ਲੁਧਿਆਣਾ ‘ਚ ਨੀਲੇ ਡਰੱਮ ‘ਚੋਂ ਮਿਲੀ ਲਾਸ਼, ਜਾਂਚ ‘ਚ ਜੁਟੀ ਪੁਲਿਸ

ਮੁਹਾਲੀ- ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈਜਿਥੇ ਇੱਕ ਨੀਲੇ ਡਰੱਮ ਵਿੱਚੋ ਇੱਕ ਲਾਸ਼ ਬਰਾਮਦ ਹੋਈ ਹੈਜਿਸ ਨਾਲ ਕਾਲਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈਇਹ ਮਾਮਲਾ ਲੁਧਿਆਣਾ ਦੇ ਸ਼ੇਰਪੁਰ ਚੌਕ ਨੇੜੇ ਤੋਂ ਸਾਹਮਣੇ ਆਇਆ ਹੈਜਿਥੇ ਇੱਕ ਨੀਲੇ ਡਰੱਮ ਲਾਸ਼ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਹੋਏ ਸਨ ਅਤੇ ਲਾਸ਼ ਨੂੰ ਡਰੱਮ ਚ ਇੱਕ ਬੋਰੀ ਚ ਬੰਨ੍ਹ ਕੇ ਰੱਖਿਆ ਗਿਆ ਸੀ। ਇਸ ਤੋਂ ਬਾਅਦਇਸਨੂੰ ਡਰੱਮ ਚ ਪਾ ਕੇ ਇੱਕ ਖਾਲੀ ਪਲਾਟ ਵਿੱਚ ਸੁੱਟ ਦਿੱਤਾ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਲਿਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਦੀ ਜਾਣਕਾਰੀ ਉਸ ਸਮੇਂ ਸਾਹਮਣੇ ਆਈਜਦੋਂ ਬਦਬੂ ਆਉਣ ਤੇ ਖਾਲੀ ਪਲਾਟ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਪੁਲਿਸ ਨੂੰ ਦਿੱਤੀ। ਲੋਕਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਖਾਲੀ ਪਲਾਟ ਚੋਂ ਬਦਬੂ ਆ ਰਹੀ ਸੀ। ਜਦੋਂ ਉਹ ਡਰੱਮ ਦੇ ਨੇੜੇ ਗਏ ਤਾਂ ਡਰੱਮ ਦੇ ਅੰਦਰੋਂ ਇਹ ਬਦਬੂ ਆ ਰਹੀ ਸੀ। ਲੋਕਾਂ ਨੇ ਡਰੱਮ ਖੋਲ੍ਹ ਕੇ ਦੇਖਿਆ। ਉਸ ਦੇ ਅੰਦਰ ਇੱਕ ਬੋਰੀ ਸੀਜਿਸ ਚ ਇੱਕ ਵਿਅਕਤੀ ਦੇ ਪੈਰ ਦਿਖਾਈ ਦੇ ਰਹੇ ਸਨ। ਲੋਕਾਂ ਨੇ ਇਹ ਜਾਣਕਾਰੀ ਪੁਲਿਸ ਨੂੰ ਦਿੱਤੀ।

ਪੁਲਿਸ ਮੌਕੇ ਤੇ ਪਹੁੰਚੀ ਅਤੇ ਡਰੱਮ ਦੇ ਅੰਦਰ ਦੇਖਿਆ ਤਾਂ ਅੰਦਰ ਇੱਕ ਵਿਅਕਤੀ ਦੀ ਲਾਸ਼ ਸੀਜਿਸਦੇ ਹੱਥ-ਪੈਰ ਵਿੱਚ ਬੰਨ੍ਹੇ ਹੋਏ ਸਨ। ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ । ਪਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਲਾਸ਼ ਕਿਸਦੀ ਹੈ ਅਤੇ ਇਹ ਡਰੱਮ ਖਾਲੀ ਪਲਾਟ ਵਿੱਚ ਕਿਸਨੇ ਸੁੱਟਿਆ ਸੀ। ਥਾਣਾ ਡਿਵੀਜ਼ਨ 6 ਦੀ ਪੁਲਿਸ ਨੇ ਡਰੱਮ ਚੋਂ ਲਾਸ਼ ਕੱਢ ਕੇ ਕਬਜ਼ੇ ਵਿੱਚ ਲੈ ਲਈ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ। ਪੁਲਿਸ ਲਾਸ਼ ਦੀ ਪਛਾਣ ਕਰਨ ਅਤੇ ਮਾਮਲੇ ਦੀ ਜਾਂਚ ਕਰਨ ਲਈ ਨੇੜੇ-ਤੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
Exit mobile version