BREAKING

DelhiIndiaPunjab

ਯੂਰਪ ਤੋਂ ਭਾਰਤ ਲਿਆਂਦਾ ਗਿਆ ਗੈਂਗਸਟਰ ਅੰਮ੍ਰਿਤ ਦਾਲਮ

ਯੂਰਪ ਤੋਂ ਭਾਰਤ ਲਿਆਂਦਾ ਗਿਆ ਗੈਂਗਸਟਰ ਅੰਮ੍ਰਿਤ ਦਾਲਮ

ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਜੱਗੂ ਭਗਵਾਨਪੁਰੀਆ ਗੈਂਗ ਦੇ ਮੁੱਖ ਗੁਰਗੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਨੂੰ ਮੋਲਦੋਵਾ ਤੋਂ ਭਾਰਤ ਲਿਆਂਦਾ ਹੈ। ਡੀਜੀਪੀ ਗੌਰਵ ਯਾਦਵ ਅਨੁਸਾਰ ਪੰਜਾਬ ਪੁਲਿਸ ਦੇ ਇਤਿਹਾਸ ‘ਚ ਯੂਰਪੀ ਦੇਸ਼ ਤੋਂ ਕਿਸੇ ਵੱਡੇ ਭਗੌੜੇ ਅਪਰਾਧੀ ਦਾ ਇਹ ਪਹਿਲਾ ਸਫ਼ਲ ਪ੍ਰਤਿਅਰਪਣ ਹੈ।

‘ਓਪਰੇਸ਼ਨ ਈਸਟਰਨ ਰੀਚ’: ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਅਤੇ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟ੍ਰਾਡੀਸ਼ਨ ਸੈੱਲ (OFTEC) ਨੇ 6 ਮਹੀਨਿਆਂ ਤੱਕ ਗੁਪਤ ‘ਓਪਰੇਸ਼ਨ ਈਸਟਰਨ ਰੀਚ’ ਚਲਾ ਕੇ ਇਸ ਅਪ੍ਰੇਸ਼ਨ ਨੂੰ ਨੇਪਰੇ ਚਾੜ੍ਹਿਆ।

ਰੈੱਡ ਕੋਰਨਰ ਨੋਟਿਸ ‘ਤੇ ਗ੍ਰਿਫ਼ਤਾਰੀ: ਅੰਮ੍ਰਿਤ ਦਾਲਮ ਨੂੰ 7 ਮਾਰਚ ਨੂੰ ਮੋਲਦੋਵਾ ਸਰਹੱਦ ‘ਤੇ ਇੰਟਰਪੋਲ ਦੇ ਰੈੱਡ ਨੋਟਿਸ ਦੇ ਆਧਾਰ ‘ਤੇ ਹਿਰਾਸਤ ‘ਚ ਲਿਆ ਗਿਆ ਸੀ, ਜੋ ਪੰਜਾਬ ਪੁਲਿਸ ਵੱਲੋਂ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਜਾਰੀ ਕਰਵਾਇਆ ਗਿਆ ਸੀ।

ਗੰਭੀਰ ਅਪਰਾਧਿਕ ਮਾਮਲੇ: ਮੁਲਜ਼ਮ ‘ਤੇ ਪੰਜਾਬ ਵਿੱਚ ਕਤਲ, ਕਤਲ ਦੀ ਕੋਸ਼ਿਸ਼, UAPA, ਆਰਮਜ਼ ਐਕਟ, ਨਸ਼ਾ ਤਸਕਰੀ ਅਤੇ ਫਿਰੌਤੀ ਵਰਗੇ ਕਈ ਸੰਗਠਿਤ ਅਪਰਾਧਾਂ ਦੇ ਗੰਭੀਰ ਕੇਸ ਦਰਜ ਹਨ।

ਅੰਤਰਰਾਸ਼ਟਰੀ ਏਜੰਸੀਆਂ ਦਾ ਕੀਤਾ ਧੰਨਵਾਦ: ਡੀਜੀਪੀ ਨੇ ਇਸ ਸਫ਼ਲਤਾ ਲਈ AGTF, OFTEC ਸਮੇਤ ਮੋਲਦੋਵਾ ਤੇ ਅਜ਼ਰਬਾਈਜਾਨ ਦੇ ਅਧਿਕਾਰੀਆਂ, CBI, ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ ‘ਚ ਛਿਪੇ ਅਪਰਾਧੀਆਂ ਨੂੰ ਕਾਨੂੰਨ ਦੇ ਘੇਰੇ ‘ਚ ਲਿਆਂਦਾ ਜਾਵੇਗਾ।

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds