ਜਪਾਨ ਏਅਰਲਾਈਨਜ਼ ਦਾ ਬੋਇੰਗ ਜਹਾਜ਼ 26 ਹਜ਼ਾਰ ਫੁੱਟ ਹੇਠਾਂ ਡਿੱਗਣ ਤੋਂ ਬਚਿਆ, 191 ਯਾਤਰੀਆਂ ਦੀ ਬਚੀ ਜਾਨ

ਮੁਹਾਲੀ – ਜਾਪਾਨ ਵਿੱਚ ਇੱਕ ਵੱਡਾ ਹਾਦਸਾ ਤੋਂ ਬਚਾਅ ਹੋ ਗਿਆ, ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਚੀਨ ਤੋਂ ਟੋਕੀਓ ਜਾ ਰਿਹਾ ਸੀ, ਜਿਸ ਦੌਰਾਨ ਜਹਾਜ਼ ਤੋਂ ਪਾਇਲਟ ਸੰਤੁਲਨ ਖੋਅ ਬੈਠਾ ਤੇ 26 ਹਜ਼ਾਰ ਹੇਠਾਂ ਡਿੱਗਣ ਲੱਗਾ। ਜਹਾਜ਼ ਨੇ ਸ਼ੰਘਾਈ ਵਿੱਚ ਉਡਾਣ ਭਰੀ ਤਾਂ ਜਹਾਜ਼ ਵਿੱਚ ਖਰਾਬੀ ਆ ਗਈ ਤੇ ਜਹਾਜ਼ ਅਚਾਨਕ ਹੇਠਾਂ ਆਉਣਾ ਸ਼ੁਰੂ ਹੋ ਗਿਆ। ਜਦ ਜਹਾਜ਼ ਲਗਭਗ 26 ਹਜ਼ਾਰ ਫੁੱਟ ਤੋਂ ਹੇਠਾਂ ਡਿੱਗ ਰਿਹਾ ਸੀ ਤਾਂ ਯਾਤਰੀ ਇਸ ਦੌਰਾਨ ਘਬਰਾਂ ਗਏ ਤੇ ਵਿਦਾਇਗੀ ਸੰਦੇਸ਼ ਲਿਖਣ ਲੱਗ ਗਏ। ਪਰ ਵੱਡਾ ਜਹਾਜ਼ ਹਾਦਸਾ ਹੋਣ ਤੋਂ ਬਚ ਗਿਆ, ਅੰਤ ਵਿੱਚ ਜਹਾਜ਼ ਸੁਰੱਖਿਅਤ ਜ਼ਮੀਨ ਤੇ ਉਤਰ ਗਿਆ।    
 


ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਬੋਇੰਗ ਜਹਾਜ਼ ਵਿੱਚ 191 ਯਾਤਰੀ ਸਵਾਰ ਸਨ। ਚਾਲਕ ਦਲ ਦੇ ਮੈਂਬਰਾਂ ਸਮੇਤ ਯਾਤਰੀ ਲਗਭਗ 200 ਦੇ ਕਰੀਬ ਸਨ। ਮਿਲੀ ਜਾਣਕਾਰੀ ਅਨੁਸਾਰ ਜ਼ਿਆਦਾਤਰ ਯਾਤਰੀ ਚੀਨ ਦੇ ਸਨ। ਜੋ ਜਾਪਾਨ ਦੇ ਟੋਕੀਓ ਜਾ ਰਹੇ ਸਨ। ਸਰਕਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਬਿਨ ਵਿੱਚ ਕੁਝ ਤਕਨੀਕੀ ਖਰਾਬੀ ਸੀ, ਜਿਸ ਨੂੰ ਪਾਇਲਟਾਂ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਖਰਾਬੀ ਠੀਕ ਨਾ ਹੋ ਸਕੀ ਤੇ ਜਹਾਜ਼ ਤੋਂ ਕੰਟਰੋਲ ਖੋਅ ਗਿਆ। ਜਿਸ ਕਾਰਨ ਵਜੋਂ ਜਹਾਜ਼ 10 ਮਿੰਟਾਂ ਵਿੱਚ 26 ਹਜ਼ਾਰ ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗਦੇ ਬੱਚ ਗਿਆ ਤੇ ਯਾਤਰੀ ਤੇ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਲੈਂਡ ਕਰ ਗਏ। 
 


ਜਹਾਜ਼ ਨੇ ਕੈਬਿਨ ਵਿੱਚ ਹਵਾ ਦੇ ਦਬਾਅ ਨੂੰ ਬਣਾਈ ਰੱਖਣ ਵਾਲੇ ਪ੍ਰੈਸ਼ਰਾਈਜ਼ੇਸ਼ਨ ਸਿਸਟਮ ਵਿੱਚ ਖਰਾਬੀ ਬਾਰੇ ਚੇਤਾਵਨੀ ਜਾਰੀ ਕੀਤੀ। ਖਰਾਬੀ ਹੋਣ ਕਾਰਨ ਪਾਇਲਟਾਂ ਨੇ ਏਅਰ ਟ੍ਰੈਫਿਕ ਕੰਟਰੋਲਰ ਨਾਲ ਸੰਪਰਕ ਕੀਤਾ। ਚੇਤਾਵਨੀ ਸੁਣਦੇ ਹੀ ਜਹਾਜ਼ ਵਿੱਚ ਲੋਕ ਘਬਰਾ ਗਏ ਤੇ ਚੀਕਣ ਲਗੇ। ਲੋਕਾਂ ਨੂੰ ਡਰ ਲੱਗਣ ਲਗ ਗਿਆ ਕਿ ਹੁਣ ਕੁਝ ਨਹੀਂ ਬਚੇਗਾ, ਜਿਸ ਕਾਰਨ ਲੋਕਾਂ ਨੇ ਆਪਣੀ ਆਖਰੀ ਇੱਛਾ ਲਿਖਣੀ ਸ਼ੁਰੂ ਕਰ ਦਿੱਤੀ। ਪਰ ਚਮਤਕਾਰ ਹੀ ਹੋਇਆ ਤੇ ਪਾਇਲਟ ਨੇ ਸੁਰੱਖਿਅਤ ਜਹਾਜ਼ ਦੀ ਲੈਡਿੰਗ ਕੀਤੀ। 
Exit mobile version