰੀਏ ਨਾਲ ਵੀ ਹੈ
2) ਮੁਅੱਤਲ DIG ਹਰਚਰਨ ਸਿੰਘ ਭੁੱਲਰ ਜਿੰਨ੍ਹਾਂ ਤੇ ਇੱਕ ਵਿਅਕਤੀ ਤੇ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਵੀ ਲੱਗੇ ਨੇ ਸੀਬੀਆਈ ਨੇ ਟਰੈਪ ਲਗਾਕੇ ਇੰਨ੍ਹਾਂ ਨੂੰ ਗ੍ਰੁਫ਼ਤਾਰ ਕੀਤਾ ਸੀ ।
3) ਬਰਖ਼ਾਸਤ AIG ਰਾਜਜੀਤ ਸਿੰਘ ਹੁੰਦਲ ਹਾਈਕੋਰਟ ਦੀ ਇੱਕ ਰਿਪੋਰਟ ‘ਚ ਇਸ ਅਫ਼ਸਰ ਤੇ ਸੰਗਠਿਤ ਨਸ਼ਾ ਰੈਕੇਟ ਚਲਾਉਣ ਦੇ ਇਲਜ਼ਾਮ ਲੱਗੇ ਨੇ ਨਸ਼ਾ ਤਸਕਰਾਂ ਨੂੰ ਸੁਰੱਖਿਆ ਦਿੰਦਾ ਸੀ ।
4) ਬਰਖ਼ਾਸਤ ਇੰਸਪੈਕਟਰ ਇੰਦਰਜੀਤ ਸਿੰਘ ਇਸ ਅਫ਼ਸਰ ਨੇ ਨਸ਼ੇ ਦੇ ਝੂਠੇ ਕੇਸਾਂ ‘ਚ ਕੁੱਝ ਲੋਕਾਂ ਨੂੰ ਫਸਾਇਆ ਸੀ ਤੇ ਫਿਰ ਉਸ ਕੇਸ ਚੋਂ ਕੱਢਣ ਦੇ ਨਾਮ ਤੇ ਰਿਸ਼ਵਤ ਲਈ ਸੀ ।
5) ਬਰਖ਼ਾਸਤ DSP ਗੁਰਸ਼ੇਰ ਸਿੰਘ ਸੰਧੂ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ CIA ਖਰੜ ਅੰਦਰ ਲਾਈਵ ਟੀਵੀ ਇੰਟਰਵਿਊ ਕਰਵਾਉਣ ਦੇ ਮਾਮਲੇ ‘ਚ ਹਟਾਇਆ ਗਿਆ ਸੀ ਵਿਜੀਲੈਂਸ ਦੀ 26 ਲੱਖ ਦੀ ਆਮਦਨ ਦੇ ਮੁਕਾਬਲੇ ਢਾਈ ਕਰੋੜ ਦਾ ਖ਼ਰਚਾ ਸਾਹਮਣੇ ਆਇਆ ਸੀ ਆਮਦਨ ਤੋਂ ਵੱਧ ਜਾਇਦਾਦ ਦਾ ਵੀ ਕੇਸ ਦਰਜ ਹੈ ਹਾਲਾਂਕਿ ਉਸ ਪੱਤਰਕਾਰ ਤੋਂ ਵੀ ਪਿੱਛਗਿੱਛ ਹੋਣੀ ਚਾਹੀਦੀ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਨਿਊ ਤੇ ਮਾਣਯੋਗ ਅਦਾਲਤਾਂ ਨੇ ਵੀ ਜਾਂਚ ਕੀਤੀ ਸੀ ਪਰ ਉਸ ਕੇਸ ਨੂੰ ਦਬਾ ਦਿੱਤਾ ਗਿਆ ਸੀ ਕੁੱਝ ਹੋਰ ਵੀ ਅਫ਼ਸਰਾਂ ਦਾ ਨਾਮ ਸਾਹਮਣੇ ਆਇਆ ਸੀ

6) ਸਾਬਕਾ AIG ਆਸ਼ੀਸ਼ ਕਪੂਰ ਇਲਜ਼ਾਮ ਨੇ ਕਿ 2016 ‘ਚ ਇੱਕ ਮਹਿਲਾ ਕੈਦੀ ਦੇ ਪਰਿਵਾਰ ਨੂੰ ਜ਼ਮਾਨਚ ਦਵਾਉਣ ਦੇ ਨਾਮ ਤੇ 1 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੀ ਗੱਲ ਕਹੀ ਗਈ ਸੀ ।
7) DSP ਇੰਟੈਲੀਜੈਂਸ ਪਵਨ ਕੁਮਾਰ ਤੇ ਇਲਜ਼ਾਮ ਨੇ ਕਿ 2016 ‘ਚ ਇੱਕ ਮੁਲਜ਼ਮ ਨੂੰ 1 ਕਰੋੜ ਦੇ ਬਦਲੇ ਬੇਕਸੂਰ ਘੋਸ਼ਿਤ ਕੀਤਾ ਗਿਆ ਸੀ
8) ਜ਼ੀਰਕਪੁਰ ਥਾਣ ਦੇ ASI ਹਰਜਿੰਦਰ ਸਿੰਘ ‘ਤੇ ਇਲਜ਼ਾਮ ਨੇ ਕਿ AIG ਆਸ਼ੀਸ਼ ਕਪੂਰ ਦੇ ਵਿਚਾਲੇ ਵਜੋਂ ਇਹ ਸਖ਼ਸ਼ ਕੰਮ ਕਰਦਾ ਸੀ
9) ਬਰਖ਼ਾਸਤ PAP ਮੁਲਾਜ਼ਮ ਅਮਰਦੀਪ ਸਿੰਘ ਬੌਕਸਰ ‘ਤੇ ਇਲਜ਼ਾਮ ਹੈ ਕਿ ਪਾਕਿਸਤਾਨ ਸਮਰਥਿਤ ਅੰਤਰਰਾਸ਼ਟਰੀ ਹੈਰੋਇਨ ਦਾ ਮੁੱਖ ਕਰਤਾ ਧਰਤਾ ਇਸਨੂੰ ਦੱਸਿਆ ਗਿਆ ਸੀ
10) ਪੰਜਾਬ ਵਿਜੀਲੈਂਸ ਦੇ ਮੁਖੀ ਜੋ ਕਿ ਰੀਡਰ ਸੀ ਇੰਸਪੈਕਟਰ ਸੀ ਓ.ਪੀ.ਰਾਣਾ ਜੋ ਕਿ ਪੁਲਿਸ ਦੀ ਗ੍ਰਿਫ਼ਤ ਦੇ ਵਿੱਚ ਨੇ ਉਨ੍ਹਾਂ ਤੇ ਇਲਜ਼ਾਮ ਨੇ ਕਿ ਗੁਪਤ ਫਾਈਲਾਂ ਲੀਕ ਕੀਤੀਆਂ ਗਈਆਂ ਨੇ
11) ASI ਵਿਜੀਲੈਂਸ ਬਿਊਰੋ ਗੋਪਾਲ ਸਿੰਘ ਤੇ ਇਲਜ਼ਾਮ ਨੇ ਕਿ ਇੱਕ ਪ੍ਰਕਿਰਿਆ ਲਈ FIR ਲਈ ਗੈਰ-ਕਾਨੂੰਨੀ ਰਕਮ ਦੀ ਮੰਗ ਕੀਤੀ ਗਈ ਤਾਂ ਜੋ ਸਖ਼ਤ ਧਰਾਵਾਂ ਨਾਲ ਕੇਸ ਨੂੰ ਜੋੜਿਆ ਜਾ ਸਕੇ
12) ASI ਹਰਪਾਲ ਸਿੰਘ ਨੂੰ ਮਾਰਚ 2015 ‘ਚ ਕੇਸ ‘ਚ ਪੱਖ ਲੈਣ ਲਈ 20 ਹਜ਼ਾਰ ਦੀ ਗੈਰ ਕਾਨੂੰਨੀ ਰਕਮ ਲਈ ਸੀ ਹਾਲਾਂਕਿ ਸੀਬੀਆਈ ਨੇ ਇਸਨੂੰ ਟਰੈਪ ਕਰਕੇ ਗ੍ਰਿਫ਼ਤਾਰ ਵੀ ਕੀਤਾ ਸੀ










