ਲੀਮਾ ‘ਚ ਆਇਆ ਭੂਚਾਲ, 1 ਦੀ ਵਿਅਕਤੀ ਦੀ ਮੌਤ, 5 ਜ਼ਖਮੀ

ਮੋਹਾਲੀ :  ਪੇਰੂ ਦੇ ਕੇਂਦਰੀ ਤੱਟ ਤੇ 5.6 ਤੀਬਰਤਾ ‘ਤੇ ਭੂਚਾਲ ਆਇਆ। ਭੂਚਾਲ ਇੰਨਾ ਜ਼ਿਆਦਾ ਭਿਆਨਕ ਸੀ ਕਿ ਲੀਮਾ ਅਤੇ ਬੰਦਰਗਾਹ ਸ਼ਹਿਰ ਕੈਲਾਓ ਚ ਤਬਾਹੀ ਮੰਚ ਗਈ। ਭੂਚਾਲ ਦੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਨਾਲ ਹੀ 5 ਵਿਅਕਤੀ ਜ਼ਖਮੀ ਹੋ ਗਏ ਹਨ।  

ਭੂਚਾਲ ਤੇ ਪੁਲਿਸ ਕਰਨਲ ਨੇ ਦੱਸਿਆ ਕਿ 36 ਸਾਲ ਵਿਅਕਤੀ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਭੂਚਾਲ ਕਾਰਨ ਇਮਾਰਤ ਦੀ ਕੰਧ ਟੁੱਟ ਗਈ ਜੋ ਬਾਹਰ ਖੜੇ ਵਿਅਕਤੀ ਦੇ ਸਿਰ ਤੇ ਡਿੱਗੀ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਜ਼ਖਮੀ ਹੋਏ ਪੰਜ ਲੋਕਾਂ ਦਾ ਹਸਪਤਾਲਾਂ ਵਿੱਚ ਇਲਾਜ ਕੀਤਾ ਜਾ ਰਿਹਾ ਹੈ।

ਭੂਚਾਲ ਕਾਰਨ ਸੜਕਾਂ ਅਤੇ ਵਿਦਿਅਕ ਕੇਂਦਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਲੀਮਾ ਦੇ ਸਾਰੇ ਜ਼ਿਲ੍ਹਿਆਂ ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲੀਮਾ ਦੇ ਅਲਬਰਟੋ ਗੈਲਾਰਡੋ ਸਟੇਡੀਅਮ ਵਿੱਚ ਪੇਸ਼ੇਵਰ ਫੁੱਟਬਾਲ ਮੈਚ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਸੀ।
Exit mobile version