ਬਟਾਲਾ ਗ੍ਰਨੇਡ ਹਮਲੇ ਵਿੱਚ ਵੱਡੀ ਸਫ਼ਲਤਾ
ਪੰਜਾਬ ਪੁਲਿਸ ਨੂੰ ਬਟਾਲਾ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ । ਕਾਊਂਟਰ ਇੰਟੈਲੀਜੈਂਸ ਜਲੰਧਰ ਦੇ ਵੱਲੋਂ ਬਟਾਲਾ ਪੁਲਿਸ ਨਾਲ ਮਿਲ ਕੇ ਚਲਾਏ ਗਏ ਇੱਕ ਖੁਫੀਆ ਜਾਣਕਾਰੀ ‘ਤੇ ਆਧਾਰਿਤ ਸਾਂਝੇ ਅਪ੍ਰੇਸ਼ਨ ਦੌਰਾਨ ਬਟਾਲਾ ਗ੍ਰਨੇਡ ਹਮਲੇ ਵਿੱਚ ਸ਼ਾਮਲ ਤੀਜੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ—ਜੋ ਕਿ ਪੁਰਤਗਾਲ ਸਥਿਤ ਬੀ.ਕੇ.ਆਈ (BKI) ਮਾਸਟਰਮਾਈਂਡ ਦੁਆਰਾ ਸੰਚਾਲਿਤ ਆਈ.ਐੱਸ.ਆਈ (ISI)-ਸਮਰਥਿਤ ਅੱਤਵਾਦੀ ਮੋਡਿਊਲ ਦਾ ਇੱਕ ਹਰਕਾਰਾ (ਓਪਰੇਟਿਵ) ਹੈ।

ਪੁਲਿਸ ਨੂੰ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ, ਮੋਡਿਊਲ ਦੇ ਹੋਰ ਮੈਂਬਰਾਂ ਨਾਲ ਮਿਲ ਕੇ ਆਪਣੇ ਪੁਰਤਗਾਲ ਸਥਿਤ ਹੈਂਡਲਰ ਦੇ ਨਿਰਦੇਸ਼ਾਂ ‘ਤੇ 01-08-2026 ਨੂੰ ਪੁਲਿਸ ਚੌਂਕੀ ਅਰਬਨ ਅਸਟੇਟ, ਬਟਾਲਾ ‘ਤੇ ਹੋਏ ਹਮਲੇ ਵਿੱਚ ਸ਼ਾਮਲ ਸੀ। ਅਤੇ ਇਸ ਘਟਨਾ ਤੋਂ ਬਾਅਦ, ਦੋਸ਼ੀ ਲੁਕ ਗਿਆ ਸੀ ਅਤੇ ਕਥਿਤ ਤੌਰ ‘ਤੇ ਪੰਜਾਬ ਭਰ ਦੇ ਪੁਲਿਸ ਅਦਾਰਿਆਂ ‘ਤੇ ਅਜਿਹੇ ਹੋਰ ਹਮਲਿਆਂ ਦੀ ਯੋਜਨਾ ਬਣਾ ਰਿਹਾ ਸੀ।
ਪੂਰੇ ਅੱਤਵਾਦੀ ਨੈੱਟਵਰਕ ਦਾ ਪਰਦਾਫਾਸ਼ ਕਰਨ, ਵਿਦੇਸ਼ੀ ਹੈਂਡਲਰਾਂ ਅਤੇ ਸਥਾਨਕ ਨੈੱਟਵਰਕ ਦੀ ਪਛਾਣ ਕਰਨ ਅਤੇ ਇਸ ਸਾਜ਼ਿਸ਼ ਵਿੱਚ ਸ਼ਾਮਲ ਸਾਰੇ ਅਗਲੇ-ਪਿਛਲੇ ਸਬੰਧਾਂ ਨੂੰ ਸਥਾਪਿਤ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ।ਪੰਜਾਬ ਭਰ ਵਿੱਚ ਅੱਤਵਾਦੀ ਨੈੱਟਵਰਕਾਂ ਨੂੰ ਖਤਮ ਕਰਨ, ਸੰਗਠਿਤ ਅਪਰਾਧ ਨੂੰ ਨੱਥ ਪਾਉਣ ਅਤੇ ਅਮਨ-ਸ਼ਾਂਤੀ, ਸੁਰੱਖਿਆ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।










