ਪੰਜਾਬ ਦੇ ਨਾਲ ਇਹਨਾਂ ਜਿਲ੍ਹਿਆ ‘ਚ ਮੌਸਮ ਬਦਲਣ ਕਾਰਨ ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ

ਮੋਹਾਲੀ :  ਭਾਰਤ ਵਿੱਚ ਗਰਮੀ ਦਾ ਕਹਿਰ ਤੇਜ਼ੀ ਨਾਲ ਵੱਧ ਰਿਹਾ ਹੈ। ਜਿਸ ਕਾਰਨ ਲੋਕਾਂ ਨੂੰ ਤਪਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰ, ਬੀਤੀ ਰਾਤ ਮੌਸਮ ਨੇ ਕਰਵਟ ਲੈ ਲਈ ਹੈ, ਜਿਸ ਕਾਰਨ ਗਰਮੀ ਤੋਂ ਲੋਕਾਂ ਨੂੰ ਥੋੜੀ ਰਾਹਤ ਮਿਲੀ ਹੈ। ਜੂਨ 2025 ਵਿੱਚ ਭਾਰਤ ਵਿੱਚ ਮੌਸਮ ਦੀ ਸਥਿਤੀ ਵੱਖ-ਵੱਖ ਖੇਤਰਾਂ ਵਿੱਚ ਵਿਭਿੰਨ ਹੈ। ਜੂਨ 2025 ਦੌਰਾਨ ਪੰਜਾਬਹਰਿਆਣਾਦਿੱਲੀਰਾਜਸਥਾਨਉੱਤਰ ਪ੍ਰਦੇਸ਼ ਚ ਭਿਆਨਕ ਗਰਮੀ ਦੀ ਲਹਿਰ ਜਾਰੀ ਹੈ।  

ਅਗਰ ਤਾਪਮਾਨ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਤਾਪਮਾਨ 43-45 ਡਿਗਰੀ ਤੱਕ ਪਹੁੰਚ ਗਿਆ ਹੈ। ਪੰਜਾਬ ਤੇ ਹਰਿਆਣਾ ਚ ਤਾਪਮਾਨ 44-46 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਤਾਪਮਾਨ 42-45 ਡਿਗਰੀ ਦੇ ਵਿਚਕਾਰ ਰਿਹਾI ਪਰ ਕੁਝ ਦਿਨਾਂ ਲਈ ਇਸ ਤਪਸ਼ ਤੋਂ ਰਾਹਤ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।  ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਇੱਕ ਹਫ਼ਤੇ ਤੱਕ ਇੱਥੇ ਤੇਜ਼ ਹਵਾਵਾਂ ਅਤੇ ਗਰਜ-ਤੂਫਾਨ ਦੇ ਨਾਲ-ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। 14 ਜੂਨ ਤੋਂ 17 ਜੂਨ ਤੱਕ ਪੰਜਾਬ ਅਤੇ ਹਰਿਆਣਾ ਵਿੱਚ ਤੇਜ਼ ਹਵਾਵਾਂਗਰਜ-ਤੂਫਾਨ ਅਤੇ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿਚ ਇਸ ਸਮੇਂ ਸੰਘਣੇ ਬੱਦਲ ਛਾਏ ਹੋਏ ਹਨ। 2ਜੂਨ ਦੇ ਨੇੜੇ ਪ੍ਰੀ-ਮੌਨਸੂਨ ਮੀਂਹ ਸ਼ੁਰੂ ਹੋਣ ਦੀ ਸੰਭਾਵਨਾ ਹੈ ਜੋ ਗਰਮੀ ਤੋਂ ਕੁਝ ਰਾਹਤ ਦੇ ਸਕਦੀ ਹੈ।  

ਭਾਰਤ ਮੌਸਮ ਵਿਭਾਗ ਨੇ ਕੀਤਾ ਟਵੀਟ 
 


ਭਾਰਤ ਮੌਸਮ ਵਿਭਾਗ (IMD) ਵੱਲੋਂ ਐਕਸ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਮੌਸਮ ਦਾ ਪੂਰਾ ਵੇਰਵਾ ਦਿੱਤਾ ਹੈ। ਉਹਨਾਂ ਨੇ ਦੱਸਿਆ ਹੈ ਕਿ ਅਗਲੇ ਘੰਟਿਆਂ ਦੌਰਾਨਕੇਰਲਲਕਸ਼ਦੀਪਦੱਖਣੀ ਗੁਜਰਾਤ ਰਾਜਦੱਖਣੀ ਅਤੇ ਉੱਤਰੀ ਮੱਧ-ਪ੍ਰਦੇਸ਼ਉੱਤਰ-ਪ੍ਰਦੇਸ਼ਪੰਜਾਬਹਰਿਆਣਾ ਵਿੱਚ ਕੁਝ ਥਾਵਾਂ ਤੇ ਦਰਮਿਆਨੀ ਮੀਂਹ ਪੈ ਸਕਦਾ ਹੈ ਅਤੇ ਕੁਝ ਥਾਵਾਂ ਤੇ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈI
 
Exit mobile version