ਜਲੰਧਰ ‘ਚ ਸਪਾ ਸੈਂਟਰਾਂ ‘ਤੇ ਪਈ ਰੇਡ !
ਜਲੰਧਰ ਦੇ ਥਾਣਾ 7 ਦੇ ਅਧੀਨ ਆਉਂਦੇ ਗੜ੍ਹਾ ਰੋਡ ‘ਤੇ ਸਥਿਤ ਗ੍ਰੈਂਡ ਸਪਾ ਸੈਂਟਰ ‘ਚ ਪੁਲਿਸ ਨੇ ਛਾਪੇਮਾਰੀ ਕੀਤੀ। ਇਸ ਦੌਰਾਨ ਗ੍ਰੈਂਡ ਸਪਾ ਸੈਂਟਰ ਤੋਂ ਪੁਲਿਸ ਨੇ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਹਿਰਾਸਤ ‘ਚ ਲਿਆ ਅਤੇ ਥਾਣੇ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਵਾਈ ਦੌਰਾਨ 8 ਤੋਂ 10 ਕੁੜੀਆਂ ਅਤੇ 4 ਤੋਂ 6 ਨੌਜਵਾਨਾਂ ਨੂੰ ਹਿਰਾਸਤ ‘ਚ ਲਿਆ ਗਿਆ। ਅਸਲ ‘ਚ, ਕਾਫ਼ੀ ਸਮੇਂ ਤੋਂ ਇਲਾਕੇ ‘ਚ ਸਪਾ ਸੈਂਟਰਾਂ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ।ਕਿਹਾ ਜਾ ਰਿਹਾ ਹੈ ਕਿ ਸਪਾ ਸੈਂਟਰ ਦੀ ਆੜ ‘ਚ ਦੇਹ ਵਪਾਰ ਦਾ ਧੰਦਾ ਚਲਾਏ ਜਾਣ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਕਈ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਹਿਰਾਸਤ ‘ਚ ਲਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਅੱਜ ਗੁਪਤ ਸੂਚਨਾ ਦੇ ਆਧਾਰ ‘ਤੇ ਸਪਾ ਸੈਂਟਰ ‘ਚ ਛਾਪੇਮਾਰੀ ਕੀਤੀ।ਸੂਤਰਾਂ ਅਨੁਸਾਰ ਪੁਲਿਸ ਅਜੇ ਹੋਰਨਾਂ ਸਪਾ ਸੈਂਟਰਾਂ ‘ਤੇ ਵੀ ਛਾਪੇਮਾਰੀ ਕਰਨ ਦੀ ਤਿਆਰੀ ‘ਚ ਹੈ। ਹਾਲਾਂਕਿ ਗ੍ਰੈਂਡ ਸਪਾ ਸੈਂਟਰ ‘ਚ ਹੋਈ ਛਾਪੇਮਾਰੀ ਨੂੰ ਲੈ ਕੇ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ, ਪਰ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਹੋਰਨਾਂ ਸਪਾ ਸੈਂਟਰਾਂ ‘ਚ ਹੜਕੰਪ ਮਚ ਗਿਆ ਹੈ।

ਕਈ ਸੈਂਟਰਾਂ ‘ਚ ਚੱਲ ਰਿਹਾ ਹੈ ਦੇਹ ਵਪਾਰ ਦਾ ਧੰਦਾ: ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗੜ੍ਹਾ ਰੋਡ ‘ਤੇ ਸਥਿਤ ਹੋਰਨਾਂ ਸਪਾ ਸੈਂਟਰਾਂ ‘ਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਚੁੱਕੀ ਹੈ, ਪਰ ਉਸ ਦੇ ਬਾਵਜੂਦ ਕੁਝ ਸਪਾ ਸੈਂਟਰਾਂ ‘ਚ ਦੇਹ ਵਪਾਰ ਦਾ ਧੰਦਾ ਸ਼ਰੇਆਮ ਚੱਲ ਰਿਹਾ ਹੈ। ਅਜਿਹੇ ‘ਚ ਦੇਖਣਾ ਇਹ ਹੋਵੇਗਾ ਕਿ ਪੁਲਿਸ ਕੋਈ ਸਖ਼ਤ ਕਾਰਵਾਈ ਕਰਦੀ ਹੈ ਜਾਂ ਫਿਰ ਸਪਾ ਸੈਂਟਰਾਂ ‘ਚ ਗੈਰ-ਕਾਨੂੰਨੀ ਕੰਮ ਇਵੇਂ ਹੀ ਜਾਰੀ ਰਹੇਗਾ।










