- Home
- Punjab
- 4 states, 5 assembly seats: Crowns adorned on their heads from this state
ਮੁਹਾਲੀ – 23 ਜੂਨ 2025 ਨੂੰ 4 ਰਾਜਾਂ ਦੀਆਂ ਪੰਜ ਵਿਧਾਨ ਸਭਾ ਸੀਟਾਂ ‘ਤੇ ਅੱਜ ਉਪ-ਚੋਣਾਂ ਦੇ ਨਤੀਜੇ ਆ ਗਏ ਹਨ। ਇਹਨਾਂ ਉਪ-ਚੋਣਾਂ ਦੇ ਨਤੀਜੇ ਪੰਜਾਬ, ਗੁਜਰਾਤ, ਕੇਰਲ ਅਤੇ ਪੱਛਮੀ ਬੰਗਾਲ ਤੋਂ ਨਤੀਜੇ ਆਏ ਹਨ। ਦੱਸ ਦੇਈਏ ਕਿ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਸੀ ਤੇ ਦੁਪਹਿਰ ਦੇ 2: 30 ਤੋਂ 3 ਵਜੇ ਤੱਕ ਇਹਨਾਂ ਚਾਰਾਂ ਰਾਜਾਂ ‘ਚ ਉਪ-ਚੋਣਾਂ ਦੇ ਨਤੀਜੇ ਆ ਗਏ ਸਨ। ਆਓ ਤੁਹਾਨੂੰ ਦੱਸਦੇ ਹਾਂ ਕਿਸ ਰਾਜ ਤੋਂ ਕਿਸ ਦੇ ਸਿਰ ‘ਤੇ ਤਾਜ ਸਜਿਆਂ ਹੈ: –

ਪੰਜਾਬ: ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਚੋਣਾਂ ਤੋਂ 10,637 ਵੋਟਾਂ ਦੇ ਵਾਧੇ ਨਾਲ ਜਿੱਤ ਪ੍ਰਾਪਤ ਕੀਤੀ ਹੈ। ਸੰਜੀਵ ਅਰੋੜਾ ਨੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10,637 ਨਾਲ ਹਰਾਇਆ ਹੈ, ਜੋ ਕਿ ਬਹੁਤ ਵੱਡਾ ਫਰਕ ਹੈ।

ਗੁਜਰਾਤ: ਗੁਜਰਾਤ ‘ਚ ਦੋ ਸੀਟਾਂ ‘ਤੇ ਚੋਣਾਂ ਹੋਈਆਂ, ਪਹਿਲਾਂ ਵਿਸਾਵਦਰ ਵਿੱਚ ਆਮ ਆਦਮੀ ਪਾਰਟੀ ਦੇ ਗੋਪਾਲ ਇਟਾਲੀਆ ਨੇ 75,942 ਵੋਟਾਂ ਨਾਲ ਸ਼ਾਨਦਾਰ ਜਿੱਤ ਹਾਸਿਲ ਕੀਤੀ।

ਦੂਜੇ ਪਾਸੇ ਕਾਦੀ ਤੋਂ ਭਾਜਪਾ ਦੇ ਰਾਜੇਂਦਰ ਚਾਵੜਾ ਨੇ 99,742 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।

ਕੇਰਲ: ਕੇਰਲ ਦੇ ਨੀਲੰਬੂਰ ਸੀਟ ‘ਤੇ ਕਾਂਗਰਸ ਦੇ ਆਰਿਆਦਾਨ ਸ਼ੌਕਤ ਨੇ ਵੱਡੀ ਜਿੱਤ 11,077 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ। ਕੇਰਲ ‘ਚ ਜਨਤਾ ਨੇ ਕਾਂਗਰਸ ਦੇ ਆਰਿਆਦਾਨ ਸ਼ੌਕਤ ਦਾ ਸਮਰਥਨ ਕੀਤਾ।

ਪੱਛਮੀ ਬੰਗਾਲ: ਪੱਛਮੀ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੀ ਅਲੀਫਾ ਅਹਿਮਦ ਨੇ ਕਾਲੀਗੰਜ ਸੀਟ ਤੋਂ 49,755 ਵੋਟਾਂ ਦੇ ਸਭ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ।