ਕੀ ਡੌਨਲਡ ਟਰੰਪ ਦੇ ਜੰਗਬੰਦੀ ਐਲਾਨ ਤੋਂ ਬਾਅਦ ਇਰਾਨ ਤੇ ਇਜ਼ਰਾਈਲ ‘ਚ ਰੁਕੇਗੀ ਜੰਗ ?

ਮੁਹਾਲੀ- ਇਰਾਨ ਅਤੇ ਇਜ਼ਰਾਈਲ ਦੇ ਦੋਵੇਂ ਦੇਸ਼ਾਂ ਚ ਪਿਛਲੇ ਕਈ ਦਿਨਾਂ ਤੋਂ ਤਣਾਅ ਭਰਿਆ ਮਾਹੌਲ ਹੈਅਤੇ ਇਹ ਤਣਾਅ ਲਗਾਤਾਰ ਜਾਰੀ ਹੈਇਸ ਤਣਾਅ ਨੂੰ ਖ਼ਤਮ ਕਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇੱਕ ਬਿਆਨ ਜਾਰੀ ਕੀਤਾ ਹੈਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਚਲ ਰਹੀ ਜੰਗ ਨੂੰ ਰੋਕਿਆ ਜਾ ਸਕਦਾ ਹੈਪਰ ਇਸ ਬਿਆਨ ਤੇ ਅਜੇ ਇਰਾਨ ਅਤੇ ਇਜ਼ਰਾਈਲ ਵੱਲੋਂ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈl

ਦੂਜੇ ਪਾਸੇਇਰਾਨ ਅਤੇ ਇਜ਼ਰਾਈਲ ਦੇ ਅਚਾਨਕ ਜੰਗਬੰਦੀ ਦੇ ਐਲਾਨ ਤੇ ਸਾਰਿਆਂ ਨੂੰ ਉਲਝਾਇਆ ਹੋਇਆ ਹੈਕਿਉਂਕਿ ਇੱਕ ਸੀਨੀਅਰ ਇਰਾਨੀ ਅਧਿਕਾਰੀ ਨੇ ਕਿਹਾ ਕਿ ਤਹਿਰਾਨ ਨੂੰ ਅਮਰੀਕਾ ਤੋਂ ਕੋਈ ਰਸਮੀ ਪ੍ਰਸਤਾਵ ਨਹੀਂ ਮਿਲਿਆ ਹੈ, “ਇਸ ਸਮੇਂਦੁਸ਼ਮਣ ਇਰਾਨ ਤੇ ਹਮਲਾ ਕਰ ਰਿਹਾ ਹੈਅਤੇ ਇਰਾਨ ਆਪਣੇ ਜਵਾਬੀ ਹਮਲਿਆਂ ਨੂੰ ਤੇਜ਼ ਕਰਨ ਦੀ ਕਗਾਰ ਤੇ ਹੈਅਤੇ ਆਪਣੇ ਦੁਸ਼ਮਣਾਂ ਦੇ ਝੂਠ ਸੁਣਨ ਲਈ ਤਿਆਰ ਨਹੀਂ ਹੈ,” ਇਸ ਦੌਰਾਨਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਕਿ ਜੰਗਬੰਦੀ ਤੇ ਇਜ਼ਰਾਈਲ ਅਤੇ ਇਰਾਨ ਵਿਚਕਾਰ ਕੋਈ “ਸਮਝੌਤਾ” ਨਹੀਂ ਹੋਇਆ ਹੈ।

ਇਸ ਦੇ ਨਾਲ ਹੀ ਜੰਗਬੰਦੀ ਦਾ ਐਲਾਨ ਕਰਦੇ ਹੋਏਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਵਿੱਟਰ ਤੇ ਲਿਖਿਆ, “ਸਾਰਿਆਂ ਨੂੰ ਵਧਾਈਆਂ! ਇਰਾਨ ਅਤੇ ਇਜ਼ਰਾਈਲ ਵਿਚਕਾਰ ਇੱਕ ਸੰਪੂਰਨ ਅਤੇ ਅੰਤਿਮ ਜੰਗਬੰਦੀ ਤੇ ਸਹਿਮਤੀ ਬਣ ਗਈ ਹੈ। ਜੰਗਬੰਦੀ ਛੇ ਘੰਟਿਆਂ ਦੇ ਅੰਦਰ ਸ਼ੁਰੂ ਹੋ ਜਾਵੇਗੀ ਅਤੇ ਇਰਾਨ ਨੂੰ ਪਹਿਲਾਂ ਇਸ ਦੀ ਪਾਲਣਾ ਕਰਨੀ ਪਵੇਗੀ। ਇਰਾਨ ਦੇ ਜੰਗਬੰਦੀ ਦੀ ਪਾਲਣਾ ਕਰਨ ਤੋਂ ਬਾਅਦਇਜ਼ਰਾਈਲ ਵੀ 12 ਘੰਟਿਆਂ ਬਾਅਦ ਜੰਗਬੰਦੀ ਵਿੱਚ ਸ਼ਾਮਲ ਹੋਵੇਗਾ। 24 ਘੰਟਿਆਂ ਬਾਅਦਜੰਗ ਨੂੰ ਰਸਮੀ ਤੌਰ ਤੇ ਖਤਮ ਮੰਨਿਆ ਜਾਵੇਗਾ।” ਡੌਨਲਡ ਟਰੰਪ ਨੇ ਇਰਾਨ ਅਤੇ ਇਜ਼ਰਾਈਲ ਦੇ ਲਚਕੀਲੇਪਣਹਿੰਮਤ ਅਤੇ ਬੁੱਧੀ ਦੀ ਪ੍ਰਸ਼ੰਸਾ ਕੀਤੀ। “ਦੋਵਾਂ ਦੇਸ਼ਾਂ ਵਿਚਕਾਰ ਇਹ ਜੰਗ ਸਾਲਾਂ ਤੱਕ ਚੱਲ ਸਕਦੀ ਸੀ ਤੇ ਮੱਧ ਪੂਰਬ ਨੂੰ ਤਬਾਹ ਕਰ ਸਕਦੀ ਸੀਪਰ ਇਹ ਨਹੀਂ ਹੋਇਆ ਅਤੇ ਨਾ ਹੀ ਕਦੇ ਇਹ ਹੋਵੇਗਾ।” ਇਸ ਲੰਬੀ ਪੋਸਟ ਦੇ ਅੰਤ ਵਿੱਚਟਰੰਪ ਨੇ ਲਿਖਿਆ – “ਪ੍ਰਮਾਤਮਾ ਇਜ਼ਰਾਈਲ ਨੂੰ ਅਸੀਸ ਦੇਵੇਪ੍ਰਮਾਤਮਾ ਈਰਾਨ ਨੂੰ ਅਸੀਸ ਦੇਵੇਪ੍ਰਮਾਤਮਾ ਮੱਧ ਪੂਰਬ ਨੂੰ ਅਸੀਸ ਦੇਵੇਪ੍ਰਮਾਤਮਾ ਸੰਯੁਕਤ ਰਾਜ ਅਮਰੀਕਾ ਨੂੰ ਅਸੀਸ ਦੇਵੇਅਤੇ ਪ੍ਰਮਾਤਮਾ ਦੁਨੀਆ ਨੂੰ ਅਸੀਸ ਦੇਵੇ!”

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਐਲਾਨ ਤੋਂ ਪਹਿਲਾ ਇਰਾਨ ਨੇ ਇਜ਼ਰਾਇਲ ਤੇ ਕਈ ਮਿਜ਼ਾਇਲਾਂ ਦਾਗੀਆਂ ਹਨਜਿਸ ਨਾਲ ਇਜ਼ਰਾਈਲ ਚ ਕਾਫ਼ੀ ਨੁਕਸਾਨ ਹੋਇਆ ਹੈਹੁਣ ਦੇਖਣਾ ਹੋਵੇਗਾ ਕਿ ਟਰੰਪ ਦੇ ਐਲਾਨ ਤੋਂ ਬਾਅਦ ਕੀ ਇਹ ਜੰਗ ਰੁਕ ਸਕਦੀ ਹੈ?
Exit mobile version