ਅੰਮ੍ਰਿਤਸਰ ਅਤੇ ਜਲੰਧਰ ਪਹਿਲਾਂ ਪਹੁੰਚੇਗਾ ਮੌਨਸੂਨ, ਅਤੇ ਸਭ ਤੋਂ ਬਾਅਦ ਪਟਿਆਲਾ ਅਤੇ ਬਠਿੰਡਾ…ਅੱਜ 12 ਜ਼ਿਲ੍ਹਿਆਂ ਲਈ ਮੀਂਹ ਦੀ ਚੇਤਾਵਨੀ ਜਾਰੀ…. ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਮਾਨਸੂਨ 25 ਜੂਨ ਤੋਂ 30 ਜੂਨ ਦੇ ਵਿਚਕਾਰ ਕਿਸੇ ਵੀ ਸਮੇਂ ਆ ਸਕਦਾ… ਵੱਡੇ ਸ਼ਹਿਰਾਂ ਵਿੱਚੋਂ ਮਾਨਸੂਨ ਅੰਮ੍ਰਿਤਸਰ ਵਿੱਚ ਸਭ ਤੋਂ ਪਹਿਲਾਂ ਅਤੇ ਬਠਿੰਡਾ ਵਿੱਚ ਸਭ ਤੋਂ ਬਾਅਦ ਪਹੁੰਚੇਗਾ… 27 ਤੋਂ 30 ਜੂਨ ਦੇ ਵਿਚਕਾਰ ਚੰਡੀਗੜ੍ਹ ਪਹੁੰਚਣ ਦੇ ਆਸਾਰ…ਸ਼ਹਿਰ ਵਿੱਚ 28-29 ਜੂਨ ਦੇ ਆਸ-ਪਾਸ ਮਹੱਤਵਪੂਰਨ ਮੌਨਸੂਨ ਬਾਰਿਸ਼ ਸ਼ੁਰੂ ਹੋ ਸਕਦੀ… ਮੌਸਮ ਵਿਗਿਆਨ ਕੇਂਦਰ ਨੇ ਅੱਜ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਅਤੇ ਨਾਲ ਹੀ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ
ਨਾਲ ਤੇਜ਼ ਹਵਾਵਾਂ ਚੱਲਣਗੀਆਂ।ਇਸ ਵੇਲੇ, ਰਾਜ ਦਾ ਤਾਪਮਾਨ 3.6 ਡਿਗਰੀ ਘੱਟ ਗਿਆ , ਜਿਸ ਨਾਲ ਇਹ ਆਮ ਨਾਲੋਂ 2.3 ਡਿਗਰੀ ਘੱਟ ਹੈ। ਕੱਲ੍ਹ ਬਠਿੰਡਾ ਸਭ ਤੋਂ ਗਰਮ ਸਥਾਨ ਸੀ, ਜਿੱਥੇ ਤਾਪਮਾਨ 38.6 ਡਿਗਰੀ ਦਰਜ ਕੀਤਾ ਗਿਆ। ਗਰਮੀ ਕਾਰਨ, ਕੱਲ੍ਹ ਬਿਜਲੀ ਦੀ ਮੰਗ 16,000 ਮੈਗਾਵਾਟ ਦੇ ਨੇੜੇ ਪਹੁੰਚੀ….
