ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨਾਲ 32 ਪੀੜਤਾਂ ਦੀ DNA ਜਾਂਚ ਦੌਰਾਨ ਹੋਈ ਪਹਿਚਾਣ

ਮੋਹਾਲੀ :  ਹਿਮਦਾਬਾਦ ਚ ਹਵਾਈ ਅੱਡੇ ਨੇੜੇ ਏਅਰ ਇੰਡੀਆ ਦਾ ਜਹਾਜ਼ AI171 ਹਾਦਸਾਗ੍ਰਸਤ ਹੋਇਆ। ਜਹਾਜ਼ 242 ਯਾਤਰੀਆਂ ਨੂੰ ਲੈ ਕੇ ਲੰਡਨ ਜਾ ਰਿਹਾ ਸੀਇਸ ਹਾਦਸੇ ਵਿੱਚ ਕੁੱਲ 241 ਯਾਤਰੀ ਤੇ ਹਵਾਈ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਜਿਸ ਇਮਾਰਤ ਤੇ ਜਹਾਜ਼ ਡਿੱਗਿਆ ਉਸ ਦੇ 29 ਹੋਰ ਲੋਕ, ਜਿਨ੍ਹਾਂ ਵਿੱਚੋਂ 5 ਐਮਬੀਬੀਐਸ ਵਿਦਿਆਰਥੀ ਵੀ ਸ਼ਾਮਲ ਸਨ, ਉਨ੍ਹਾਂ ਦੀ ਵੀ ਮੌਤ ਹੋ ਚੁੱਕੀ ਹੈ। ਯਾਤਰੀਆਂ ਦੀ ਮੌਤ ਇੰਨੀ ਜ਼ਿਆਦਾ ਭਿਆਨਕ ਹੋਈ ਕਿ ਉਨ੍ਹਾਂ ਦੀ ਪਹਿਚਾਣ ਕਰਨਾ ਅਸੰਭਵ ਸੀ। ਇਸ ਲਈ ਉਨ੍ਹਾਂ ਦੀ ਪਹਿਚਾਣ ਡੀਐਨਏ ਜਾਂਚ ਰਾਹੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ 241 ਵਿੱਚੋਂ ਹੁਣ ਤੱਕ 32 ਮ੍ਰਿਤਕਾਂ ਦੀ ਡੀਐਨਏ ਜਾਂਚ ਰਾਹੀ ਪਹਿਚਾਣ ਹੋ ਚੁੱਕੀ ਹੈ। ਜਿਹਨਾਂ ਵਿੱਚੋਂ 14 ਪੀੜਤਾਂ ਦੀਆਂ ਲਾਸ਼ਾਂ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤੀਆਂ ਹਨ।
 

 
ਜਿਨ੍ਹਾਂ 32 ਮ੍ਰਿਤਕਾਂ ਦੀ ਪਹਿਚਾਣ ਹੋਈ ਹੈ ਉਹ ਗੁਜਰਾਤ ਅਤੇ ਰਾਜਸਥਾਨ ਦੇ ਵੱਖ-ਵੱਖ ਸਥਾਨਾਂ ਤੋਂ ਦੱਸੇ ਜਾ ਰਹੇ ਹਨ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀਜਿਨ੍ਹਾਂ ਦੀ 12 ਜੂਨ ਨੂੰ ਹੋਏ ਜਹਾਜ਼ ਹਾਦਸੇ ਵਿੱਚ ਮੌਤ ਹੋਈ ਉਨ੍ਹਾਂ ਦੀ ਡੀਐਨਏ ਜਾਂਚ ਦੌਰਾਨ ਪਹਿਚਾਣ ਹੋ ਚੁੱਕੀ ਹੈ। ਗੁਜਰਾਤ ਦੇ ਸਿਹਤ ਮੰਤਰੀ ਰੁਸ਼ੀਕੇਸ਼ ਪਟੇਲ ਨੇ ਵਿਜੇ ਰੂਪਾਨੀ ਦੇ ਪਰਿਵਾਰ ਨੂੰ ਇਸ ਬਾਬਤ ਸੂਚਨਾ ਦੇ ਦਿੱਤੀ ਹੈ।
Exit mobile version