ਪੰਜਾਬ ਚ ਬੀਜੇਪੀ ਤੇ ਕਈ ਹੋਰ ਪਾਰਟੀਆਂ ਨੇ ਅੰਦਰ ਖ਼ਾਤੇ ਸਮਝੌਤਾ ਕਰ ਲਿਆ ਹੈ, ਕਾਂਗਰਸ ਤੇ ਮੌਜੂਦਾ ਪਾਰਟੀ ਨੂੰ ਪੰਜਾਬ ਚੋਂ ਕਿਵੇਂ ਖਤਮ ਕਰਨਾ ਹੈ, ਕਿਉਂਕਿ ਸਾਰੀਆਂ ਏਜੰਸੀਆਂ ਚਾਹੇ ED ਚਾਹੇ CBI ਉਹ ਕੇਂਦਰ ਸਰਕਾਰ ਦੇ ਨੀਚੇ ਕੰਮ ਕਰਦੀਆਂ ਹਨ, ਇਸ ਕਰਕੇ ਜਿਸ ਸੂਬੇ ਚ ਕੇਂਦਰ ਸਰਕਾਰ ਨਹੀਂ ਹੈ, ਭਾਜਪਾ ਦੀ ਸਰਕਾਰ ਨਹੀਂ ਹੈ ਓਥੇ ਇਸਦਾ ਅਸਰ ਦੇਖਣ ਨੂੰ ਮਿਲਦਾ ਹੈ ਕਿਉਂਕਿ ਉੱਥੇ ਕਾਰਵਾਈ ਸੰਭਵ ਹੈ ਪੰਜਾਬ ਚ ਕਾਂਗਰਸ ਚ ਜਿਹੜਾ ਕਾਟੋ ਕਲੇਸ਼ ਜਿਹੜਾ ਚੱਲ ਰਿਹਾ ਹੈ, ਉਸਦਾ ਫਾਇਦਾ, ਵਿਰੋਧੀ ਧਿਰ ਲੈਣ ਲਈ ਪੂਰਾ ਜ਼ੋਰ ਅਜਮਾ ਰਹੇ ਹਨ, ਇਸਦੇ ਇਲਾਵਾ, ਜਦੋਂ ਤੋਂ ਸਾਬਕਾ CM ਚਰਨਜੀਤ ਸਿੰਘ ਚੰਨੀ ਦੇ ਘਰ ਮੀਟਿੰਗ ਹੋਈ ਹੈ,ਉਦੋਂ ਤੋਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਚ ਪੂਰੀ ਹਲਚਲ ਮਚੀ ਹੋਈ ਹੈ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਫਿਰ ਭਾਵੇਂ ਕੋਈ ਵੀ ਪਾਰਟੀ ਹੋਏ,ਚਾਹੇ ਸ਼੍ਰੋਮਣੀ ਅਕਾਲੀ ਦਲ, ਚਾਹੇ ਕਾਂਗਰਸ ਤੇ ਚਾਹੇ ਭਾਜਪਾ ਇਹ ਸਭ ਰਾਜਾ ਵੜਿੰਗ ਉਤੇ ਹੀ ਇਲਜ਼ਾਮ ਲਗਾ ਰਹੇ ਹਨ, ਕਿ ਇਸਦੇ ਸਮੇਂ ਟ੍ਰਾਂਸਪੋਰਟ ਮੰਤਰੀ ਸਮੇਂ ਬੱਸਾਂ ਤੇ ਜੋ ਬਾਡੀ ਸਗਵਾਈ ਸੀ ਉਸ ਸਮੇਂ ਵੱਡਾ ਘਪਲਾ ਕੀਤਾ ਗਿਆ ਸੀ ਤੇ ਉਹ ਫਾਈਲਾਂ ਅਜੇ ਵੀ ਪੰਜਾਬ ਵਿਜੀਲੈਂਸ ਦੇ ਕੋਲ ਮੌਜੂਦ ਨੇ ਤੇ ਉਦੋਂ ਤੋਂ ਹੀ ਰਾਜਾ ਵੜਿੰਗ ਉੱਪਰ ਗੱਲਾਂ ਉੱਠ ਰਹੀਆਂ ਨੇ ਕਿ ਰਾਜਾ ਵੜਿੰਗ ਨੇ ਸਿਰ ਤੇ CAP ਪਾਕੇ ਕਿਸ ਤਰ੍ਹਂ CM ਦੇ ਅੱਗੇ ਗੋਡੇ ਟੇਕ ਦਿੱਤੇ ਸੀ ਤੇ ਹੁਣ ਪੰਜਾਬ ‘ਚ ਪਿਛਲੇ ਕੁਛ ਦਿਨਾਂ ‘ਚ, ਜੋ ਕੁਛ ਵੀ ਦੇਖਣ ਨੂੰ ਮਿਲ ਰਿਹਾ ਹੈ ਇਸਤੋਂ ਇੱਦਾਂ ਲੱਗਦਾ ਕਿ 2027 ਦੀ ਇਲੈਕਸ਼ਨ ਤੋਂ ਪਹਿਲਾਂ ਵਿਜੀਲੈਂਸ ਕਈ ਤਰ੍ਹਾਂ ਦੇ ਹਥਕੰਡੇ ਵਰਤੇਗੀ ED ਤੇ CBI ਏਜੇਂਸੀਆਂ ਆਪਣੀ ਤਰਫੋਂ ਸਭ ਪੈਂਤੜੇ ਅਜਮਾਉਣਗੀਆਂ ਅਤੇ ਸਾਡਾ ਚੈਨਲ ਡੇ ਟੂ ਡੇ ਨਿਊਜ਼ ਇੰਡੀਆ ਹਮੇਸ਼ਾ ਤੁਹਾਨੂੰ ਅਪਡੇਟ ਕਰਦਾ ਰਹਿੰਦਾ ਕਿ ਕਿਸ ਤਰ੍ਹਾਂ ਜਦ ਰਾਘਵ ਚੱਢਾ, ਸੰਦੀਪ ਪਾਠਕ ਤੇ ਬਾਕੀਆਂ ਨੇ ਪਾਰਟੀ ਛੱਡੀ ਸੀ, ਅਸੀਂ ਪਹਿਲਾਂ ਹੀ ਅਪ੍ਰੈਲ ਚ ਇਹ ਸਭ ਦੱਸ ਦਿੱਤਾ ਸੀ, ਕਿ ਇਹ ਹੋ ਜਾਏਗਾ, ਤੇ ਹੁਣ ਵੀ ਇੰਟਰਸਟਿੰਗ ਗੱਲ ਇਹ ਹੈ ਕਿ ਕਾਫੀ ਲੋਕ ਅਜਿਹੇ ਹਨ, ਭਾਵੇਂ ਕੋਈ ਵੀ ਪਾਰਟੀ ਦੇ, ਓਹੋ ਸਭ, ਆਪਣੀਆਂ ਕਰਤੂਤਾਂ ਛੁਪਾਉਣ ਦੇ ਲਈ,BJP ‘ਚ ਸ਼ਾਮਿਲ ਹੋਣ ਲਈ ਉਤਾਵਲੇ ਹਨ, ਪੰਜਾਬ ਚ ਉਹ ਦਿਨ ਦੂਰ ਨਹੀਂ ਹੈ, ਜਦ ਹੁਣ ਵੀ ਸਭ ਕੁੱਝ ਰਪੀਟ ਹੋਵੇਗਾ, ਭੋਲੇ ਭਾਲੇ ਲੋਕ ਇੰਨ੍ਹਾਂ ਤੇ ਵਿਸਵਾਸ਼ ਕਰਕੇ ਇੰਨ੍ਹਾਂ ਨੂੰ ਵੋਟ ਪਾਉਂਦੇ ਨੇ ਤੇ ਇਹ ਉਨ੍ਹਾਂ ਲੋਕਾਂ ਨਾਲ ਵਿਸ਼ਵਾਸ਼ਘਾਤ ਕਰਦੇ ਨੇ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਚਾਹੀਦਾ ਕਿ ਇੰਨ੍ਹਾਂ ਨੂੰ ਪੰਜਾਬ ਚ ਕੋਈ ਆਗੂ, ਮੰਤਰੀ ਨਾ ਬਣਨ ਦੇਣ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਚ ਨਸ਼ਾ ਤਸਕਰ, ਕਰਾਈਮ, ਗੈਂਗਸਟਰ ਨੌਜਵਾਨ ਪੀੜ੍ਹੀ ਨੂੰ ਖ਼ਤਮ ਕਰ ਦੇਣਗੇ 1978 ਤੋਂ 1992 ਦਾ ਓਹ ਦੌਰ, ਜਦ ਪੰਜਾਬ ਚ ਨੌਜਵਾਨ ਪੀੜ੍ਹੀ ਖਤਮ ਹੋ ਗਈ ਸੀ, 20-20 ਸਾਲਾਂ ਤੱਕ ਕਿਸੇ ਪਿੰਡ ਚੋਂ ਕੋਈ ਬਰਾਤ ਨਹੀਂ ਗਈ ਸੀ ਕਿਉਂਕਿ ਨੌਜਵਾਨ ਪੀੜ੍ਹੀ ਖ਼ਤਮ ਹੋ ਗਈ ਸੀ ਦਲਜੀਤ ਦੋਸਾਂਝ ਦੀ ਜੋ ਸਤਲੁਜ ਫਿਲਮ ਆਈ ਹੈ ਉਸਦੇ ਵਿੱਚ ਵੀ ਫਸ ਸਮੇਂ ਦੇ ਕਾਲੇ ਦੌਰ ਨੂੰ ਦਿਕਾਉਆ ਗਿਆ ਸੀ ਕਿ 1978 ਤੋਂ 1992 ਤੱਕ ਕੀ ਕੁੱਢ ਪੰਜਾਬ ਚ ਵਾਪਰਿਆ ਸੈਂਸਰ ਬੋਰਡ ਨੇ ਵੀ ਸ਼ਾਇਹ ਤਾਂ ਹੀ ਇਸ ਫਿਲਮ ਤੇ ਰੋਕ ਲਗਾ ਦਿੱਤੀ ਸੀ ਜਿਸਦੀ ਕਿ ਡੇ ਟੂ ਡੇ ਨਿਊਜ਼ ਇੰਡੀਆ ਦੇ ਵਲੋਂ ਵੀ ਨਿਖੇਧੀ ਕੀਤੀ ਜਾ ਰਹੀ ਹੈ!












