ਕੈਨੇਡਾ ਅਤੇ ਅਮਰੀਕਾ ਦੀਆਂ ਮੁੱਖ ਜਾਂਚ ਏਜੰਸੀਆਂ ਨੂੰ ਮਿਲੀ ਵੱਡੀ ਸਫ਼ਲਤਾ !
ਓਂਟਾਰੀਓ ਦੀ ਵਿੰਡਸਰ ਪੁਲਿਸ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਤਸਕਰੀ ਵਿਰੋਧੀ ਜਾਂਚ ਵਿੱਚ ਕੈਨੇਡਾ ਅਤੇ ਅਮਰੀਕਾ ਦੀਆਂ ਮੁੱਖ ਜਾਂਚ ਏਜੰਸੀਆਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇਸ ਸਾਂਝੀ ਕਾਰਵਾਈ ਦੌਰਾਨ 139 ਮਿਲੀਅਨ ਡਾਲਰ ਦੀ ਕੀਮਤ ਦੇ ਨਸ਼ੀਲੇ ਪਦਾਰਥ (ਲਗਭਗ 1.7 ਟਨ) ਬਰਾਮਦ ਕੀਤੇ ਗਏ ਹਨ। ਮਾਮਲੇ ਵਿੱਚ ਕੁੱਲ 21 ਵਿਅਕਤੀਆਂ ‘ਤੇ ਦੋਸ਼ (ਚਾਰਜ) ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ 19 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ 2 ਫ਼ਰਾਰ ਹਨ।
ਵਿੰਡਸਰ ਪੁਲਿਸ ਸਰਵਿਸ ਨੇ ਇਹ ਜਾਂਚ ਜਨਵਰੀ 2025 ਵਿੱਚ ਸ਼ੁਰੂ ਕੀਤੀ ਸੀ। ਬਾਅਦ ਵਿੱਚ ਇਸ ਵਿੱਚ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP), ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA), ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਜ਼ (HSI) ਅਤੇ ਅਮਰੀਕੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (DEA) ਵੀ ਸ਼ਾਮਲ ਹੋ ਗਏ। ਟੋਰਾਂਟੋ ਪੁਲਿਸ ਸਰਵਿਸ ਅਤੇ ਪੀਲ ਰੀਜਨਲ ਪੁਲਿਸ ਨੇ ਵੀ ਜਾਂਚ ਅਤੇ ਗ੍ਰਿਫ਼ਤਾਰੀਆਂ ਵਿੱਚ ਅਹਿਮ ਸਹਿਯੋਗ ਦਿੱਤਾ।

ਨਾਮਜ਼ਦ ਕੀਤੇ ਗਏ 21 ਮੁਲਜ਼ਮਾਂ ਵਿੱਚੋਂ 13 ਪੰਜਾਬੀ ਹਨ, ਜਦਕਿ ਦੋ ਵਿਅਕਤੀਆਂ ਦੇ ਨਾਂ ਫਿਲਹਾਲ ਜਾਰੀ ਨਹੀਂ ਕੀਤੇ ਗਏ ਹਨ।
ਨਾਮਜ਼ਦ ਕੀਤੇ ਗਏ ਪੰਜਾਬੀਆਂ ਦੇ ਵੇਰਵੇ:
ਗਗਨਦੀਪ ਠਿੰਡਲ (27), ਬਰੈਂਪਟਨ: 10 ਚਾਰਜ
ਸਿਮਰਨਜੀਤ ਸਿੰਘ (32), ਬਰੈਂਪਟਨ: 12 ਚਾਰਜ
ਤਰਮਿੰਦਰ ਸਿੰਘ (19), ਬਰੈਂਪਟਨ: 9 ਚਾਰਜ
ਮਹਿਕਪ੍ਰੀਤ ਸਿੰਘ (24), ਬਰੈਂਪਟਨ: 8 ਚਾਰਜ
ਕਰਨਦੀਪ ਸਿੰਘ (27), ਬਰੈਂਪਟਨ: 6 ਚਾਰਜ
ਗੁਨਦੀਪ ਤਾਰੀਵਾਲ (32), ਬਰੈਂਪਟਨ: 4 ਚਾਰਜ
ਕੰਵਰਪਾਲ ਕੁੱਲਰ (32), ਲਾਸਾਲ: 2 ਚਾਰਜ
ਜਤਿੰਦਰਪਾਲ ਸਿੰਘ (39), ਬਰੈਂਪਟਨ: 2 ਚਾਰਜ
ਜਸਵਿੰਦਰ ਸੋਹੀ (55), ਬਰੈਂਪਟਨ: 2 ਚਾਰਜ
ਤੇਜਵਿੰਦਰ ਸੰਧੂ (29), ਬਰੈਂਪਟਨ: 2 ਚਾਰਜ
ਹਰਵਿੰਦਰ ਸੰਧੂ (33), ਕਿਚਨਰ: 2 ਚਾਰਜ
ਹਰਿੰਦਰਪਾਲ ਗਰੇਵਾਲ (34), ਬੈਰੀ: 2 ਚਾਰਜ
ਅਵਤਾਰ ਸਹੋਤਾ (54), ਸ਼ੈਲਬਰਨ: 2 ਚਾਰਜ