BREAKING

India

65 ਸਾਲਾ ਪਿਨਾਕੀ ਮਿਸ਼ਰਾ ਨੇ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨਾਲ ਕੀਤਾ ਵਿਆਹ

ਚੰਡੀਗੜ੍ਹ : ਮਹੂਆ ਮੋਇਤਰਾ ਤੇ  ਪਿਨਾਕੀ ਮਿਸ਼ਰਾ ਦਾ ਵਿਆਹ ਹੋ ਗਿਆ ਹੈ। ਦੱਸ ਦੇਈਏ ਕਿ ਮਹੂਆ ਮੋਇਤਰਾ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਹੈ। ਪਿਨਾਕੀ ਮਿਸ਼ਰਾ ਬੀਜੂ ਜਨਤਾ ਦਲ ਦੇ ਸਾਬਕਾ ਸੰਸਦ ਮੈਂਬਰ ਹਨ। ਦੋਵਾਂ ਦਾ ਜਰਮਨੀ ਵਿੱਚ ਵਿਆਹ ਹੋਇਆ। ਦੱਸ ਦੇਈਏ ਕਿ ਦੋਵਾਂ ਦਾ ਵਿਆਹ 3 ਮਈ ਨੂੰ ਹੋਇਆ ਸੀ। ਮਹੂਆ ਮੋਇਤਰਾ ਤੇ ਪਿਨਾਕੀ ਮਿਸ਼ਰਾ ਨੇ ਗੁਪਤ ਰੂਪ ਵਿੱਚ ਵਿਆਹ ਕੀਤਾ ਹੈ। ਮਹੂਆ ਤੇ ਪਿਨਾਕੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਉਹਨਾਂ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਲੋਕਾਂ ਵੱਲੋ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਪਿਨਾਕੀ ਮਿਸ਼ਰਾ ਦੇ ਕਈ ਹੋਟਲ ਅਤੇ ਰਿਜ਼ੋਰਟ ਕੰਪਨੀਆਂ ਹਨ। ਮਹੂਆ ਮੋਇਤਰਾ ਨੇ ਆਪਣੀ ਸ਼ੁਰੂਆਤੀ ਸਿੱਖਿਆ ਕੋਲਕਾਤਾ ਦੇ ਮਾਊਂਟ ਹੋਲੀ ਕਾਲਜ ਤੋਂ ਕੀਤੀ। ਉਨ੍ਹਾਂ ਨੇ ਅਮਰੀਕਾ ਦੀ ਵੱਕਾਰੀ ਮੈਸੇਚਿਉਸੇਟਸ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਗਣਿਤ ਵਿੱਚ ਗ੍ਰੈਜੂਏਸ਼ਨ ਵੀ ਕੀਤੀ। ਮੋਇਤਰਾ ਲੰਡਨ ਵਿੱਚ ਜੇਪੀ ਮੋਰਗਨ ਚੇਜ਼ ਕੰਪਨੀ ਵਿੱਚ ਵਾਈਸ ਚੇਅਰਮੈਨ ਵਜੋਂ ਕੰਮ ਕੀਤਾ। ਇਸ ਤੋਂ ਬਾਅਦ ਫਿਰ 2009 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ। ਪਰ 2010 ਵਿੱਚ ਹੀ, ਉਹ ਮਮਤਾ ਬੈਨਰਜੀ ਦੇ ਨਾਲ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਏ। ਮੋਇਤਰਾ ਪਹਿਲੀ ਵਾਰ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੀ ਕਰੀਮਨਗਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਚੁਣੇ ਗਏ ਸੀ। ਫਿਰ 2019 ਵਿੱਚ ਉਹ ਕ੍ਰਿਸ਼ਨ ਨਗਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ  ਬਣੇ।

 

Leave A Reply

Your email address will not be published. Required fields are marked *

Related Posts

Subscribe to Our Newsletter!

This will close in 0 seconds