BBC ਵੱਲੋਂ ਬਣਾਈ ਸਿੱਧੂ ਮੂਸੇਵਾਲਾ ਦੀ ਦਸਤਾਬੇਜ਼ੀ ‘ਤੇ ਅੱਜ ਮਾਨਯੋਗ ਅਦਾਲਤ ‘ਚ ਹੋਵੇਗੀ ਸੁਣਵਾਈ

ਮੋਹਾਲੀ – BBC ਵੱਲੋਂ ਸਿੱਧੂ ਮੂਸੇਵਾਲਾ ਤੇ ਬਣਾਈ ਦਸਤਾਵੇਜੀ ਤੇ ਅੱਜ ਮਾਨਸਾ ਮਾਨਯੋਗ ਕੋਰਟ ਵਿੱਚ ਸੁਣਵਾਈ ਹੋਵੇਗੀ। ਦਸਤਾਵੇਜੀ ਨੂੰ ਰੋਕਣ ਦੇ ਲਈ ਪਟੀਸ਼ਨ ਪਾਈ ਗਈ ਸੀ। ਦੱਸ ਦਈਏ ਕਿ ਇਸ ਮਾਮਲੇ ਵਿੱਚ ਕੋਰਟ ਨੇ ਬੀਬੀਸੀ ਤੋਂ ਜਵਾਬ ਮੰਗਿਆ ਹੈ। BBC ਨੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਇਤਰਾਜ਼ ਤੋਂ ਬਾਅਦ ਵੀ ਦਸਤਾਵੇਜੀ ਰਿਲੀਜ਼ ਕਰ ਦਿੱਤੀ ਹੈ। ਇਹ ਦਸਤਾਵੇਜੀ ਸਿੱਧੂ ਮੂਸੇਵਾਲੇ ਦੇ ਜਨਮਦਿਨ ਮੌਕੇ ਤੇ ਰਿਲੀਜ਼ ਕੀਤੀ ਸੀ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਮਾਨਸਾ ਮਾਨਯੋਗ  ਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ।    

Exit mobile version